ਖ਼ਾਲਿਸਤਾਨੀ ਝੰਡਾ ਸੈਸ਼ਨ ਕੋਰਟ ਦੇ ਗੇਟ ’ਤੇ ਲਹਿਰਾਇਆ 

ਖ਼ਾਲਿਸਤਾਨੀ ਝੰਡਾ ਸੈਸ਼ਨ ਕੋਰਟ ਦੇ ਗੇਟ ’ਤੇ ਲਹਿਰਾਇਆ 

ਅੰਮ੍ਰਿਤਸਰ ਟਾਈਮਜ਼

ਫ਼ਰੀਦਕੋਟ: ਸਥਾਨਕ ਜ਼ਿਲ੍ਹਾ ਅਦਾਲਤ ਦੇ ਇੱਕ ਗੇਟ ’ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਖਾਲਿਸਤਾਨੀ ਝੰਡਾ ਲਹਿਰਾ ਕੇ ਸੈਸ਼ਨ ਹਾਊਸ ਦੀ ਕੰਧ ਉੱਪਰ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਿਖ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਕੰਮ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਰਾਹੀਂ ਗੁਰਪਤਵੰਤ ਸਿੰਘ ਪੰਨੂ ਨੇ ਲਈ ਹੈ। ਵੇਰਵਿਆਂ ਅਨੁਸਾਰ ਜਿਸ ਗੇਟ ’ਤੇ ਇਹ ਝੰਡਾ ਲਹਿਰਾਇਆ ਗਿਆ ਹੈ, ਉਹ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਤੋਂ ਸੌ ਗਜ਼ ਦੀ ਦੂਰੀ ’ਤੇ ਹੈ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਝੰਡਾ ਉਤਾਰ ਦਿੱਤਾ ਅਤੇ ਕੰਧ ’ਤੇ ਲਿਖਿਆ ਨਾਅਰਾ ਵੀ ਮਿਟਾ ਦਿੱਤਾ ਗਿਆ। ਜ਼ਿਲ੍ਹਾ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।