ਜੀਵਨ ਬਾਲੂ ਕੀਤੇ ਜ਼ਿਲ੍ਹਾ ਪ੍ਰਧਾਨ ਨਿਯੁਕਤ -ਡਾਕਟਰ ਖੇੜਾ

ਜੀਵਨ ਬਾਲੂ ਕੀਤੇ ਜ਼ਿਲ੍ਹਾ ਪ੍ਰਧਾਨ ਨਿਯੁਕਤ -ਡਾਕਟਰ ਖੇੜਾ

ਮੰਚ ