ਸਿੱਖ ਕੌਮ ਨਾਲ ਵੱਡਾ ਵਿਤਕਰਾ, ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਤਰੱਕੀ ਦਿੱਤੇ ਗਏ 15 ਆਈ.ਏ.ਐਸ. ਅਫਸਰਾਂ ਵਿਚੋਂ ਇਕ ਵੀ ਸਿੱਖ ਨਹੀਂ : ਮਾਨ

ਸਿੱਖ ਕੌਮ ਨਾਲ ਵੱਡਾ ਵਿਤਕਰਾ, ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਤਰੱਕੀ ਦਿੱਤੇ ਗਏ 15 ਆਈ.ਏ.ਐਸ. ਅਫਸਰਾਂ ਵਿਚੋਂ ਇਕ ਵੀ ਸਿੱਖ ਨਹੀਂ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 1 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-“ਸੈਂਟਰ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਵੱਲੋ ਜੋ ਵੀ ਵੱਡੇ ਅਫਸਰਾਂ ਦੀਆਂ ਨਿਯੁਕਤੀਆਂ ਤੇ ਤਰੱਕੀਆ ਕੀਤੀਆ ਜਾ ਰਹੀਆ ਹਨ, ਉਸ ਵਿਚ ਕਿਸੇ ਵੀ ਸਿੱਖ ਅਫਸਰ ਨੂੰ ਨਿਯੁਕਤ ਨਾ ਕਰਕੇ ਅਤੇ ਤਰੱਕੀ ਨਾ ਦੇ ਕੇ ਦੋਵੇ ਸਰਕਾਰਾਂ ਸਿੱਖ ਕੌਮ ਨਾਲ ਬਹੁਤ ਵੱਡਾ ਜਾਲਮਨਾਂ ਤੇ ਵਿਤਕਰੇ ਭਰਿਆ ਅਮਲ ਕਰ ਰਹੀਆ ਹਨ । ਜੋ ਹੁਣੇ ਹੀ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਵੱਲੋ 15 ਆਈ.ਏ.ਐਸ. ਅਫਸਰਾਂ ਨੂੰ ਤਰੱਕੀਆ ਦੇ ਕੇ ਐਡੀਸਨਲ, ਮੁੱਖ ਸਕੱਤਰ, ਪ੍ਰਿੰਸੀਪਲ ਸਕੱਤਰ ਅਤੇ ਹੋਰ ਸਕੱਤਰਾਂ ਵਿਚ ਇਕ ਵੀ ਸਿੱਖ ਨੂੰ ਨਹੀ ਲਗਾਇਆ ਗਿਆ । ਜੋ ਸਪੱਸਟ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਦੋਵੇ ਸਰਕਾਰਾਂ ਵੱਲੋ ਸਿੱਖਾਂ ਪ੍ਰਤੀ ਅਤਿ ਨਫਰਤ ਭਰੀ ਨੀਤੀ ਅਪਣਾਈ ਹੋਈ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਨਵੇ ਅਫਸਰਾਂ ਦੀਆਂ ਨਿਯੁਕਤੀਆਂ ਅਤੇ ਤਰੱਕੀਆ ਕਰਦੇ ਹੋਏ ਸਿੱਖ ਅਫਸਰਾ ਨਾਲ ਵੱਡਾ ਧੱਕਾ ਤੇ ਜ਼ਬਰ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਨ੍ਹਾਂ ਸਰਕਾਰਾਂ ਦੀਆਂ ਸਿੱਖਾਂ ਪ੍ਰਤੀ ਨੀਤੀਆਂ ਨੂੰ ਅਸਹਿ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੇਵਲ ਇਥੇ ਹੀ ਨਹੀ ਸੈਟਰ ਦੀ ਕੈਬਨਿਟ ਵਿਚ, ਸੁਪਰੀਮ ਕੋਰਟ ਤੇ ਹਾਈਕੋਰਟ ਦੇ ਮੁੱਖ ਜੱਜਾਂ, ਨੇਵੀ, ਆਰਮੀ, ਏਅਰਫੋਰਸ ਦੇ ਜਰਨੈਲਾਂ, ਚੋਣ ਕਮਿਸਨਰ ਅਤੇ ਹੋਰ ਅਹਿਮ ਅਹੁਦਿਆ ਉਤੇ ਨਿਰੰਤਰ ਕਾਫੀ ਲੰਮੇ ਸਮੇ ਤੋ ਸਿੱਖ ਕੌਮ ਨਾਲ ਇਹ ਵੱਡਾ ਵਿਤਕਰਾ ਜਾਰੀ ਕੀਤਾ ਹੋਇਆ ਹੈ । ਜਦੋਕਿ ਸਿੱਖ ਕੌਮ ਵਿਚ ਹਰ ਖੇਤਰ ਵਿਚ ਬਹੁਤ ਕਾਬਲ, ਤੁਜਰਬੇਕਾਰ ਅਤੇ ਦੂਰ ਅੰਦੇਸ਼ੀ ਰੱਖਣ ਵਾਲੇ ਅਫਸਰਾਨ ਹਨ । ਪਰ ਫਿਰ ਵੀ ਨਜਰ ਅੰਦਾਜ ਕਰਨ ਦੀ ਕਾਰਵਾਈ ਸੈਟਰ ਤੇ ਪੰਜਾਬ ਦੀਆਂ ਸਰਕਾਰਾਂ ਦੀ ਸਿੱਖ ਕੌਮ ਪ੍ਰਤੀ ਇਕ ਸੋਚੀ ਸਮਝੀ ਸਾਜਿਸ ਦਾ ਹਿੱਸਾ ਹੈ । ਜਿਸਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰੇਗੀ । ਜੇਕਰ ਇਥੋ ਦਾ ਮਾਹੌਲ ਹੁਕਮਰਾਨ ਜਮਹੂਰੀਅਤ ਤੇ ਅਮਨਮਈ ਰੱਖਣਾ ਚਾਹੁੰਦਾ ਹੈ, ਤਾਂ ਇਹ ਵਿਤਕਰਾ ਤੁਰੰਤ ਬੰਦ ਕਰਕੇ ਜੋ ਕਾਬਲ ਸਿੱਖ ਅਫਸਰਾਂ ਨੂੰ ਤਹਿਸੁਦਾ ਨਿਯਮਾਂ ਅਧੀਨ ਤਰੱਕੀਆ ਤੇ ਨਿਯੁਕਤੀਆਂ ਕਰੇ । ਨਾ ਕਿ ਘੱਟ ਗਿਣਤੀ ਸਿੱਖ ਕੌਮ ਉਤੇ ਇਸ ਤਰ੍ਹਾ ਜਬਰ ਤੇ ਵਿਤਕਰੇ ਢਾਹਕੇ ਸਿੱਖ ਕੌਮ ਵਿਚ ਉੱਠੇ ਰੋਹ ਨੂੰ ਹੋਰ ਪ੍ਰਚੰਡ ਨਾ ਕਰੇ ।