ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾਂ ਵਿੰਗ ਦਾ ਵਧਿਆ ਦਾਇਰਾ, ਵੱਡੀ ਗਿਣਤੀ ਅੰਦਰ ਬੀਬੀਆਂ ਨੇ ਕੀਤੀ ਸ਼ਮੂਲੀਅਤ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾਂ ਵਿੰਗ ਦਾ ਵਧਿਆ ਦਾਇਰਾ, ਵੱਡੀ ਗਿਣਤੀ ਅੰਦਰ ਬੀਬੀਆਂ ਨੇ ਕੀਤੀ ਸ਼ਮੂਲੀਅਤ

ਘਰਾਂ ਅੰਦਰ ਵੱਧ ਰਹੇ ਆਪਸੀ ਮਨਮੁਟਾਵਾਂ ਨੂੰ ਦੇਖਦਿਆਂ ਇਕ ਵਿਚੋਲਗੀ ਕੇਂਦਰ ਦੀ ਕੀਤੀ ਗਈ ਮੁੜ ਸਥਾਪਨਾ: ਬੀਬੀ ਰਣਜੀਤ ਕੌਰ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 19 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾਂ ਵਿੰਗ ਵਿਚ ਵੱਡੀ ਗਿਣਤੀ ਅੰਦਰ ਬੀਬੀਆਂ ਵਲੋਂ ਸ਼ਮੂਲੀਅਤ ਕਰਣ ਨਾਲ ਪਾਰਟੀ ਦਾ ਦਾਇਰਾ ਹੋਰ ਵੱਧ ਗਿਆ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਮਹਿਲਾਂ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਵਲੋਂ ਪਾਰਟੀ ਨੂੰ ਮਜਬੂਤ ਕਰਣ ਲਈ ਜਿੱਥੇ ਪੁਰਾਣੇ ਵਰਕਰਾਂ ਅਤੇ ਲੀਡਰਾਂ ਨੂੰ ਵਾਪਿਸ ਪਾਰਟੀ ਅੰਦਰ ਜੋੜਿਆ ਜਾ ਰਿਹਾ ਹੈ ਉੱਥੇ ਨਾਲ ਹੀ ਨਵੇਂ ਵਰਕਰਾਂ ਨੂੰ ਵੀਂ ਪਾਰਟੀ ਦੀਆਂ ਪ੍ਰਾਪਤੀ ਅਤੇ ਨਿਸ਼ਾਨੇ ਬਾਰੇ ਜਾਗਰੂਕ ਕਰਕੇ ਉਨ੍ਹਾਂ ਨੂੰ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸਦੇ ਨਤੀਜੇ ਵਜੋਂ ਅਜ ਵੱਡੀ ਗਿਣਤੀ ਅੰਦਰ ਬੀਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਦਰ ਆਪਣੀ ਸ਼ਮੂਲੀਅਤ ਕਰਕੇ ਪਾਰਟੀ ਨੂੰ ਮਜਬੂਤ ਕੀਤਾ ਹੈ । ਇਸ ਮੌਕੇ ਉਨ੍ਹਾਂ ਵਲੋਂ ਬੀਬੀ ਗੁਰਮੀਤ ਕੌਰ, ਬੀਬੀ ਮਨਮੀਤ ਕੌਰ, ਬੀਬੀ ਅਮਰਜੀਤ ਕੌਰ ਅਤੇ ਬੀਬੀ ਡੇਜ਼ੀ ਕੌਰ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਮਿਹਨਤ ਸਦਕਾ ਅਜ ਵੱਡੀ ਗਿਣਤੀ ਅੰਦਰ ਬੀਬੀਆਂ ਪਾਰਟੀ ਅੰਦਰ ਸ਼ਾਮਿਲ ਹੋਈਆਂ ਸਨ ।

ਉਨ੍ਹਾਂ ਦਸਿਆ ਕਿ ਸਿੱਖਾਂ ਦੇ ਘਰਾਂ ਅੰਦਰ ਵੱਧ ਰਹੇ ਆਪਸੀ ਮਨਮੁਟਾਵਾਂ ਨੂੰ ਦੇਖਦਿਆਂ ਇਸ ਮੌਕੇ ਇਕ ਵਿਚੋਲਗੀ ਕੇਂਦਰ ਦੀ ਮੁੜ ਸਥਾਪਨਾ ਕੀਤੀ ਗਈ ਹੈ । ਅਤੇ ਇਨ੍ਹਾਂ ਮਾਮਲਿਆਂ ਨੂੰ ਵਕੀਲਾਂ ਦਾ ਪੈਨਲ ਜਿਨ੍ਹਾਂ ਅੰਦਰ ਐਡਵੋਕੇਟ ਇਸ਼ਪ੍ਰੀਤ ਸਿੰਘ, ਰਵਿੰਦਰ ਕੌਰ ਬਤਰਾ, ਆਯੂਸ਼ ਖੇਤਰਪਾਲ, ਅੰਮ੍ਰਿਤ ਸਿੰਘ ਖਾਲਸਾ ਅਤੇ ਹਿਤੈਸ਼ੀ ਕੱਕਰ ਦੇਖਣਗੇ ।