ਸਿੱਖ  ਸੌਦਾ ਸਾਧ ਦਾ ਡੇਰਾ ਨਹੀਂ ਬਣਨ ਦੇਣਗੇ 

ਸਿੱਖ  ਸੌਦਾ ਸਾਧ ਦਾ ਡੇਰਾ ਨਹੀਂ ਬਣਨ ਦੇਣਗੇ 

 ਮਾਲਵੇ 'ਵਿਚ ਬਣਨ ਵਾਲੇ ਸੱਚਾ ਸੌਦਾ ਦੇ ਡੇਰੇ ਨੂੰ ਲੈ ਕੇ  ਅੰਮ੍ਰਿਤਪਾਲ ਸਿੰਘ ਨੇ ਕੀਤਾ ਚੈਲਿੰਜ       *ਕਿਹਾ ਕਿ  ਸਰਕਾਰ ਡੇਰਾਵਾਦੀ ਅੱਤਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ  ,ਮੋੜ ਬੰਬ ਕਾਂਡ  ਬਾਰੇ ਸੌਦਾ ਸਾਧ ਉਪਰ ਕਾਰਵਾਈ ਕਿਉਂ ਨਹੀਂ ਹੋਈ 

 ਕਵਰ ਸਟੋਰੀ 

 ਸਿੱਖ ਧਰਮ ਨੂੰ ਕਮਜ਼ੋਰ ਕਰਨ ਲਈ ਹਕੂਮਤਾਂ ਡੇਰਾਵਾਦ ਨੂੰ ਉਕਸਾ ਰਹੀਆਂ ਹਨ। ਅੱਜ ਲੋੜ ਹੈ ਪੰਜਾਬ ਦੀ ਗੁਲਾਮੀ ਨੂੰ ਦੂਰ ਕਰਨ ਦੀ। ਇਹ ਸ਼ਬਦ ਪਿੰਡ ਬੱਛੋਆਣਾ ਵਿਖੇ ਇੱਕ ਧਾਰਮਿਕ ਇਕੱਠ ਨੂੰ ਸੰਬੋਧਨ ਕਰਦਿਆਂ ਵਾਰਿਸ ਪੰਜਾਬ ਜੱਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਕਹੇ ਬੀਤੇ ਦਿਨੀਂ ਕਹੇ ਸਨ। ਉਨ੍ਹਾਂ ਡੇਰਾ ਸੱਚਾ ਸੌਦਾ ਵੱਲੋਂ ਪੰਜਾਬ ਦੇ ਮਾਲਵਾ ਖੇਤਰ ਦੇ ਸੁਨਾਮ 'ਵਿਚ ਪ੍ਰਮੁੱਖ ਡੇਰਾ ਖੋਲ੍ਹਣ ਦੇ ਐਲਾਨ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਸਿੱਖ ਡੇਰਾ ਨਹੀਂ ਬਣਨ ਦੇਣਗੇ। ਉਨ੍ਹਾਂ ਕਿਹਾ ਕਿ ਡੇਰਾਵਾਦ ਨੂੰ ਉਕਸਾਉਣਾ ਸਿੱਧੇ ਤੌਰ 'ਤੇ ਸਿੱਖ ਧਰਮ ਨੂੰ ਕਮਜ਼ੋਰ ਕਰਨਾ ਹੈ। ਸਰਕਾਰ ਅਜਿਹੀ ਉਕਸਾਹਟ ਪੈਦਾ ਕਰਨ ਤੋਂ ਰੋਕੇ ਤੇ ਖਾਲਸਾ ਪੰਥ ਦਾ ਸਬਰ ਨਾ ਪਰਖੇ।ਹਾਲਾਤ ਖਰਾਬ ਹੋਏ  ਤਾਂ ਸਰਕਾਰ ਜਿੰਮੇਵਾਰ ਹੋਵੇਗੀ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਆਓ ਅਸੀਂ ਬਾਣੀ ਅਤੇ ਬਾਣੇ ਨਾਲ ਜੁੜ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗੀਏ ਅਤੇ ਨੌਜਵਾਨ ਪਤਿਤ ਪਣੇ ਤੋਂ ਗੁਰੇਜ ਕਰਨ ਤੇ ਆਪਣੀ ਸਿੱਖੀ ਧਰਮ ਨੂੰ ਪ੍ਰਫੁਲਤ ਕਰਦਿਆਂ ਸਿੱਖੀ ਸਿਧਾਂਤਾਂ 'ਤੇ ਚੱਲਣ।ਉਨ੍ਹਾਂ ਕਿਹਾ ਕਿ ਪੰਜਾਬ 'ਚ ਪੰਥਕ ਏਕਤਾ ਮੁੱਦਿਆਂ ਦੇ ਆਧਾਰ 'ਤੇ ਕੀਤੀ ਜਾ ਸਕਦੀ ਹੈ। ਸਭ ਤੋਂ ਵੱਡੀ ਏਕਤਾ ਪੰਜਾਬ ਵਿਚੋਂ ਡੇਰਾਵਾਦ ਨੂੰ ਖ਼ਤਮ ਕਰਨ ਲਈ ਅੱਗੇ ਆਉਣ ਤੇ ਮਾਲਵੇ 'ਵਿਚ ਬਣਨ ਵਾਲੇ ਡੇਰੇ ਦਾ ਹਰ ਸਿੱਖ ਡਟ ਕੇ ਵਿਰੋਧ ਕਰੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਧਰਮ ਪਰਿਵਰਤਨ ਦੀ ਜੋ ਲਹਿਰ ਚੱਲ ਰਹੀ ਹੈ ਵੀ ਸਿੱਖ ਧਰਮ ਨੂੰ ਗੁਲਾਮੀ ਵੱਲ ਧਕੇਲ ਰਹੀ ਹੈ, ਜਿਸ ਦਾ ਵਿਰੋਧ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੱਖ ਉਸ ਪਾਖੰਡੀ, ਬਲਾਤਕਾਰੀ, ਧੀਆਂ ਭੈਣਾਂ ਦੀ ਬੇਅਦਬੀ ਵਾਲੇ ,ਮੌੜ ਬੰਬ ਧਮਾਕੇ ਦੇ ਦੋਸ਼ਾਂ ਵਿਚ ਘਿਰੇ ਸਾਧ ਨੂੰ ਪੰਜਾਬ ਅੰਦਰ ਡੇਰਾ ਬਣਾਉਣ ਦੀ ਆਗਿਆ ਨਹੀਂ ਦੇਣਗੇ, ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ, ਪਾਖੰਡੀ ਬਾਬਿਆਂ, ਡੇਰਾਵਾਦ, ਧਰਮ ਪਰਿਵਰਤਨ ਕਰਵਾਉਣ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਅਜਿਹੇ ਲੋਕਾਂ ਖ਼ਿਲਾਫ਼ ਇਕਮੁੱਠ ਹੋ ਕੇ ਗੁਰੂ ਦੀ ਫੌਜ ਬਣ ਕੇ ਲੜਾਈ ਲੜਨ।ਇਸ ਮੌਕੇ ਉਨ੍ਹਾਂ ਕਿਹਾ ਕਿ ਡੇਰਾ ਮੁਖੀ ਤਾਂ ਪਰੋਲ 'ਤੇ ਬਾਹਰ ਆ ਸਕਦਾ ਹੈ ਪਰ ਬੰਦੀ ਸਿੰਘਾਂ ਦੀ ਰਿਹਾਈ ਸਰਕਾਰਾਂ ਕਿਉਂ ਨਹੀਂ ਕਰਦੀਆਂ ? ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਪੰਥ ਵਿਰੋਧੀ ਡੇਰਾਵਾਦ ਨੂੰ ਪ੍ਰਫੁਲਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ, ਮੌੜ ਬੰਬ ਬਲਾਸਟ ਦੀਆਂ ਤਾਰਾਂ ਡੇਰੇ ਨਾਲ ਜੁੜੀਆਂ ਹੋਣ ਦੇ ਬਾਵਜੂਦ ਪੰਜਾਬ ਅੰਦਰ ਡੇਰਾ ਬਣਾਉਣ ਦਾ ਫੈਸਲਾ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਮੁੱਢਲੇ ਕਦਮ ਹਨ।ਸਰਕਾਰ ਡੇਰਾਵਾਦੀ ਅੱਤਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ।ਸਰਕਾਰ ਵਲੋਂ ਮੋੜ ਬੰਬ ਕਾਂਡ  ਬਾਰੇ ਸੌਦਾ ਸਾਧ ਉਪਰ ਕਾਰਵਾਈ ਕਿਉਂ ਨਹੀਂ ਹੋਈ। 

 ਮੌੜ ਬਲਾਸਟ ਕੇਸ ਟਰੇਸ: ਪੰਜਾਬ ਦੇ ਡੀਜੀਪੀ ਗੌਰਵ ਯਾਦਵ

ਤਤਕਾਲੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ 2017 ਦੇ ਮੌੜ ਬੰਬ ਧਮਾਕੇ ਦੇ ਮਾਮਲੇ ਦੀ ਜਾਂਚ ਨੂੰ ਠੱਪ ਕੀਤੇ ਜਾਣ ਦਾ ਦਾਅਵਾ ਕੀਤੇ ਜਾਣ ਤੋਂ ਠੀਕ ਇੱਕ ਸਾਲ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਹੁਣੇ ਜਿਹੇ ਕਿਹਾ ਕਿ ਇਸ ਮਾਮਲੇ ਨੂੰ ਟਰੇਸ ਕਰ ਲਿਆ ਗਿਆ ਹੈ। “ਅਸੀਂ ਕੇਂਦਰੀ ਏਜੰਸੀਆਂ ਨਾਲ ਵੀ ਤਾਲਮੇਲ ਕਰ ਰਹੇ ਹਾਂ, ਕਿਉਂਕਿ ਆਈਐਸਆਈ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇਸ ਪੰਜਾਬ ਦੀ ਸ਼ਾਂਤੀ ਭੰਗ ਕੀਤੀ ਜਾ ਸਕੇ।ਅਸੀਂ ਸੂਬੇ ਵਿੱਚ ਅੱਤਵਾਦ ਨੂੰ ਮੁੜ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦੇਵਾਂਗੇ ।

