ਕਾਂਸ਼ੀ ਰਾਮ ਸੰਤ ਭਿੰਡਰਾਵਾਲੇ ਨਾਲ ਗਠਜੋੜ ਕਿਉਂ  ਕਰਨਾ ਚਾਹੁੰਦੇ ਸਨ 

ਕਾਂਸ਼ੀ ਰਾਮ ਸੰਤ ਭਿੰਡਰਾਵਾਲੇ ਨਾਲ ਗਠਜੋੜ ਕਿਉਂ  ਕਰਨਾ ਚਾਹੁੰਦੇ ਸਨ 

ਕਾਂਸ਼ੀ ਰਾਮ ਨੂੰ ਆਪਣੇ ਸੂਬੇ ਪੰਜਾਬ ਦੀ ਸਿਆਸਤ ਵਿਚ ਕੋਈ ਖਾਸ ਸਫ਼ਲਤਾ ਨਹੀਂ ਮਿਲੀ

ਕਾਂਸ਼ੀ ਰਾਮ ਦਾ ਜਨਮ 15 ਮਾਰਚ 1934 ਵਿਚ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਖੁਆਸਪੁਰਾ ਪਿੰਡ ਵਿਚ ਹੋਇਆ।ਬਸਪਾ ਦੇ ਬਾਨੀ ਕਾਂਸ਼ੀ ਰਾਮ  ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਮਹਾਰਾਸ਼ਟਰ ਤੋਂ ਕੀਤੀ ਸੀ, ਪਰ ਮਹਾਰਾਸ਼ਟਰ ਵਿੱਚ ਅੰਬੇਡਕਰਵਾਦੀ ਅੰਦੋਲਨ ਨੇ ਕਾਂਸ਼ੀ ਰਾਮ ਤੋਂ ਦੂਰੀ ਬਣਾ ਕੇ ਰੱਖੀ ਹੋਈ ਸੀ।ਕਾਂਸ਼ੀ ਰਾਮ ਮੋਚੀ ਜਾਤ ਨਾਲ ਸਬੰਧਤ ਸਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਡਾ ਅੰਬੇਡਕਰਵਾਦੀ ਸਮੂਹ ਬੋਧੀ ਸਨ, ਪਹਿਲਾਂ ਮਹਾਰ ਸਨ। ਇਹ ਭਾਈਚਾਰਾ ਕਿਸੇ ਹੋਰ ਸਮੂਹ ਦੀ ਅਗਵਾਈ ਨੂੰ ਸਵੀਕਾਰ ਨਹੀਂ ਕਰਦਾ ਇਸ ਲਈ, ਕਾਂਸ਼ੀ ਰਾਮ ਲਈ ਇੱਥੇ ਆਪਣੇ ਆਪ ਨੂੰ ਇੱਕ ਨੇਤਾ ਵਜੋਂ ਸਥਾਪਤ ਕਰਨਾ ਸੰਭਵ ਨਹੀਂ ਸੀ।''

 1957 ਵਿੱਚ ਕਾਂਸ਼ੀ ਰਾਮ ਪੁਣੇ ਵਿੱਚ ਰੱਖਿਆ ਵਿਭਾਗ ਦੀ ਅਸਲਾ ਫੈਕਟਰੀ ਵਿੱਚ ਖੋਜ ਸਹਾਇਕ ਵਜੋਂ ਕੰਮ ਕਰਨ ਲੱਗੇ।ਉਨ੍ਹਾਂ ਨੇ ਉੱਥੇ ਪੰਜ ਸਾਲ ਕੰਮ ਕੀਤਾ, ਪਰ ਉਦੋਂ ਇੱਕ ਘਟਨਾ ਹੋਈ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਲਕੁਲ ਵੱਖਰੇ ਰਸਤੇ 'ਤੇ ਲਿਆਂਦਾ।ਇਸ ਤੋਂ ਪਹਿਲਾਂ, ਫੈਕਟਰੀ ਵਿੱਚ ਹੋਰ ਪ੍ਰਚੱਲਿਤ ਮੌਕਿਆਂ ਦੇ ਨਾਲ-ਨਾਲ ਬੁੱਧ ਅਤੇ ਡਾ.ਅੰਬੇਡਕਰ ਦੇ ਜਨਮ ਦਿਨ 'ਤੇ ਛੁੱਟੀ ਹੁੰਦੀ ਸੀ।ਪਰ, ਫਿਰ ਪ੍ਰਸ਼ਾਸਨ ਨੇ ਇਹ ਦੋਵੇਂ ਛੁੱਟੀਆਂ ਰੱਦ ਕਰ ਦਿੱਤੀਆਂ। ਕਾਂਸ਼ੀ ਰਾਮ ਨੇ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਇਸ ਫੈਸਲੇ ਵਿਰੁੱਧ ਸੰਘਰਸ਼ ਵਿੱਢਦਿਆਂ ਮੰਗ ਕੀਤੀ ਕਿ ਇਹ ਛੁੱਟੀਆਂ ਬਹਾਲ ਕੀਤੀਆਂ ਜਾਣ।ਤਤਕਾਲੀ ਰੱਖਿਆ ਮੰਤਰੀ ਯਸ਼ਵੰਤਰਾਓ ਚਵਾਨ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਅਤੇ ਛੁੱਟੀਆਂ ਰੱਦ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ।ਇਸੇ ਸਮੇਂ ਦੌਰਾਨ ਕਾਂਸ਼ੀ ਰਾਮ ਨੇ ਮਹਾਤਮਾ ਜੋਤੀਰਾਓ ਫੂਲੇ ਅਤੇ ਡਾ. ਅੰਬੇਡਕਰ ਦਾ ਸਾਹਿਤ ਪੜ੍ਹਨਾ ਸ਼ੁਰੂ ਕਰ ਦਿੱਤਾ।ਕਾਂਸ਼ੀ ਰਾਮ ਨੇ ਅਚਾਨਕ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਰਾਜਨੀਤੀ ਵਿੱਚ ਆ ਗਏ।

1978 ਵਿੱਚ, ਉਨ੍ਹਾਂ ਨੇ ਪੁਣੇ ਵਿੱਚ ਆਲ ਇੰਡੀਆ ਬੈਕਵਰਡ ਐਂਡ ਮਾਇਨੌਰਟੀ ਕਮਿਊਨਿਟੀਜ਼ ਐਂਪਲਾਈਜ਼ ਫੈਡਰੇਸ਼ਨ ਦਾ ਗਠਨ ਕੀਤਾ

1981 ਵਿੱਚ, ਉਨ੍ਹਾਂ ਨੇ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ  ਨਾਂ ਦੀ ਇੱਕ ਹੋਰ ਸੰਸਥਾ ਬਣਾਈ।14 ਅਪ੍ਰੈਲ 1984 ਨੂੰ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗਠਨ ਕੀਤਾ ਸੀ।ਕਾਂਸ਼ੀ ਰਾਮ ਨੇ 'ਜਿਤਨੀ ਜਿਸਕੀ ਸੰਖਿਆ ਭਾਰੀ, ਉਤਨੀ ਉਸਕੀ ਭਾਗੀਦਾਰੀ' (ਤੁਹਾਡੀ ਗਿਣਤੀ ਤੁਹਾਡਾ ਹਿੱਸਾ ਤੈਅ ਕਰੇਗੀ) ਅਤੇ 'ਜੋ ਬਹੁਜਨ ਬਾਤ ਕਰੇਗਾ, ਵੋ ਦਿੱਲੀ ਪੇ ਰਾਜ ਕਰੇਗਾ' (ਬਹੁਜਨਾਂ ਲਈ ਬੋਲਣ ਵਾਲੇ ਦਿੱਲੀ 'ਤੇ ਰਾਜ ਕਰਨਗੇ) ਵਰਗੇ ਨਾਅਰੇ ਦਿੱਤੇ।

1984 ਦੀਆਂ ਲੋਕ ਸਭਾ ਚੋਣਾਂ ਨੇੜੇ ਸਨ। ਬਸਪਾ ਨੇ ਨੌਂ ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਉਮੀਦਵਾਰ ਖੜ੍ਹੇ ਕੀਤੇ।ਬਸਪਾ ਨੇ ਇਨ੍ਹਾਂ ਚੋਣਾਂ ਵਿੱਚ ਲਗਭਗ 10 ਲੱਖ ਵੋਟਾਂ ਹਾਸਲ ਕੀਤੀਆਂ ਅਤੇ ਪਾਰਟੀ ਨੂੰ ਛੇ ਲੱਖ ਵੋਟਾਂ ਇਕੱਲੀਆਂ ਉੱਤਰ ਪ੍ਰਦੇਸ਼ ਤੋਂ ਆਈਆਂ ਸਨ।ਇਹ ਉਹ ਸਮਾਂ ਸੀ ਜਦੋਂ ਰਾਮ ਮੰਦਰ ਅੰਦੋਲਨ ਜ਼ੋਰ ਫੜ ਰਿਹਾ ਸੀ ਅਤੇ ਮੰਡਲ ਕਮਿਸ਼ਨ ਦੀ ਰਿਪੋਰਟ ਨੇ ਬਹਿਸ ਛੇੜ ਦਿੱਤੀ ਸੀ।

ਕਾਂਸ਼ੀ ਰਾਮ ਨੂੰ ਆਪਣੇ ਸੂਬੇ ਪੰਜਾਬ ਦੀ ਸਿਆਸਤ ਵਿਚ ਕੋਈ ਖਾਸ ਸਫ਼ਲਤਾ ਨਹੀਂ ਮਿਲੀ।ਕਾਂਸ਼ੀ ਰਾਮ ਨੇ ਖੁਦ ਦੱਸਿਆ ਸੀ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਨੂੰ ਕਿਉਂ ਚੁਣਿਆ। ਉਹ ਕਹਿੰਦੇ ਸਨ ਕਿ  ਉੱਤਰ ਪ੍ਰਦੇਸ਼ ਵਿੱਚ ਦਲਿਤਾਂ ਨੂੰ ਪੰਜਾਬ ਦੇ ਦਲਿਤਾਂ ਨਾਲੋਂ ਕਿਤੇ ਵੱਧ ਜ਼ੁਲਮ ਦਾ ਸਾਹਮਣਾ ਕਰਨਾ ਪਿਆ ਹੈ।”ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਵਿੱਚ ਦਲਿਤਾਂ 'ਤੇ ਇੰਨੇ ਅੱਤਿਆਚਾਰ ਕਦੇ ਨਹੀਂ ਦੇਖੇ, ਜਿੰਨੇ ਉੱਤਰ ਪ੍ਰਦੇਸ਼ ਵਿੱਚ ਵੇਖੇ ਹਨ। ਨਾਲ ਹੀ, ਇਹ ਮੰਦਿਰ ਅੰਦੋਲਨ ਦਾ ਦੌਰ ਸੀ।

ਉੱਤਰ ਪ੍ਰਦੇਸ਼ ਉਨ੍ਹਾਂ ਦੀ ਕਰਮ ਭੂਮੀ ਬਣੀ ਅਤੇ ਬਹੁਜਨ ਸਮਾਜ ਪਾਰਟੀ ਨੇ ਆਪਣੀ ਸਰਕਾਰ ਬਣਾਈ।ਉਨ੍ਹਾਂ ਨੇ ਮਾਇਆਵਤੀ ਵਰਗੀ ਦਲਿਤ ਔਰਤ ਨੂੰ ਚਾਰ ਵਾਰ ਸੂਬੇ ਦੀ ਮੁੱਖ ਮੰਤਰੀ ਬਣਾਇਆ। ਇਹ ਰਾਜ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਜਿਸ ਵਿੱਚ ਕਮਲਾਪਤੀ ਤ੍ਰਿਪਾਠੀ ਵਰਗੇ ਮੁੱਖ ਮੰਤਰੀਆਂ ਦੀ ਪਰੰਪਰਾ ਰਹੀ ਹੈ।ਉਨ੍ਹਾਂ ਨੇ ਮਹਿਸੂਸ ਕੀਤਾ ਕਿ ਦੇਸ਼ ਦੀ ਸੱਤਾ ਉੱਚ ਜਾਤੀ ਦੇ ਲੋਕਾਂ ਦੇ ਹੱਥਾਂ ਵਿੱਚ ਕੇਂਦਰਿਤ ਹੈ ਜੋ ਆਬਾਦੀ ਦਾ ਸਿਰਫ਼ 15 ਪ੍ਰਤੀਸ਼ਤ ਹੀ ਬਣਦੇ ਹਨ।

ਉਨ੍ਹਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਜੇਕਰ ਕਿਸੇ ਨੇ ਇਸ ਤਸਵੀਰ ਨੂੰ ਬਦਲਣਾ ਹੈ, ਤਾਂ ਬਾਕੀ 85 ਪ੍ਰਤੀਸ਼ਤ ਜਨਤਾ ਵਿੱਚ ਇਕਜੁਟਤਾ ਹੋਣੀ ਚਾਹੀਦੀ ਹੈ।ਉਹ ਕਹਿੰਦੇ ਹਨ, "ਸਿੱਖਾਂ ਦੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੇ ਜਾਤ-ਪਾਤ ਦੀ ਨਿਖੇਧੀ ਕੀਤੀ ਹੈ। ਇਹੀ ਬਹੁਜਨ ਦਾ ਮੈਨੀਫੈਸਟੋ ਹੈ। ਕਾਂਸ਼ੀ ਰਾਮ ਪੰਜਾਬ ਤੋਂ ਸਿੱਖ ਘੱਟ-ਗਿਣਤੀ ਭਾਈਚਾਰੇ ਨੂੰ ਰਾਸ਼ਟਰੀ ਰਾਜਨੀਤੀ ਵਿੱਚ ਮਜ਼ਬੂਤ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਇਸ ਲਈ ਪੂਰੀ ਕੋਸ਼ਿਸ਼ ਕੀਤੀ।

ਅਜਿਹਾ ਹੀ ਇੱਕ ਯਤਨ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਤੋਂ ਬਹੁਤ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਵਿੱਚ ਕੀਤਾ ਗਿਆ ਸੀ। ਪੰਜਾਬੀ ਦਲਿਤ ਲੇਖਕ ਦੇਸ ਰਾਜ ਕਾਲੀ ਕਹਿੰਦੇ ਹਨ, "ਮੈਂ ਇਸ ਬਾਰੇ ਕੁਝ ਥਾਵਾਂ 'ਤੇ ਪੜ੍ਹਿਆ ਹੈ। ਕਾਂਸ਼ੀ ਰਾਮ ਨਾਲ ਕੰਮ ਕਰਨ ਵਾਲੇ ਕੁਝ ਸੀਨੀਅਰ ਆਗੂਆਂ ਨੇ ਵੀ ਮੈਨੂੰ ਦੱਸਿਆ ਹੈ ਕਿ ਕਾਂਸ਼ੀ ਰਾਮ ਅੰਮ੍ਰਿਤਸਰ ਵਿਖੇ ਸੰਤ ਭਿੰਡਰਾਂਵਾਲੇ ਨੂੰ ਮਿਲੇ ਸਨ।ਉਹ ਚਾਹੁੰਦੇ ਸਨ ਕਿਸੰਤ ਭਿੰਡਰਾਵਾਲੇ ਦੇ ਨਾਲ ਜਮਹੂਰੀ ਗਠਜੋੜ ਹੋਵੇ। ਪਰ ਸਮੇਂ ਦੀ ਪ੍ਰਸਥਿਤੀਆਂ  ਕਾਰਣ ਸੰਤ ਭਿੰਡਰਾਵਾਲੇ ਹਥਿਆਰ ਬੰਦ ਸੰਘਰਸ਼ ਵਿਚ ਸਨ।ਇਸ ਕਾਰਣ ਸੰਭਵ ਨਾ ਹੋ ਸਕਿਆ।"ਪਰ ਉਹ ਸੰਤ ਭਿੰਡਰਾਂਵਾਲਿਆਂ ਨਾਲ ਲਗਾਤਾਰ ਮਿਲਦੇ ਰਹੇ।

ਇਹ ਸਚ ਹੈ ਕਿ ਡਾਕਟਰ ਬੀ.ਆਰ. ਅੰਬੇਡਕਰ ਦੇ ਵਿਚਾਰਾਂ ਨੂੰ ਦੇਸ਼ ਭਰ ਵਿੱਚ ਫੈਲਾਉਣ ਵਿੱਚ ਕਾਂਸ਼ੀ ਰਾਮ ਦਾ ਵੱਡਾ ਯੋਗਦਾਨ ਹੈ। ਇਹ ਕਾਂਸ਼ੀ ਰਾਮ ਲਈ ਸਿਹਰਾ ਜਾਂਦਾ ਹੈ ਕਿ ਅੱਜ ਉੱਤਰ ਪ੍ਰਦੇਸ਼ ਵਰਗੇ ਰਾਜ ਵਿੱਚ ਇਨ੍ਹਾਂ ਤਿੰਨਾਂ ਸਮਾਜ ਸੁਧਾਰਕਾਂ ਦੇ ਨਾਂ 'ਤੇ ਕਈ ਸੰਸਥਾਵਾਂ, ਯੂਨੀਵਰਸਿਟੀਆਂ ਅਤੇ ਜ਼ਿਲ੍ਹੇ ਹਨ।ਕਾਂਸ਼ੀ ਰਾਮ ਅੱਜ ਸਾਡੇ ਵਿਚਕਾਰ ਨਹੀਂ ਹਨ। ਉਨ੍ਹਾਂ ਦੀ ਬਹੁਜਨ ਸਮਾਜ ਪਾਰਟੀ ਵੀ ਜੋਸ਼ ਗੁਆ ਚੁੱਕੀ ਹੈ। ਪਰ, ਇੱਕ ਨੇਤਾ ਵਜੋਂ ਕਾਂਸ਼ੀ ਰਾਮ ਨੇ ਦੁਨੀਆ ਨੂੰ ਦਿਖਾਇਆ ਕਿ ਵੰਚਿਤ ਲੋਕਾਂ ਦੇ ਕੋਲ ਵੀ ਉਚਿੱਤ ਰਾਜਨੀਤਿਕ ਸ਼ਕਤੀ ਹੈ।                       

ਬਾਬੂ ਕਾਂਸ਼ੀ ਰਾਮ ਦਾ 9 ਅਕਤੂਬਰ 2006 ਨੂੰ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ.