ਪੰਜਾਬ ਨਾਟਸ਼ਾਲਾ ਵਿਚ ਫਾਸਲੇ ਨਾਟਕ ਦਾ ਸਫਲ ਮੰਚਨ

ਪੰਜਾਬ ਨਾਟਸ਼ਾਲਾ ਵਿਚ ਫਾਸਲੇ ਨਾਟਕ ਦਾ ਸਫਲ ਮੰਚਨ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਸ੍ਰੀ ਜਤਿੰਦਰ ਬਰਾੜ ਦਾ ਲਿਖਿਆ ਅਤੇ ਪ੍ਰੋਫੈਸਰ ਇਮੈਨੂਅਲ ਸਿੰਘ ਦੁਆਰਾ ਨਿਰਦੇਸ਼ਤ ਨਾਟਕ ਫਾਸਲੇ  ਦਾ ਪੰਜਾਬ ਨਾਟਸ਼ਾਲਾ ਵਿਚ ਸਫਲਤਾਪੂਰਵਕ ਮੰਚਨ ਹੋਇਆ। ਫਾਸਲੇ ਨਾਟਕ ਦੀ ਕਹਾਣੀ ਮੰਡ ਖੇਤਰ ਦੇ ਇਕ ਪਛੜੇ ਹੋਏ ਪਿੰਡ ਦੀ ਡਿਸਪੈਂਸਰੀ ਵਿੱਚ ਤਾਇਨਾਤ ਸ਼ਹਿਰੀ ਡਾਕਟਰ ਅਤੇ ਸਪੇਨ ਦੀ ਮੁਹੱਬਤ ਦੁਆਲੇ ਘੁੰਮਦੀ ਹੈ। ਫਾਸਲੇ ਨਾਟਕ ਵਿੱਚ ਦਿਨ ਬਦਿਨ ਸਾਡੇ ਸਮਾਜ ਵਿੱਚ ਵਧ ਰਹੇ ਊਚ ਨੀਚ ਜਾਤ ਪਾਤ ਅਮੀਰੀ ਗ਼ਰੀਬੀ ਦੇ ਫ਼ਾਸਲੇ ਨੂੰ ਕਲਾਤਮਕ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਨਾਟਕ ਵਿਚ ਸਰਕਾਰੀ ਅਦਾਰਿਆਂ ਵਿੱਚ ਹੁੰਦੀ ਲੁੱਟ ਖਸੁੱਟ ਤੇ ਫੈਲੇ ਭ੍ਰਿਸ਼ਟਾਚਾਰ ਬਾਰੇ ਵੀ ਤਿੱਖਾ ਵਿਅੰਗ ਕੀਤਾ ਗਿਆ ਹੈ।  ਨਾਟਕ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਰੰਗਮੰਚ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਵਿੱਚ ਨਾਟਕ ਦੇ ਦ੍ਰਿਸ਼ਾਂ ਅਨੁਸਾਰ ਮੰਚ ਉੱਪਰ ਅਤੇ ਦਰਸ਼ਕਾਂ ਉਪਰ ਬਾਰਿਸ਼ ਹੋਣਾ, ਚੰਨ ਤਾਰਿਆਂ ਨਾਲ ਭਰਿਆ ਅਸਮਾਨ, ਫੁੱਲਾਂ ਦੀ ਖੁਸ਼ਬੂ, ਦਰਿਆ ਦਾ ਦਿਲਕਸ਼ ਨਜ਼ਾਰਾ ਆਦਿ ਦੀ ਪੇਸ਼ਕਾਰੀ ਦਰਸ਼ਕਾਂ ਦੇ ਦਿਲਾਂ ਨੂੰ ਧੁਰ ਅੰਦਰ ਤਕ ਧੂਹ ਪਾਉਂਦੀ ਹੈ।

