ਹੱਸਣਾ ਰੂਹ ਦੀ ਉਹ ਖ਼ੁਰਾਕ ਹੈ ਜੋ ਦੁੱਖਾਂ ਨੂੰ ਘਟਾਉਂਦੀ ਹੈ

ਹੱਸਣਾ ਰੂਹ ਦੀ ਉਹ ਖ਼ੁਰਾਕ ਹੈ ਜੋ ਦੁੱਖਾਂ ਨੂੰ ਘਟਾਉਂਦੀ ਹੈ

'ਮਾਰਟਿਨ ਲੂਥਰ' ਨੇ ਕਿਹਾ ਸੀ ਕਿ ਜੇ ਸਵਰਗ ਵਿਚ ਹੱਸਣ ਦੀ ਆਗਿਆ ਨਹੀਂ ਹੈ ਤਾਂ ਮੈਂ ਸਵਰਗ ਜਾਣਾ ਹੀ ਨਹੀਂ ਚਾਹੁੰਦਾ।

ਅੱਜ ਸਮਾਂ ਬਹੁਤ ਬਦਲ ਗਿਆ ਹੈ ਅਸੀਂ ਸਾਰੇ ਹੱਸਣਾ ਭੁੱਲ ਚੁੱਕੇ ਹਾਂ।ਹੁਣ ਹੱਸਣ ਜਾ ਮੁਸਕਾਹਰਟ ਵੇਲੇ ਕਈਆਂ ਨੂੰ ਹਜ਼ਾਰ ਵਾਰ ਸੋਚਣਾ ਪੈਂਦਾ ਹੈ।ਕਿਉਕਿ ਅੱਜ ਕੱਲ ਦੇ ਲੋਕ ਹੱਸਣ ਦੇ ਵੀ ਬਹੁਤ ਗਲਤ ਅਰਥ ਕੱਢ ਲੈਂਦੇ ਹਨ।ਅੱਜ ਦੇ ਯੁੱਗ ਵਿੱਚ ਇੰਝ ਲੱਗਦਾ ਹੈ ਜਿਵੇਂ ਚਿਹਰਿਆਂ ਤੋਂ ਹਾਸਾ ਕਿਤੇ ਖੰਭ ਲਾ ਕੇ ਉੱਡ ਗਿਆ ਹੋਵੇ।ਰੋਜ਼ਾਨਾ ਦੀ ਰੁਝੇਵਿਆਂ ਭਰੀ ਜ਼ਿੰਦਗੀ ਨੇ ਮਨੁੱਖ ਨੂੰ ਏਨਾ ਕੁ ਅਕਾ ਦਿੱਤਾ ਹੈ ਕਿ ਉਹ ਆਪ ਹੱਸਣਾ ਤਾਂ ਦੂਰ ਦੂਜਿਆਂ ਦਾ ਹੱਸਣਾ ਵੀ ਪਸੰਦ ਨਹੀਂ ਕਰਦਾ।ਦੋਸਤੋਂ ਹੱਸਣਾ ਤੇ ਰੋਣਾ ਜ਼ਿੰਦਗੀ ਦੇ ਦੋ ਮੁੱਖ ਪਹਿਲੂ ਹਨ।ਪਰ ਹੱਸਣਾ ਜ਼ਿੰਦਗੀ ਲਈ ਬਹੁਤ ਅਹਿਮੀਅਤ ਰੱਖਦਾ ਹੈ। ਵਿਗਆਨੀਆ ਅਨੁਸਾਰ -“ਹੱਸਣਾ ਤਾਂ ਕੁਦਰਤ ਨੇ ਹਰ ਇਨਸਾਨੀ ਦਿਮਾਗ਼ ਵਿਚ ਪੱਕੀ ਤੌਰ ਉੱਤੇ ਫਿਟ ਕਰ ਕੇ ਭੇਜਿਆ ਹੁੰਦਾ ਹੈ”।ਜੋ ਲੋਕ ਜ਼ਿਆਦਾ ਹੱਸਦੇ ਹਨ ਉਹ ਦੁੱਖ ਨੂੰ ਸੌਖਾ ਸਹਿ ਲੈਂਦੇ ਹਨ। ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਦੁੱਖ ਨਹੀਂ ਜਾਂ ਉਹ ਮਾੜੇ ਸਮੇਂ ਵਿੱਚੋਂ ਨਹੀਂ ਗੁਜ਼ਰਦੇ,ਪਰ ਇਹ ਲੋਕ ਏਨੀ ਜਲਦੀ ਹੌਸਲਾ ਨਹੀਂ ਛੱਡਦੇ।

