"ਲੇਖਕਾਂ ਦਾ ਹਫਤਾ " ਸਾਹਿਤਕ ਸਮਾਗਮ ਦੀ ਹੋਈ ਸ਼ੁਰੂਆਤ 

ਕੈਪਸ਼ਨ:-'ਲੇਖਕਾਂ ਦਾ ਹਫਤਾ ' ਸਮਾਗਮ ਦੀ ਸ਼ਮਾਂ ਰੌਸ਼ਨ ਕਰਕੇ ਸ਼ੁਰੂਆਤ ਕਰਦੇ ਹੋਏ ਡਾ ਪਰਮਿੰਦਰ, ਦੀਪ ਦੇਵਿੰਦਰ ਸਿੰਘ, ਦੇਵ ਦਰਦ ਅਤੇ ਹੋਰ ਸਾਹਿਤਕਾਰ 

 ਸ਼ਾਇਰ ਦੇਵ ਦਰਦ ਹੋਏ ਲੇਖਕਾਂ ਦੇ ਰੂਬਰੂ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਅਮ੍ਰਿਤਸਰ  :- ਕਲਾ ਪਰਿਸ਼ਦ ਦੇ ਅਦਾਰੇ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ  ਪੰਜਾਬੀ ਸਾਹਿਤ ਦੀ ਪ੍ਰਫੁੱਲਤਾ  ਲਈ ਪੰਜਾਬ ਭਰ ਵਿੱਚ ਅਰੰਭੇ "ਲੇਖਕਾਂ ਦਾ ਹਫਤਾ ' ਤਹਿਤ ਸੱਤ ਦਿਨ, ਸੱਤ ਲੇਖਕ, ਸੱਤ ਥਾਵਾਂ ਦੇ ਅੰਤਰਗਤ ਅਮ੍ਰਿਤਸਰ ਦੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸ਼ਮਾ ਰੋਸ਼ਨ ਕਰਕੇ  ਏਥੋਂ  ਦੇ ਸਮਾਗਮ ਦਾ ਅਗਾਜ ਕੀਤਾ ਗਿਆ। ਅਮ੍ਰਿਤਸਰ ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਅਕੈਡਮੀ ਦੇ ਪਰਧਾਨ ਡਾ ਸਰਬਜੀਤ ਕੌਰ ਸੋਹਲ,ਸਹਿਤਕਾਰ ਦੇਸ ਰਾਜ ਕਾਲੀ ਦੇ ਹਵਾਲੇ ਨਾਲ ਸੱਤ ਦਿਨਾਂ ਦੀ ਰੂਪ ਰੇਖਾ ਸਾਂਝੀ ਕਰਦਿਆਂ ਸਮਾਗਮ ਨੂੰ ਲੜੀ ਬਧ ਕੀਤਾ।ਪਿੰ ਅੰਕਿਤਾ ਸਹਿਦੇਵ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸਮਾਗਮ ਵਿਚ ਅਜ ਦੇ ਮਹਿਮਾਨ  ਸ਼ਾਇਰ ਦੇਵ ਦਰਦ ਹਾਜਰੀਨ ਦੇ ਰੂਬਰੂ ਹੁੰਦਿਆਂ ਆਪਣੀ ਸਿਰਜਣ ਪ੍ਰਕ੍ਰਿਆ ਬਾਰੇ ਮੁਲਵਾਨ ਗਲਾਂ ਕੀਤੀਆਂ ਅਤੇ ਖੂਬਸੂਰਤ ਨਜਮ "ਪਿਆਰ ਉਦੋਂ ਸੱਚੀ ਮੁੱਚੀ ਪਿਆਰ ਸੀ ਪੰਜਾਬੀਓ" ਰਾਹੀਂ ਮਹੌਲ ਨੂੰ ਅਦਬੀ ਰੰਗਤ ਦਿੱਤੀ। 

 ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ ਪਰਮਿੰਦਰ ਨੇ ਕਿਹਾ ਕਿ ਸਾਹਿਤ ਅਤੇ ਸਭਿਆਚਾਰ ਨੂੰ ਜਿੰਦਾ ਰਖਣ ਲਈ ਅਜਿਹੇ ਉਪਰਾਲੇ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ। ਡਾ ਜਗਦੀਸ਼ ਸਚਦੇਵਾ, ਸ਼ਾਇਰ ਮਲਵਿੰਦਰ ਅਤੇ ਧਰਵਿੰਦਰ ਔਲਖ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸੰਵਾਦ ਭਾਸ਼ਾ ਦੀ ਤਰੱਕੀ ਦਾ ਸਬੱਬ ਬਣਦੇ ਹਨ। ਡਾ ਮੋਹਨ ,ਹਰਜੀਤ ਸਿੰਘ ਸੰਧੂ ,ਚੰਨ ਅਮਰੀਕ ਅਤੇ ਸੁਮੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਲੈਕਚਰਾਰ ਬਲਦੇਵ ਸਿੰਘ ਵਡਾਲੀ, ਪ੍ਰਤੀਕ ਸਹਿਦੇਵ, ਸੁਭਾਸ਼, ਮੋਹਿਤਪਰਮਜੀਤ ਕੌਰ, ਪੂਨਮ ਸ਼ਰਮਾ, ਮੀਨਾਕਸ਼ੀ, ਗੀਤਾ ਅਤੇ ਕੋਮਲ ਸਹਿਦੇਵ ਤੋਂ  ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ। ,