ਸਿੱਖ ਸੰਗਤ ਨੇ ਕੋਰਟ ਕੇਸ ਜਿੱਤਿਆ

ਸਿੱਖ ਸੰਗਤ ਨੇ ਕੋਰਟ ਕੇਸ ਜਿੱਤਿਆ

ਸੈਨਹੋਜੇ/ਏਟੀ. ਨਿਊਜ਼ :
ਸੈਨਹੋਜੇ ਗੁਰਦੁਆਰਾ ਸਾਹਿਬ ਦੀਆਂ ਅਗਾਮੀ ਚੋਣਾਂ ਨੂੰ ਮੁੱਖ ਰੱਖਦਿਆਂ ਵਿਰੋਧੀ ਧਿਰ ਨਾਲ ਸਬੰਧਤ ਸਿੱਖ ਸੰਗਤ ਨੇ ਗੁਰਦੁਆਰਾ ਸੰਵਿਧਾਨ ਅਨੁਸਾਰ ਮੈਂਬਰਸ਼ਿਪ (ਵੋਟਰ ਲਿਸਟ) ਲੈਣ ਦੀ ਮੰਗ ਕੀਤੀ ਸੀ ਤਾਂ ਕਿ ਉਹ ਆਪਣਾ ਚੋਣ ਪ੍ਰਚਾਰ ਕਰ ਸਕਣ ਪਰ ਮੌਜੂਦਾ ਪ੍ਰਬੰਧਕ ਕਮੇਟੀ ਵਾਲੇ ਆਪਣੇ ਤਾਨਾਸ਼ਾਹੀ ਰਵੱਈਏ ਅਨੁਸਾਰ ਵੋਟਰ ਲਿਸਟ ਦੇਣ ਤੋਂ ਇਨਕਾਰ ਕਰਦੇ ਰਹੇ। ਸੰਗਤ ਨੂੰ ਮਜਬੂਰ ਹੋ ਕੇ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਹੁਣ ਮਾਣਯੋਗ ਅਦਾਲਤ ਨੇ ਸੰਗਤ ਦੇ ਹੱਕ ਵਿੱਚ ਅਤੇ ਮੌਜੂਦਾ ਕਮੇਟੀ ਦੇ ਤਾਨਾਸ਼ਾਹੀ ਰਵੱਈਏ ਦੇ ਉਲਟ ਫੈਸਲਾ ਦਿੱਤਾ ਹੈ । 
ਜ਼ਿਕਰਯੋਗ ਹੈ ਕਿ ਅਦਾਲਤ ਵਿੱਚ ਇਹ ਰਿੱਟ ਸੰਗਤ ਮੈਂਬਰ ਹਰਪਾਲ ਸਿੰਘ ਚਾਹਲ ਅਤੇ ਭੁਪਿੰਦਰ ਸਿੰਘ ਚੀਮਾ ਨੇ ਕੀਤੀ ਸੀ। ਸਰਬਜੋਤ ਸਿੰਘ ਸਵੱਦੀ ਅਤੇ ਨੀਟੂ ਸਿੰਘ ਕਾਹਲੋਂ ਬਤੌਰ ਗਵਾਹ ਸਨ।
ਮਾਣਯੋਗ ਅਦਾਲਤ ਵਿੱਚ ਸੰਗਤ ਮੈਂਬਰ ਭੁਪਿੰਦਰ ਸਿੰਘ ਚੀਮਾ, ਸਰਬਜੋਤ ਸਿੰਘ ਸਵੱਦੀ, ਸ਼ਿਵਰਾਜ ਸਿੰਘ ਸੰਧੂ, ਬਲਬੀਰ ਸਿੰਘ ਢਿੱਲੋਂ, ਪਰਮਵੀਰ ਸਿੰਘ, ਜਸਪਾਲ ਸਿੰਘ ਸੈਣੀ, ਸੰਦੀਪ ਸਿੰਘ ਸੰਧੂ ਅਤੇ ਪਰੀਤ ਸਿੰਘ ਰੰਧਾਵਾ ਹਾਜ਼ਰ ਸਨ । ਸੰਗਤ ਵੱਲੋਂ ਇਸ ਅਦਾਲਤੀ ਕੇਸ ਨੂੰ ਬੇਏਰੀਆ ਦੀ ਮਸ਼ਹੂਰ ਵਕੀਲ ਚਿੱਤਰਾ ਰਾਮਾਨਾਥਨ ਨੇ ਲੜਿਆ ਸੀ ।