ਹੱਸਣਾ ਉਹ ਚੀਜ਼ ਹੈ ਜਿਸਨੂੰ ਲੋਕ ਸਭ ਤੋਂ ਵੱਧ ਪਸੰਦ ਕਰਦੇ ਹਨ ਹੱਸਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ਼ ਵੀ ਹੋ ਜਾਂਦਾ। ਹਰ ਕੋਈ ਖਿੜੇ ਹੋਏ ਚਿਹਰੇ ਨਾਲ ਹੀ ਬੋਲਣਾ ਪਸੰਦ ਕਰਦਾ ਹੈ। ਜਦੋਂ ਅਸੀਂ ਹੱਸਦੇ ਹਾਂ ਤਾਂ ਦੁਨੀਆਂ ਸਾਡੇ ਨਾਲ ਹੱਸਦੀ ਹੈ।ਜਦਕਿ ਰੋਂਦੇ ਹੋਏ ਇਨਸਾਨ ਵੱਲ ਕੋਈ ਦੇਖਣਾ ਵੀ ਪਸੰਦ ਨਹੀਂ ਕਰਦਾ।ਸਾਨੂੰ ਹਮੇਸ਼ਾ ਜ਼ਿੰਦਗੀ ਦੇ ਔਖੇ ਪਲਾ ਵਿੱਚ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਇੱਕ ਤਾਂ ਹੌਸਲਾ ਨਹੀਂ ਢਹਿੰਦਾ ਬਾਕੀ ਮੁਸ਼ਕਿਲ ਨੂੰ ਹੱਸ ਕੇ ਪਾਰ ਕਰਨ ਦਾ ਜਜ਼ਬਾ ਜ਼ਰੂਰ ਪੈਦਾ ਹੁੰਦਾ ਹੈ।ਕਈ ਲੋਕ ਬੜੇ ਹੱਸਮੁੱਖ ਹੁੰਦੇ ਹਨ ਜੋ ਹਮੇਸ਼ਾ ਆਪਣਾ ਦੁੱਖ ਛੁਪਾ ਕੇ ਰੱਖਦੇ ਹਨ ਉਹ ਮਹਿਲਫਿਲਾਂ ,ਵਿਆਹਾਂ -ਸ਼ਾਦੀਆਂ ਵਿੱਚ ਹਮੇਸ਼ਾ ਆਪਣੇ ਮੂੰਹ ਉੱਪਰ ਖ਼ੁਸ਼ੀ ਦਾ ਖੇੜਾ ਰੱਖਦੇ ਹਨ ਅੰਦਰੋਂ ਚਾਹੇ ਕਿੰਨੇ ਵੀ ਦੁਖੀ ਜਾਂ ਕੜੇ ਕਿਓਂ ਨਾ ਹੋਣ।ਅਜਿਹੇ ਲੋਕਾਂ ਦੇ ਦੋਸਤ ਤੇ ਚਾਹੁਣ ਵਾਲੇ ਬਹੁਤ ਹੁੰਦੇ ਹਨ। ਤੁਹਾਡੇ ਚਿਹਰੇ ਦੀ ਮੁਸਕਰਾਹਟ ਬਹੁਤ ਦੁੱਖਾਂ ਨੂੰ ਠੀਕ ਕਰਦੀ ਹੈ। ਦੋਸਤੋਂ ਜੋ ਲੋਕ ਹਮੇਸ਼ਾ ਹੱਸਦੇ ਰਹਿੰਦੇ ਹਨ ਉਹ ਟੈਨਸਨ ਵਿੱਚ ਰਹਿਣ ਵਾਲੇ ਲੋਕਾਂ ਨਾਲੋਂ ਜ਼ਿਆਦਾ ਸਮੇਂ ਤੱਕ ਖੁਸ਼ ਰਹਿੰਦੇ ਹਨ।ਉਹ ਤੰਦਰੁਸਤ ਵੀ ਰਹਿੰਦੇ ਹਨ।ਕੁੱਝ ਵਿਦਵਾਨਾਂ ਨੇ ਮੁਸਕਰਾਹਟ ਜਾਂ ਹਾਸੇ ਬਾਰੇ ਆਪਣੇ ਵਿਚਾਰ ਦਿੱਤੇ ਹਨ—
ਅਬਰਾਹਿਮ ਲਿੰਕਨ
"ਭੈਭੀਤ ਤਣਾਅ ਜੋ ਮੇਰੇ ਤੇ ਦਿਨ ਰਾਤ ਹੈ, ਜੇ ਮੈਂ ਹੱਸਦਾ ਨਹੀਂ ਤਾਂ ਮੈਨੂੰ ਮਰਨਾ ਚਾਹੀਦਾ ਹੈ."
ਹੈਨਰੀ ਵਾਰਡ ਬੀਚਰ ਦੇ ਅਨੁਸਾਰ —
"ਉਸ ਤੋਂ ਸਾਵਧਾਨ ਰਹੋ ਜੋ ਬੱਚੇ ਦੇ ਹਾਸੇ ਨੂੰ ਨਫ਼ਰਤ ਕਰਦਾ ਹੈ."
ਆਰਥਰ ਮਾਰਸ਼ਲ
"ਇਸ ਨੂੰ ਹੱਸੋ, ਇਸਨੂੰ ਹੱਸੋ; ਇਹ ਜ਼ਿੰਦਗੀ ਦੇ ਸਭ ਤੋਂ ਵਧੀਆ ਅਮੀਰ ਦਾ ਹਿੱਸਾ ਹੈ."

