ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸੈਨ ਫਰਾਂਸਿਸਕੋ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ, ਵੱਖ ਵੱਖ ਬੁਲਾਰਿਆਂ ਨੇ ਰੱਖੇ ਵਿਚਾਰ

ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸੈਨ ਫਰਾਂਸਿਸਕੋ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ, ਵੱਖ ਵੱਖ ਬੁਲਾਰਿਆਂ ਨੇ ਰੱਖੇ ਵਿਚਾਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਕੈਲੀਫੋਰਨੀਆ ਦੇ ਸਮੂਹ ਗੁਰਦੁਆਰਾ ਸਹਿਬਾਨਾਂ ਵਲੋਂ ਸਮੂਹਕ ਤੌਰ ਤੇ ਸਿੱਖਾਂ ਦੀ ਆਜ਼ਾਦੀ ਵਾਸਤੇ ਫ਼ਰੀਡਮ ਮਾਰਚ 4 ਜੂਨ 2022 ਅੱਜ ਸੈਨ ਫਰਾਂਸਿਸਕੋ ਵਿਖੇ ਸੰਗਤਾਂ ਨੇ ਭਾਰੀ ਗਿਣਤੀ ਉਤਸ਼ਾਹ ਨਾਲ ਸ਼ਾਮਿਲ ਹੋ ਕੇ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ । ਇਸ ਉਪਰੰਤ ਨਗਰ ਕੀਰਤਨ ਦਾ ਅਯੋਜਿਨ ਕੀਤਾ ਗਿਆ ਜਿਸ ਦੌਰਾਨ ਵੱਡੇ ਦਿਵਾਨ ਵਿੱਚ ਵੱਖ ਵੱਖ ਸਿੱਖ ਆਗੂਆਂ ਤੇ ਸਿੱਖ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ । ਨਗਰ ਕੀਰਤਨ ਚ ਵੱਖ ਵੱਖ ਗੁਰੂ ਘਰਾਂ ਤੋਂ ਭਾਰੀ ਸੰਗਤਾਂ ਨੇ ਹਾਜਰੀ ਭਰੀ। ਪੰਜਾਂ ਪਿਆਰਿਆਂ ਦੀ ਰਹਿਨੁਮਾਈ ਹੇਠ ਕੱਢੇ ਗਏ ਨਗਰ ਕੀਰਤਨ ਚ ਵੱਡੇ ਸੁੰਦਰ ਫਲੋਟ ਚ ਸ੍ਰੀ ਗੁਰੁ ਗਰੰਥ ਸਾਹਿਬ ਜੀ ਸ਼ੁਸ਼ੋਭਤ ਸਨ।

ਇਸ ਮੌਕੇ ਸ਼ਾਮਿਲ ਸੰਗਤ ਵਲੋਂ ਖਾਲਿਸਤਾਨ ਜਿੰਦਾਬਾਦ ਦੀ ਵੀ ਨਾਅਰੇਬਾਜੀ ਹੁੰਦੀ ਰਹੀ। ਅਯੋਜਿਤ ਕੀਤੇ ਵੱਡੇ ਦਿਵਾਨ ਚ ਇੰਗਲੈਂਡ ਤੋਂ ਡਾ. ਇਕਤਿਦਾਰ ਕਰਾਮਤ ਚੀਮਾ ਜਿਸਨੇ ਯੂ ਅਨ ਓ  ਦੇ ਚਾਰਟਰ ਵਿੱਚ ਗੁਰੂ ਗਰੰਥ ਸਾਹਿਬ ਜੀ ਦੇ ਤਿੰਨ ਸ਼ਬਦ ਦਰਜ ਕਰਵਾਏ ਸਨ ਨੇ ਬੋਲਦਿਆਂ ਕਿਹਾ ਕਿ ਜਦੋਂ ਅਸੀ ਰਾਈਟ ਟੂ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ ਤਾਂ ਯੂ ਅਨ ਚਾਰਟਰ ਦੇ ਹੇਠ ਸਾਡਾ ਸਾਰਿਆ ਦਾ ਜੋ ਸੰਘਰਸ਼ ਹੈ ਉਹ ਰਾਇਟ ਟੂ ਡਿਟਰਮੀਨੇਸ਼ਨ ਦਾ ਸੰਘਰਸ਼ ਹੈ, ਇਹ ਸੰਘਰਸ਼ 1947 ਤੋਂ ਸ਼ੁਰੂ ਹੋ ਗਿਆ ਸੀ।

