ਚੋਣਾਂ ਨੇੜੇ ਲੁਧਿਆਣਾ ਬੰਬ ਧਮਾਕਾ ਮੌੜ ਬੰਬ ਧਮਾਕੇ ਵਾਂਗ ਸਾਜਿਸ਼-ਜਥੇਦਾਰ ਹਵਾਰਾ ਕਮੇਟੀ

ਚੋਣਾਂ ਨੇੜੇ ਲੁਧਿਆਣਾ ਬੰਬ ਧਮਾਕਾ ਮੌੜ ਬੰਬ ਧਮਾਕੇ ਵਾਂਗ ਸਾਜਿਸ਼-ਜਥੇਦਾਰ ਹਵਾਰਾ ਕਮੇਟੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਪ੍ਰੈਸ ਨੋਟ

ਅੰਮ੍ਰਿਤਸਰਜਥੇਦਾਰ ਹਵਾਰਾ ਕਮੇਟੀ ਵਲੋਂ ਚੋਣਾਂ ਦੇ ਨਜ਼ਦੀਕ ਅਦਾਲਤੀ ਕੰਪਲੈਕਸ ਲੁਧਿਆਣਾਚ ਹੋਏ ਬੰਬ ਧਮਾਕੇ ਨੂੰ ਮੌੜ ਬੰਬ ਧਮਾਕੇ ਨਾਲ ਜੋੜ ਕੇ ਸਿਆਸਤ ਤੋ ਪ੍ਰੇਰਿਤ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ।ਜ਼ਿਕਰ ਯੋਗ ਹੈ ਕਿ 2017 ਦੀ ਵਿਧਾਨ ਸਭਾ ਚੋਣਾਂ ਤੋ ਪਹਿਲਾਂ 31 ਜਨਵਰੀ ਨੂੰ ਮੌੜ ਮੰਡੀ ਬਠਿੰਡਾ ਵਿਖੇ ਵੱਡਾ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਸੱਤ ਲੋਕ ਮਾਰੇ ਗਏ ਸਨ ਤੇ ਦੋ ਦਰਜਨ ਜ਼ਖਮੀ ਹੋਏ ਸਨ।ਮੌੜ ਬੰਬ ਧਮਾਕੇਚ ਡੇਰਾ ਸਿਰਸਾ ਦਾ ਹੱਥ ਹੋਣ ਦਾ ਸ਼ੱਕ ਸੀ।

 

ਜਥੇਬੰਦੀਆਂ ਵਲੋ ਬਾਰ ਬਾਰ ਮੰਗ ਕਰਨ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਪੰਜ ਸਾਲ ਦੌਰਾਨ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀ ਕੀਤੀ।ਹੁਣ ਲੁਧਿਆਣਾ ਬੰਬ ਧਮਾਕਾ ਚੋਣਾਂ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਦੇ ਮੰਤਵ ਨਾਲ ਕੀਤਾ ਗਿਆ ਕਾਰਾ ਹੈ। ਹਵਾਰਾ ਕਮੇਟੀ ਦੇ ਆਗੂ ਐਡਵੋਕੇਟ ਅਮਰ ਸਿੰਘ ਚਾਹਲ,ਪ੍ਰੋਫੈਸਰ ਬਲਜਿੰਦਰ ਸਿੰਘ ,ਐਡਵੋਕੇਟ ਦਿਲਸ਼ੇਰ ਸਿੰਘ,ਬਾਪੂ ਗੁਰਚਰਨ ਸਿੰਘ ਤੇ ਮਹਾਬੀਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਦਰਬਾਰ ਸਾਹਿਬਚ ਹੋਈ ਬੇਅਦਬੀ ਅਤੇ ਲੁਧਿਆਣਾ ਬੰਬ ਧਮਾਕੇ ਪਿੱਛੇ ਲੁਕਵੇ ਸਿਆਸੀ ਹੱਥ ਅਤੇ ਸਰਕਾਰੀ ਏਜੰਸੀਆਂ ਦੀ ਸਾਜਿਸ਼ ਹੋਣ ਦਾ ਅੰਦੇਸ਼ਾ ਹੈ।ਕਮੇਟੀ ਆਗੂਆਂ ਨੇ ਕਿਹਾ ਕਿ ਗੈਰ ਸਰਕਾਰੀ ਸ਼ੁਤਰਾਂ ਦੀ ਜੇ ਮੰਨੀਏ ਤਾਂ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਨੂੰ ਰਿਹਾ ਕਰਨ ਦੀ ਖਬਰਾਂ ਦਾ ਮਹੌਲ ਗਰਮਾਇਆ ਹੋਇਆ ਹੈ ਪਰ ਦੁਜੇ ਪਾਸੇ ਸਰਕਾਰੀ ਤੰਤਰ ਦਹਿਸ਼ਤ ਦਾ ਮਹੌਲ ਸਿਰਜ ਕੇ ਸਿੱਖ ਨੌਜਵਾਨਾਂ ਤੇ ਤਸ਼ਦੱਦ ਕਰਨ ਦੀ ਤਿਆਰੀਆਂ ਕਰਨ ਲਈ ਜ਼ਮੀਨ ਤਿਆਰ ਕਰ ਰਿਹਾ ਹੈ ਜਿਸਤੋਂ ਸੁਚੇਤ ਰਹਿਣ ਦੀ ਲੋੜ ਹੈ। ਕਿਸਾਨ ਸੰਘਰਸ਼ ਦੀ ਸਮਾਪਤੀ ਉਪਰੰਤ ਕੌਮਾਂਤਰੀ ਪੱਦਰ ਤੇ ਪੰਜਾਬ ਅਤੇ ਸਿੱਖਾਂ ਦੇ ਅਕਸ਼ ਨੂੰ ਮਿਲੀ ਚਮਕ-ਦਮਕ ਕੁਝ ਲੋਕਾਂ ਨੂੰ ਬਰਦਾਸ਼ਤ ਨਹੀ ਹੋ ਰਹੀ ਹੈ।ਜਿਸ ਕਾਰਣ ਪੰਜਾਬ ਅਤੇ ਸਿੱਖ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਬਿਆਨ ਜਾਰੀ ਕਰਨ ਵਾਲਿਆਂ ਵਿੱਚ ਬਲਬੀਰ ਸਿੰਘ ਹਿਸਾਰ,ਬਲਦੇਵ ਸਿੰਘ ਨਵਾਪਿੰਡ ,ਜਥੇਦਾਰ ਸੁਖਰਾਜ ਸਿੰਘ ਵੇਰਕਾ,ਬਲਜੀਤ ਸਿੰਘ ਭਾਉ,ਜਸਪਾਲ ਸਿੰਘ ਪੁਤਲੀਘਰ,ਗੁਰਮੀਤ ਸਿੰਘ ਬੱਬਰ,ਸੁਖਦੇਵ ਸਿੰਘ ਵੇਰਕਾ ਆਦਿ ਸ਼ਾਮਿਲ ਹਨ।
ਮੋਬਾਇਲ ਨੰ.9888001888