ਦੋਸਤੋ ਹੱਸਣ ਦੇ ਕਈ ਫਾਇਦੇ ਵੀ ਹਨ ਜਿਵੇ ਕਿ ਹੱਸਣ ਨਾਲ ਮਨ ਵਿੱਚ ਸਕਾਰਤਮਕ ਸੋਚ , ਆਪਣਾਪਨ ਦਾਂ ਅਹਿਸਾਸ ,ਵਰਗੇ ਵਿਚਾਰ ਪੈਦਾ ਹੁੰਦੇ ਹਨ ਕਦੇ ਇਕੱਲਾਪਨ ਮਹਿਸੂਸ ਨਹੀਂ ਹੁੰਦਾ।ਸਾਰਾ ਦਿਨ ਸੋਚ-ਸੋਚ ਕੇ ਦਿਮਾਗ ਦੀਆਂ ਕਸੀਆਂ ਹੋਈਆਂ ਨਾੜਾਂ ਢਿੱਲੀਆਂ ਹੋ ਜਾਂਦੀਆਂ ਹਨ । ਹੱਸਦੇ ਰਹਿਣ ਨਾਲ ਇਨਸਾਨ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਸਕਾਰਾਤਮਕ ਬਣ ਜਾਂਦਾ ਹੈ।ਹੱਸਣ ਵਾਲਾ ਵਿਅਕਤੀ ਉਮਰ ਜਿਆਦਾ ਭੋਗਦਾ ਹੈ ਉਸਦੇ ਮਨ ਵਿੱਚੋਂ ਮੌਤ ਦਾ ਭੈ ਨਿਕਲ ਜਾਂਦਾ ਹੈ।ਜੋ ਇਨਸਾਨ ਹੱਸਦੇ ਰਹਿੰਦੇ ਹਨ ਉਹਨਾਂ ਦੇ ਸਰੀਰ ਨੂੰ ਰੋਗ ਬਹੁਤ ਘੱਟ ਲੱਗਦੇ ਹਨ।ਹੱਸਣ ਨਾਲ ਫੇਫੜਿਆਂ ਦੀ ਕਸਰਤ ਵੀ ਹੁੰਦੀ ਹੈ।ਸਾਨੂੰ ਸਾਰਿਆਂ ਨੂੰ ਮੁਸਕਰਾਹਟ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣਾ ਚਾਹੀਦਾ ਹੈ।
'ਮਾਰਟਿਨ ਲੂਥਰ' ਨੇ ਕਿਹਾ ਸੀ ਕਿ ਜੇ ਸਵਰਗ ਵਿਚ ਹੱਸਣ ਦੀ ਆਗਿਆ ਨਹੀਂ ਹੈ ਤਾਂ ਮੈਂ ਸਵਰਗ ਜਾਣਾ ਹੀ ਨਹੀਂ ਚਾਹੁੰਦਾ।
'ਇਬਰਾਹਿਮ ਲਿੰਕਨ' ਨੇ ਇਹ ਵੀ ਕਿਹਾ ਸੀ ਕਿ ਜੇ ਮੇਰੀ ਜ਼ਿੰਦਗੀ ਵਿਚ ਹਾਸਾ ਨਾ ਹੋਵੇ ਤਾਂ ਮੇਰੀਆਂ ਚਿੰਤਾਵਾਂ ਮੈਨੂੰ ਹੁਣੇ ਚਿਤਾ ਉੱਤੇ ਲਿਟਾ ਦੇਣਗੀਆਂ ।