ਮੌੜ ਬੰਬ ਧਮਾਕੇ ਦੇ ਮਾਮਲੇ ਦੇ ਕੇਸ ਵਿੱਚ ਕੋਈ ਗ੍ਰਿਫਤਾਰੀ ਨਾ ਹੋਣ ਬਾਰੇ, ਉਸਨੇ ਕਿਹਾ, “ਮੇਰੇ ਕੋਲ ਤਿਆਰ ਤੱਥ ਅਤੇ ਅੰਕੜੇ ਨਹੀਂ ਹਨ। ਟਰੇਸਿੰਗ ਦਾ ਮਤਲਬ ਹੈ ਕਿ ਕਿਸਨੇ ਕੀਤਾ ਅਤੇ ਇਹ ਕਿਵੇਂ ਕੀਤਾ ਗਿਆ, ਅਤੇ ਕਿਹੜੇ ਦੋਸ਼ੀ ਜੁੜੇ ਹੋਏ ਹਨ।ਇਤਫਾਕਨ, ਰੰਧਾਵਾ ਨੇ ਪਿਛਲੇ ਸਾਲ ਪੀਏਪੀ ਕੰਪਲੈਕਸ ਵਿਖੇ ਇਸੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਸੀ ਕਿ ਵਿਧਾਨ ਸਭਾ ਚੋਣਾਂ ਤੋਂ ਸਿਰਫ਼ ਚਾਰ ਦਿਨ ਪਹਿਲਾਂ ਮੌੜ ਬੰਬ ਧਮਾਕੇ ਦੇ ਮਾਮਲੇ ਦੀ ਜਾਂਚ ਨੂੰ ਠੱਪ ਕਰ ਦਿੱਤਾ ਗਿਆ ਸੀ। ਕੈਪਟਨ ਅਮਰਿੰਦਰ ਦੇ ਕਾਰਜਕਾਲ ਦੌਰਾਨ ਉਸਨੇ ਸਾਬਕਾ ਮੁੱਖ ਮੰਤਰੀ ਨੂੰ ਲੋਕਾਂ ਨੂੰ ਇਹ ਦੱਸਣ ਦੀ ਹਿੰਮਤ ਕੀਤੀ ਸੀ ਕਿ ਜਾਂਚ ਕਿਉਂ ਰੋਕੀ ਗਈ ਸੀ।ਰੰਧਾਵਾ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਕਈ ਵਾਰ ਜਾਂਚ ਤੇਜ਼ ਕਰਨ ਲਈ ਕਿਹਾ ਸੀ ਕਿਉਂਕਿ ਇਹ ਇੱਕ ਵੱਡਾ ਦਹਿਸ਼ਤੀ ਮਾਮਲਾ ਸੀ ਪਰ ਇਸ ਨੂੰ ਤੇਜ਼ ਕਰਨ ਦੀ ਬਜਾਏ, ਜਾਂਚ ਨੂੰ ਰੋਕ ਦਿੱਤਾ ਗਿਆ ਸੀ," ਰੰਧਾਵਾ ਨੇ ਕਿਹਾ ਸੀ। ਮੌੜ ਧਮਾਕੇ 'ਤੇ ਸ਼ੁਰੂਆਤੀ ਰੌਲੇ-ਰੱਪੇ ਤੋਂ ਬਾਅਦ, ਫਰਵਰੀ 2018 ਵਿਚ ਸਿਰਸਾ ਡੇਰੇ ਦਾ ਪਤਾ ਲੱਗਣ ਤੋਂ ਬਾਅਦ, ਇਹ ਮੁੱਦਾ ਅੱਤਵਾਦ 'ਤੇ ਸਿਆਸੀ ਅਤੇ ਪੁਲਿਸ ਦੇ ਭਾਸ਼ਣ ਤੋਂ ਬਾਅਦ ਗਾਇਬ ਹੋ ਗਿਆ ਸੀ। ਪੰਜਾਬ ਪਖੀ ਹਲਕਿਆਂ ਦਾ ਮੰਨਣਾ ਹੈ ਕਿ ਇਹ ਮੁਦਾ ਦਬਿਆ ਰਹੇਗਾ ਜਾਂ ਅੱਤਵਾਦ ਦੇ ਪੇਟੇ ਪਾ ਦਿਤਾ ਜਾਵੇਗਾ।

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