ਬਾਈਡਨ ਦੀ ਯਾਦਾਸ਼ਤ ਬਾਰੇ ਰਿਪੋਰਟ ਰਾਜਨੀਤੀ ਤੋਂ ਪ੍ਰੇਰਤ- ਕਮਲਾ ਹੈਰਿਸ

ਬਾਈਡਨ ਦੀ ਯਾਦਾਸ਼ਤ ਬਾਰੇ ਰਿਪੋਰਟ ਰਾਜਨੀਤੀ ਤੋਂ ਪ੍ਰੇਰਤ- ਕਮਲਾ ਹੈਰਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਵਿਸ਼ੇਸ਼ ਕੌਂਸਲ ਰਿਪੋਰਟ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਭੁੱਲ ਜਾਣ ਦੀ ਬਿਮਾਰੀ ਤੋਂ ਪੀੜਤ ਹਨ ਤੇ ਉਨਾਂ ਦੀ ਯਾਦਾਸ਼ਤ ਕਮਜੋਰ ਹੈ ਗਈ ਹੈ, ਨੂੰ ਲੈ ਕੇ ਡੈਮੋਕਰੈਟਿਕ ਪਾਰਟੀ ਵਿਚ ਹਲਚਲ ਤੇਜ ਹੋ ਗਈ ਹੈ ਤੇ ਵਾਈਟ ਹਾਊਸ ਇਸ ਰਿਪੋਰਟ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਦਿਨ ਰਾਤ ਕੰਮ ਕਰ ਰਿਹਾ ਹੈ। ਨਿਆਂ ਵਿਭਾਗ ਦੀ ਇਸ ਰਿਪੋਰਟ ਵਿਚ ਰਾਸ਼ਟਰਪਤੀ ਦੀ ਯਾਦਾਸ਼ਤ ਨੂੰ ਲੈ ਕੇ ਆਈ ਗਿਰਾਵਟ ਦਾ ਵੇਰਵਾ ਦਿੱਤਾ ਗਿਆ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਜੋ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਅਹੁੱਦੇ 'ਤੇ ਵੀ ਕੰਮ ਕਰ ਚੁੱਕੀ ਹੈ, ਨੇ ਕਿਹਾ ਹੈ ਕਿ ਇਕ ਸਾਬਕਾ ਵਕੀਲ ਵਜੋਂ ਮੈ ਐਲਾਨ ਕਰਦੀ ਹਾਂ ਕਿ ਬਾਈਡਨ ਬਾਰੇ ਟਿਪਣੀਆਂ ਜੋ ਇਕ ਵਕੀਲ ਵੱਲੋਂ ਕੀਤੀਆਂ ਗਈਆਂ ਹਨ, ਨਿਰਆਧਾਰ, ਗਲਤ ਤੇ ਅਣਉਚਿੱਤ ਹਨ।' ਹੈਰਿਸ ਜੋ ਵਾਈਟ ਹਾਊਸ ਵਿਚ ਗੰਨ ਹਿੰਸਾ ਰੋਕਣ ਬਾਰੇ ਹੋਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ , ਨੇ ਕਿਹਾ ਕਿ ਰਿਪੋਰਟ ਵਿਚ ਜਿਸ ਢੰਗ ਨਾਲ ਰਾਸ਼ਟਰਪਤੀ ਦੇ ਵਿਵਹਾਰ ਨੂੰ ਦਰਸਾਇਆ ਗਿਆ ਹੈ ਉਹ ਸਪਸ਼ਟ ਤੌਰ 'ਤੇ ਰਾਜਨੀਤੀ ਤੋਂ ਪ੍ਰੇਰਿਤ ਹੈ।