ਉਸ ਸਮੇਂ ਮਾਸਟਰ ਤਾਰਾ ਸਿੰਘ ਨੂੰ ਵੀ ਵਿਸ਼ਵਾਸ਼ ਦੁਆਇਆ ਗਿਆ ਸੀ ਤੁਹਾਨੁੰ ਰਾਈਟ ਟੂ ਡਿਟਰਮੀਨੇਸ਼ਨ ਹੋਵੇਗਾ ਜਦੋਂ ਉਹ ਨਹੀਂ ਦਿੱਤਾ ਤਾ ਭਾਰਤ ਦੇ ਸੰਵਿਧਾਨ ਤੇ ਕਿਸੇ ਵੀ  ਸਿੱਖ ਲੀਡਰ ਨੇ ਦਸਤਖਤ ਨ੍ਹਹੀਂ ਸੀ ਕੀਤੇ। ਅਸੀਂ 1947 ਤੋਂ ਲੈ ਕੇ ਹੁਣ ਤੱਕ ਰਾਈਟ ਟੂ ਡਿਟਰਮੀਨੇਸ਼ਨ ਮੰਗਦੇ ਆਏ ਹਾਂ। ਸਪੈਸਲ ਸਟੇਟਿਸ ਵੀ ਨਹੀ ਦਿੱਤਾ ਗਿਆ ਤੇ ਪੰਜਾਬੀ ਸੂਬੇ ਲਈ ਜੱਦੋਂ ਜਹਿਦ ਕਰਨੀ ਪਈ। ਇਸ ਮੌਕੇ ਸਿੱਖ ਸਕਾਲਰ ਸ. ਅਜ਼ਮੇਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਡੀ ਕੌਮ ਦਾ ਇਹ ਦਸਤੂਰ ਹੈ ਕਿ ਜਦੋਂ ਤੱਕ ਬੰਦਾ ਜਾਨ ਕੁਰਬਾਨ ਨਹੀਂ ਕਰਦਾ ਉਦੋਂ ਤੱਕ ਉਸ ਉਪਰ ਵਿਸ਼ਵਾਸ਼ ਨਹੀ ਕੀਤਾ ਜਾਂਦਾ, ਉਨਾਂ ਕਿਹਾ ਕਿ ਸੰਤ ਜਰਨੇਲ ਸਿੰਘ ਭਿੰਡਰਾਂਵਾਲਿਆਂ ਵਾਰੇ ਸਪੱਸ਼ਟਤਾ ਹੋਣੀ ਚਾਹੀਦੀ ਹੈ, ਉਨਾਂ ਵਾਰੇ ਭਰਮ ਫੈਲਾਏ ਗਏ, ਸੰਤਾਂ ਨੇ ਕੌਮ ਵਿੱਚ ਅਣਖ ਤੇ ਗੈਰਤ ਭਰੀ ਤੇ ਸਾਨੂੰ ਅੱਜ ਉਹੀ ਜਜਬਾ ਹੋਣਾ ਚਾਹੀਦਾ ਹੈ।

ਦਰਬਾਰ ਸਾਹਿਬ ਤੇ ਹਮਲਾ ਸਾਡੇ ਹਾਕਮਾ ਨੇ ਕੀਤਾ ਪਹਿਲਾਂ ਹਮਲੇ ਬਾਹਰੋਂ ਧਾੜਵੀਆਂ ਨੇ ਕੀਤੇ ਸਨ ਤੇ ਇਹ ਹਮਲਾ ਨਵੇਂ ਯੁੱਗ ਚ ਹੋਇਆ। ਉਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਹੁਣ ਕੌਮ ਚ ਚੇਤਨਤਾ ਆ ਗਈ ਹੈ ਤੇ ਹੁਣ ਸਿੱਖ ਗੁਲਾਮ ਨਹੀਂ ਰਹਿ ਸਕਦਾ। ਸਾਡਾ ਦੁਸ਼ਮਣ ਲਗਾਤਾਰ ਆਪਣਾ ਮੀਡੀਏ ਰਾਹੀ ਪੱਖ ਬਿਰਤਾਂਤ ਲਜਾਈ ਜਾ ਰਿਹਾ ਹੈ ਤੇ ਪਰ ਸਾਡਾ ਪੱਖ ਨ੍ਹਹੀਂ ਜਾ ਰਿਹਾ ਤੇ ਅਸੀਂ ਸੱਚੇ ਵੀ ਹਾਰਦੇ ਰਹਾਂਗੇ। ਇਸ ਡਾ ਅਮਰਜੀਤ ਸਿੰਘ ਵਾਸ਼ਿੰਗਟਨ ਡੀ ਸੀ ਨੇ ਮੌਕੇ ਬੋਲਦਿਆਂ ਕਿਹਾ ਕਿ ਜਿਹੜੀ ਮਨਸ਼ਾ 416 ਸਾਲ ਪੁਰਾਣੀ ਮੁਲਗ ਜਹਾਂਗੀਰ ਦੀ ਸੀ ਉਹੀ ਮਨਸ਼ਾ 3 ਜੂਨ 1984 ਨੂੰ ਭਾਰਤ ਸਰਕਾਰ ਦੀ ਸੀ। ਉਨਾਂ ਕਿਹਾ ਕਿ ਸਿੱਖ ਆਪਣੇ ਘਰ ਵਾਰੇ ਜਰੂਰ ਸੋਚਣ ਤੇ ਇੱਕ ਨਾ ਇੱਕ ਦਿਨ ਸਿੱਖ ਆਪਣਾ ਘਰ ਜਰੂਰ ਲੈ ਕੇ ਰਹਿਣਗੇ। ਉਨਾਂ ਕਿਹਾ ਸਿੱਖ ਆਪਣੀ ਤਾਕਤ ਤੇ ਕਮਜੋਰੀਆਂ ਨੂੰ ਸਮਝਣ। ਉਨਾਂ ਕਿਹਾ ਕਿ ਇਸ ਵਕਤ ਮੋਦੀ ਸਰਕਾਰ ਵਲੋਂ ਭਾਰਤ ਦੀਆਂ ਘੱਟ ਗਿਣਤੀਆਂ ਤੇ ਅਤਿਆਚਾਰ ਸੋਚੀ ਸਮਝੀ ਚਾਲ ਹੈ। ਇਸ ਮੀਕੇ ਸੈਨ ਫਰਾਸਿਸਕੋ ਦੇ ਡਿਸਟ੍ਰਿਕ ਅਟਾਰਨੀ ਚੈਸਾ ਬੋਡੀਨ ਤੇ ਬੀਬੀ ਬੱਲ ਕੌਰ, ਅਮਰਜੀਤ ਸਿੰਘ ਖਾਲੜਾ, ਡਾ ਬਖਸ਼ੀਸ ਸਿੰਘ, ਭਾਈ ਤਰਲੋਚਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਖੇ ਆਏ ਬੁਲਾਰਿਆਂ ਤੇ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਗਿਆ।