ਘੱਲੂਘਾਰੇ ਦੀ ਆਰੰਭਤਾ ਤੇ ਸ਼ਹੀਦ ਪਰਿਵਾਰਾਂ ਦਾ ਕੀਤਾ ਗਿਆ ਸਨਮਾਨ

ਘੱਲੂਘਾਰੇ ਦੀ ਆਰੰਭਤਾ ਤੇ ਸ਼ਹੀਦ ਪਰਿਵਾਰਾਂ ਦਾ ਕੀਤਾ ਗਿਆ ਸਨਮਾਨ

ਕੌਮੀ ਮੰਜਿਲ ਲਈ ਬਾਣੀ ਬਾਣਾ ਜ਼ਰੂਰੀ -ਜਥੇਦਾਰ ਹਵਾਰਾ

ਅੰਮ੍ਰਿਤਸਰ ਟਾਈਮਜ਼


ਅੰਮ੍ਰਿਤਸਰ(1 ਜੂਨ)ਜੂਨ 1984 ਦੇ ਘੱਲੂਘਾਰੇ ਸਪਤਾਹ ਦੀ 38 ਵੀ ਸਲਾਨਾ ਯਾਦ ਮਨਾਉਂਦੇ ਹੋਏ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿੱਖੇ ਸ੍ਰੀ ਅੰਖਡ ਪਾਠ ਸਾਹਿਬ ਦੇ ਭੋਗ ਪਾਏ ਗਏ। ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਅਤੇ ਸਮੁਹ ਸ਼ਹੀਦਾਂ ਦੀ ਯਾਦ ਵਿੱਚ ਜਥੇਦਾਰ ਹਵਾਰਾ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ ਸੰਗਰਾਵਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਜਥਾ ਸਿਰਲੱਥ, ਅਕਾਲ ਯੂਥ, ਸਾਹਿਬਜ਼ਾਦਾ ਫ਼ਤਿਹ ਸਿੰਘ ਸੇਵਕ ਜਥਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਆਦਿ ਨੇ ਹਿੱਸਾ ਲਿਆ। ਭੋਗ ਉਪਰੰਤ ਅੰਖਡ ਕੀਰਤਨੀ ਜਥੇ ਦੇ ਭਾਈ ਹਰਿਦੰਰ ਸਿੰਘ ਰੋਮੀ ਅਤੇ ਸਾਥੀਆਂ ਨੇ ਵੈਰਾਗਮਈ ਕੀਰਤਨ ਕਰਕੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦਿੱਤੀ। ਜਿਕਰਯੋਗ ਹੈ ਅੱਜ ਦੇ ਦਿਨ ਯਮੁਨਾਨਗਰ ਦੇ ਰਹਿਣ ਵਾਲੇ ਭਾਈ ਮਹਿੰਗਾ ਸਿੰਘ ਬੱਬਰ ਗੁਰਦੁਆਰਾ ਬਾਬਾ ਅਟੱਲ ਰਾਏ ਦੀ ਸਬਤੋਂ ਉਪਰਲੀ ਮੰਜਿਲ ਤੋਂ ਕੇਂਦਰੀ ਬਲਾਂ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦੀ ਪਾ ਗਏ ਸਨ।

ਅਰਦਾਸ ਉਪਰੰਤ ਸਨਮਾਨਿਤ ਕੀਤੇ ਗਏ ਪਰਿਵਾਰਾਂ ਵਿੱਚ ਦਵਿੰਦਰ ਪਾਲ ਸਿੰਘ ਭਰਾਤਾ ਸ਼ਹੀਦ ਮਹਿੰਗਾ ਸਿੰਘ, ਭਾਈ ਬੇਅੰਤ ਸਿੰਘ ਭਰਾਤਾ ਸ਼ਹੀਦ ਸ਼ਾਬੇਗ ਸਿੰਘ, ਭਾਈ ਮਨਜੀਤ ਸਿੰਘ ਭਰਾਤਾ ਸ਼ਹੀਦ ਅਮਰੀਕ ਸਿੰਘ, ਭਾਈ ਸਰਬਜੀਤ ਸਿੰਘ ਭਰਾਤਾ ਸ਼ਹੀਦ ਅਵਤਾਰ ਸਿੰਘ ਪਾਰੋਵਾਲ, ਭਾਈ ਰਣਜੀਤ ਸਿੰਘ ਪੁੱਤਰ ਸ਼ਹੀਦ ਲੱਖਾਂ ਸਿੰਘ, ਭਾਈ ਕੁਲਦੀਪ ਸਿੰਘ ਪੁੱਤਰ ਸ਼ਹੀਦ ਮੇਜਰ ਸਿੰਘ ਨਾਗੋਕੇ ਅਤੇ ਬੀਬੀ ਮਲਕੀਤ ਕੌਰ ਸੁਪਤਨੀ ਸ਼ਹੀਦ ਅਮਰਜੀਤ ਸਿੰਘ ਖੇਮਕਰਨ ਸ਼ਾਮਲ ਹਨ। ਇਸ ਮੋਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿੱਖੇ ਸਮੁਹ ਸ਼ਹੀਦਾਂ ਨਮਿਤ ਅਤੇ ਬੰਦੀ ਸਿੰਘਾ ਦੀ ਰਿਹਾਈ ਲਈ ਅਰਦਾਸ ਜਥੇਦਾਰ ਬਖ਼ਸ਼ੀਸ਼ ਸਿੰਘ ਮੁੱਖੀ ਅੰਖਡ ਕੀਰਤਨੀ ਜਥਾ ਵੱਲੋਂ ਕੀਤੀ ਗਈ। ਪ੍ਰੋਫੈਸਰ ਬਲਜਿੰਦਰ ਸਿੰਘ ਵਲੋ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਪੜਦਿਆਂ ਕਿਹਾ ਕਿ ਕੌਮੀ ਮੰਜਿਲ ਦੀ ਪ੍ਰਾਪਤੀ ਲਈ ਬਾਣੀ ਬਾਣੇ ਦਾ ਧਾਰਨੀ ਹੋਣਾ, ਕੌਮੀ ਆਚਰਨ ਅਤੇ ਕੌਮੀ ਇਤਫਾਕ ਹੋਣਾ ਜ਼ਰੂਰੀ ਹੈ। ਅੱਜ ਦੇ ਸਮਾਗਮ ਹਾਜ਼ਰੀਆਂ ਭਰਨ ਵਾਲਿਆਂ ਵਿੱਚ ਸਿੰਘ ਸਾਹਿਬ ਭਾਈ ਰਾਮ ਸਿੰਘ, ਜਥੇਦਾਰ ਬਖ਼ਸ਼ੀਸ਼ ਸਿੰਘ, ਸਿੰਘ ਸਾਹਿਬ ਬਲਵਿੰਦਰ ਸਿੰਘ ਸ਼੍ਰੀ ਦਰਬਾਰ ਸਾਹਿਬ, ਮੈਨੇਜਰ ਦਰਬਾਰ ਸੁਲੱਖਣ ਸਿੰਘ ਭੰਗਾਲੀ, ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਤਰਲੋਕ ਸਿੰਘ, ਕੰਵਰ ਸਿੰਘ ਧਾਮੀ, ਬਲਬੀਰ ਸਿੰਘ ਹਿਸਾਰ ਨਿੱਜੀ ਸਹਾਇਕ ਜਥੇਦਾਰ ਹਵਾਰਾ, ਮਹਾਬੀਰ ਸਿੰਘ ਸੁਲਤਾਨਵਿੰਡ, ਦਿਲਸ਼ੇਰ ਸਿੰਘ ਜੰਡਿਆਲਾ, ਮਹਾਂ ਸਿੰਘ, ਰਾਜਨਦੀਪ ਸਿੰਘ, ਅਰਜਨ ਸਿੰਘ ਸ਼ੇਰਗਿੱਲ, ਬਲਬੀਰ ਸਿੰਘ ਮੁਛਲ, ਦਿਲਬਾਗ ਸਿੰਘ, ਰਣਜੀਤ ਸਿੰਘ ਦਮਦਮੀ ਟਕਸਾਲ, ਭੁਪਿੰਦਰ ਸਿੰਘ ਛੇ ਜੂਨ, ਬੀਬੀ ਮਨਿੰਦਰ ਕੌਰ, ਮਨਜੀਤ ਸਿੰਘ ਵੇਰਕਾ, ਰਘਬੀਰ ਸਿੰਘ ਭੁੱਚਰ,ਪ੍ਰਗਟ ਸਿੰਘ ਚੋਗਾਵਾਂ, ਸਵਰਨਜੀਤ ਸਿੰਘ ਕੁਰਾਲੀਆ,ਪ੍ਰਣਾਮ ਸਿੰਘ ਜਹਾਂਗੀਰ, ਨਿਸ਼ਾਨ ਸਿੰਘ ਫ਼ਤਿਹਗੜ੍ਹ ਸ਼ੁਕਰਚੱਕ, ਨਿਰਮਲ ਸਿੰਘ ਵਲਟੋਹਾ, ਸੱਜਣ ਸਿੰਘ ਪੱਟੀ, ਜੁਗਰਾਜ ਸਿੰਘ ਪੱਟੀ, ਜਸਬੀਰ ਸਿੰਘ ਝਬਾਲ, ਨਰਿੰਦਰ ਸਿੰਘ ਗਿੱਲ ਆਦਿ ਸ਼ਾਮਲ ਸਨ।
ਜਾਰੀ ਕਰਤਾ
ਪ੍ਰੌਫਸਰ ਬਲਜਿੰਦਰ ਸਿੰਘ
9888001888