ਫਾਸਲੇ ਨਾਟਕ ਸਾਡੇ ਸਮਾਜ ਦੇ ਭਿੰਨ ਭਿੰਨ ਪੱਖਾਂ ਵਿੱਚ ਵਧ ਰਹੇ ਫ਼ਾਸਲਿਆਂ ਦੀ ਨਿਸ਼ਾਨਦੇਹੀ ਕਰਦਾ ਹੈ  ਭਾਵੇਂ ਸਾਇੰਸ ਦੀ ਤਰੱਕੀ ਦੁਆਰਾ ਅਤਿ ਆਧੁਨਿਕ ਸੰਚਾਰ ਸਾਧਨਾਂ ਸਦਕਾ ਭੂਗੋਲਿਕ ਫ਼ਾਸਲੇ ਘਟੇ ਹਨ ਪਰ ਮਨੁੱਖੀ ਮਨਾਂ ਦੇ ਫ਼ਾਸਲੇ ਵਧ ਰਹੇ ਹਨ  ਜਾਤ ਪਾਤ ਊਚ ਨੀਚ ਧਰਮਾਂ ਵਰਗਾਂ ਅਤੇ ਫਿਰਕਿਆਂ ਦੇ ਫ਼ਾਸਲੇ ਵਧ ਰਹੇ ਹਨ ਵਾਸਤਵ ਵਿੱਚ ਅਮੀਰੀ ਗ਼ਰੀਬੀ ਦਾ ਫ਼ਾਸਲਾ ਇਸ ਨਾਟਕ ਦਾ ਕੇਂਦਰੀ ਬਿੰਦੂ ਹੈ  ਉੱਚੇ ਇਖਲਾਕ ਵਾਲੇ ਸੂਝਵਾਨ ਲੋਕ ਕੋਈ ਸਮਾਜਿਕ ਕਦਰਾਂ ਕੀਮਤਾਂ ਦੇ ਤਾਣੇ ਬਾਣੇ ਵਿੱਚ ਫਸੇ ਹੋਏ ਬੇਵੱਸ ਪ੍ਰਤੀਤ ਹੁੰਦੇ ਹਨ ਤਾਂ ਹੀ ਨਾਟਕ ਕੋਈ ਸ਼ਹਿਰੀ ਨੌਜਵਾਨ ਤੇ ਸਪੇਰਣ ਮੁਟਿਆਰ ਦੀ ਖਾਮੋਸ਼ ਮੁਹੱਬਤ ਗ਼ਲਤ ਸਮਾਜਿਕ ਕਦਰਾਂ ਕੀਮਤਾਂ ਦੀ ਭੇਟ ਚੜ੍ਹਦੀ ਹੈ  ਮੈਂ ਲਿਖਿਆ ਪੈਸੇ ਦੇ ਲੋਭ ਲਾਲਚ ਭ੍ਰਿਸ਼ਟਾਚਾਰ ਵੱਢੀਖੋਰੀ ਅਤੇ ਨਿਰਦਈ ਪਣ ਵਰਗੇ ਵਰਤਾਰੇ ਭ੍ਰਿਸ਼ਟ ਨਿਜ਼ਾਮ ਨੂੰ ਸਥਾਪਤ ਕਰਕੇ ਸਾਡੇ ਸਮਾਜਿਕ ਪ੍ਰਬੰਧ ਨੂੰ ਕਲੰਕਤ ਕਰਦੇ ਹਨ। ਇਹ ਨਾਟਕ ਇਨ੍ਹਾਂ ਸਮਾਜਿਕ ਫ਼ਾਸਲੇ ਨੂੰ ਮਿਟਾਉਣ ਲਈ ਯਤਨਸ਼ੀਲ ਹੈ।  ਫਾਸਲੇ ਨਾਟਕ ਦੀ ਪੇਸ਼ਕਾਰੀ ਪੂਰਵਲੀਆਂ ਪੇਸ਼ਕਾਰੀਆਂ ਨਾਲੋਂ ਬਿਲਕੁਲ ਨਿਵੇਕਲੀ ਕਿਸਮ ਦੀ ਹੈ। ਸਿਰਫ਼ ਲੋਕ ਧੁਨਾਂ ਦੀ ਵਰਤੋਂ ਕਰਕੇ ਇਸ ਨੂੰ ਸੰਗੀਤਕ ਨਾਟਕ ਸਥਾਪਤ ਕੀਤਾ ਗਿਆ ਹੈ। ਮੰਚ ਉੱਤੇ ਨਵੀਂ ਕਿਸਮ ਦੇ ਸੈੱਟ ਅਤੇ ਪ੍ਰਯੋਗ ਇਸ ਦੀ ਖੂਬਸੂਰਤੀ ਨੂੰ ਹੋਰ ਵਧਾਉਂਦੇ ਹਨ।

 ਨਾਟਕ ਦੇ ਸਹਿ ਨਿਰਦੇਸ਼ਕ ਅਤੇ ਮੁੱਖ ਪਾਤਰ ਪ੍ਰੋਫੈਸਰ ਸਮਰੀਤ ਕੌਰ ਦੀ ਭਾਵਪੂਰਤ ਪੇਸ਼ਕਾਰੀ ਹਰ ਦ੍ਰਿਸ਼ ਵਿੱਚ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਗਈ  ਇਸ ਤੋਂ ਇਲਾਵਾ ਡਾਕਟਰ ਦੀ ਭੂਮਿਕਾ ਕਰਨਵੀਰ ਸਿੰਘ, ਪਿਤਾ ਦੀ ਭੂਮਿਕਾ ਡਾ. ਆਤਮਾ ਸਿੰਘ ਗਿੱਲ, ਮਾਂ ਦੀ ਭੂਮਿਕਾ ਵਿਚ ਰਿਤਿਕਾ ਵੋਹਰਾ, ਦਾਰੇ ਦੀ ਭੂਮਿਕਾ ਵਿਚ ਮਰਕਸਪਾਲ ਗੁਮਟਾਲਾ,  ਡੌਲੀ ਦੀ ਭੂਮਿਕਾ ਵਿਚ ਮਨਦੀਪ ਕੌਰ, ਗੁਰਸਾਹਿਬ, ਧਿਆਨ ਚੰਦ, ਜਤਿੰਦਰ ਰਿਆੜ, ਗਗਨ ਸੈਣੀ, ਰਾਜਵਿੰਦਰ ਕੌਰ, ਲਵਪ੍ਰੀਤ ਪਰਮਿੰਦਰ ਕੌਰ,  ਜਸਬੀਰ ਸਿੰਘ ਰਾਜਬੀਰ ਸਿੰਘ,  ਰੌਬਿਨਬੀਰ ਕੌਰ ਆਦਿ ਅਦਾਕਾਰਾਂ  ਦੀ ਭੂਮਿਕਾ ਨੇ ਦਰਸ਼ਕਾਂ ਨੂੰ ਆਖਰ ਤੱਕ ਕੀਲੀ ਰੱਖਿਆ। ਹੈਰੀਸਨ, ਪ੍ਰਭਜੋਤ ਸੰਘਾ, ਅਤੇ ਨਿਕਿਤਾ ਪੁਰੀ ਦੀ ਖੂਬਸੂਰਤ ਆਵਾਜ਼ ਨੇ ਨਾਟਕ ਨੂੰ ਸਿਖਰ ਉਪਰ ਪਹੁੰਚਾ ਦਿੱਤਾ।

ਸ੍ਰੀ ਜਤਿੰਦਰ ਬਰਾੜ ਦਾ ਲਿਖਿਆ ਨਾਟਕ ਫਾਸਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਵਿੱਚ ਪੜ੍ਹਾਏ ਜਾਂਦੇ ਵੱਖੋ ਵੱਖਰੇ ਕੋਰਸਾਂ ਬੀਏ ਬੀਐੱਸਸੀ ਬੀਕਾਮ ਬੀਐੱਡ  ਆਦਿ ਦੇ ਸਿਲੇਬਸ ਵਿੱਚ ਪਿਛਲੇ ਕਈ ਸਾਲਾਂ ਤੋਂ ਪੜ੍ਹਾਇਆ ਜਾ ਰਿਹਾ ਹੈ  ਜਿਸ ਕਾਰਨ ਵਿਦਿਆਰਥੀਆਂ ਵਿੱਚ ਇਸ ਨਾਟਕ ਨੂੰ ਵੇਖਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਹਿਲਾਂ ਵੀ ਇਸ ਨਾਟਕ ਦੇ ਦੋ ਸੌ ਤੋਂ ਵੱਧ ਸ਼ੋਅ ਹੋ ਚੁੱਕੇ ਹਨ ਪਰ ਪ੍ਰੋਫ਼ੈਸਰ ਇਮੈਨੂਅਲ ਸਿੰਘ ਨੇ ਕ੍ਰੀਏਟਿਵ ਡਾਇਰੈਕਸ਼ਨ ਨਾਲ ਇਸ ਨਾਟਕ ਨੂੰ ਬਿਲਕੁਲ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਮੁੱਖ ਮਹਿਮਾਨ ਰਜਿੰਦਰ ਮੋਹਨ ਸਿੰਘ ਛੀਨਾ, ਤੇਜਬੀਰ ਸਿੰਘ ਗਿੱਲ, ਡਾ ਸੋਬੀਆ, ਡਾ ਅਮਿਤ ਦੱਤਾ, ਵੱਖ ਵੱਖ  ਕਾਲਜਾਂ ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ, ਸ਼ਹਿਰ ਦੀਆਂ ਮਹਾਨ ਹਸਤੀਆਂ  ਅਤੇ ਕਲਾ ਪ੍ਰੇਮੀਆਂ ਨੇ ਨਾਟਕ ਦਾ ਆਨੰਦ ਮਾਣਿਆ।