ਦੋਸਤੋ ਲੰਮੀ ਉਮਰ ਭੋਗਣ ਲਈ, ਬੀਮਾਰੀਆਂ ਤੋਂ ਬਚਣ ਲਈ ਤੇ ਸਭ ਤੋਂ ਪ੍ਰਭਾਵਸਾਲੀ ਸ਼ਖ਼ਸੀਅਤ ਲਈ ਹਰ ਰੋਜ਼ ਹੱਸਣਾ ਮੁਸਕੁਰਾਉਣਾ ਚਾਹੀਦਾ ਹੈ ਜੇ ਤੁਸੀੰ ਖ਼ੁਦ ਹੱਸ ਰਹੇ ਹੋ ਤੇ ਦੂਜਿਆਂ ਨੂੰ ਹਸਾ ਰਹੇ ਹੋ ਤਾਂ ਤੁਹਾਡੇ ਤੋਂ ਅਮੀਰ ਤੇ ਖ਼ੁਸ਼ਕਿਸਮਤ ਕੋਈ ਨਹੀਂ ਹੋਵੇਗਾ। ਮਨੁੱਖ ਹੱਸਣਾ ਤੇ ਮੁਸਕਰਾਉਣਾ ਤਾਂ ਹਮੇਸ਼ਾ ਹੀ ਚਾਹੁੰਦਾ ਹੈ ਪਰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਦੂਜਿਆਂ ਨਾਲ ਹੱਸਣ ਹਸਾਉਣ ਲਈ ਉਸ ਕੋਲ ਵਿਹਲ ਕਿਥੇ ਹੈ ? ਹਰ ਕੋਈ ਸਾਰਾ ਦਿਨ ਕਾਹਲੀ ਅਤੇ ਤਣਾਉ ਭਰੇ ਜੀਵਨ ਦੇ ਕਾਰਨ ਦੌੜ-ਭੱਜ ਵਿੱਚ ਵਿਅਸਥ ਰਹਿੰਦਾ ਹੈ। ਹੱਸਣਾ ਤਾਂ ਰੂਹ ਦੀ ਖੁਰਾਕ ਹੈ ਜੋ ਲੋਕ ਖੁੱਲ੍ਹ ਕੇ ਹੱਸਦੇ ਤੇ ਮੁਸਕਰਾਉਂਦੇ ਹਨ ਉਹ ਹਮੇਸ਼ਾ ਅਰੋਗ ਰਹਿੰਦੇ ਹਨ ਤੇ ਲੰਮੀ ਉਮਰ ਭੋਗਦੇ ਹਨ।"ਆਓ ਸਾਰੇ ਅੱਜ ਤੋਂ ਪ੍ਰਣ ਕਰੀਏ ਕਿ ਬਾਕੀ ਰਹਿੰਦੀ ਜ਼ਿੰਦਗੀ ਹਸ ਕੇ ਬਤੀਤ ਕਰੀਏ ਤੇ ਜ਼ਿੰਦਗੀ ਵਿੱਚ ਖ਼ੁਸ਼ੀ ਦੇ ਰੰਗ ਬਖੇਰੀਏ।ਹਮੇਸ਼ਾ ਦੂਜਿਆਂ ਦੇ ਚਿਹਰਿਆਂ ਦੀ ਮੁਸਕਰਾਹਟ ਬਣੀਏ।
 

ਗਗਨਦੀਪ ਕੌਰ ।