ਮਾਮਲਾ ਪਾਕਿਸਤਾਨ ਵਿਚ ਸ੍ਰੀ ਸਾਹਿਬ ਪਹਿਨ ਕੇ ਅਦਾਲਤਾਂ ਵਿਚ ਜਾਣ 'ਤੇ ਰੋਕ ਦਾ ਮੁੱਦਾ     

ਮਾਮਲਾ ਪਾਕਿਸਤਾਨ ਵਿਚ ਸ੍ਰੀ ਸਾਹਿਬ ਪਹਿਨ ਕੇ ਅਦਾਲਤਾਂ ਵਿਚ ਜਾਣ 'ਤੇ ਰੋਕ ਦਾ ਮੁੱਦਾ     

* ਸਿੱਖ ਐਮ. ਪੀ. ਏ. ਵਲੋਂ ਸੂਬਾਈ ਅਸੈਂਬਲੀਆਂ ਵਿਚ ਰੱਖਿਆ ਜਾਵੇਗਾ ਮਸਲਾ

ਅੰਮ੍ਰਿਤਸਰ ਟਾਈਮਜ਼ 

ਅੰਮਿ੍ਤਸਰ-ਪਾਕਿਸਤਾਨ ਵਿਚ ਗੁਰਸਿੱਖਾਂ ਦੇ 'ਸ੍ਰੀ ਸਾਹਿਬ' ਪਹਿਨ ਕੇ ਅਦਾਲਤਾਂ ਵਿਚ ਜਾਣ 'ਤੇ ਸੂਬਾ ਖ਼ੈਬਰ ਪਖਤੂਨਖਵਾ, ਬਲੋਚਿਸਤਾਨ, ਸਿੰਧ ਅਤੇ ਸੂਬਾ ਪੰਜਾਬ ਦੀ ਸਰਕਾਰ ਵਲੋਂ ਲਗਾਈ ਰੋਕ ਦਾ ਮੁੱਦਾ ਹੁਣ ਵੱਖ-ਵੱਖ ਪਾਰਟੀਆਂ ਦੇ ਸਿੱਖ ਐਮ. ਪੀ. ਏ. ਵਲੋਂ ਸੂਬਾਈ ਅਸੈਂਬਲੀਆਂ ਵਿਚ ਰੱਖਿਆ ਜਾਵੇਗਾ । ਸੂਬਾ ਖ਼ੈਬਰ ਪਖਤੂਨਖਵਾ ਦੇ ਸਿੱਖ ਐਮ. ਪੀ. ਏ. (ਮੈਂਬਰ ਸੂਬਾਈ ਅਸੈਂਬਲੀ) ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਅਸੈਂਬਲੀ ਵਿਚ ਸ੍ਰੀ ਸਾਹਿਬ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਅਤੇ ਅਕਸਰ ਉਨ੍ਹਾਂ ਨੂੰ ਸ੍ਰੀ ਸਾਹਿਬ ਬਾਹਰ ਉਤਾਰ ਕੇ ਜਾਣ ਲਈ ਕਿਹਾ ਜਾਂਦਾ ਹੈ ।ਜਿਸ ਕਾਰਨ ਅਸੈਂਬਲੀ ਵਿਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਸ੍ਰੀ ਸਾਹਿਬ ਆਪਣੀ ਕਾਰ ਜਾਂ ਬਰੀਫ਼ਕੇਸ 'ਚ ਰੱਖਣੇ ਪੈਂਦੇ ਹਨ । ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੇ ਹੱਲ ਲਈ ਇਸ ਨੂੰ ਸੂਬਾਈ ਅਸੈਂਬਲੀ 'ਚ ਪੇਸ਼ ਕਰਨਗੇ । ਪਿਸ਼ਾਵਰੀ ਸਿੱਖ ਸੰਗਤ ਦੇ ਆਗੂ ਬਾਬਾ ਗੁਰਪਾਲ ਸਿੰਘ ਨੇ  ਦੱਸਿਆ ਕਿ ਉਨ੍ਹਾਂ ਵਲੋਂ ਪਿਸ਼ਾਵਰ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ ਬਾਰੇ ਅਡੀਸ਼ਨਲ ਰਜਿਸਟਰਾਰ ਨੇ ਲਿਖਤੀ ਤੌਰ 'ਤੇ ਕਿਹਾ ਹੈ ਕਿ ਸ੍ਰੀ ਸਾਹਿਬ ਇਕ ਹਥਿਆਰ ਹੈ ਅਤੇ ਇਸ ਨੂੰ ਪਹਿਨਣ ਲਈ ਖ਼ੈਬਰ ਪਖਤੂਨਖਵਾ ਆਰਮਜ਼ ਪਾਲਿਸੀ-2012 ਦੇ ਤਹਿਤ ਸਰਕਾਰ ਤੋਂ ਮਾਨਤਾ ਪ੍ਰਾਤ ਲਾਇਸੈਂਸ ਲੈਣਾ ਹੋਵੇਗਾ ।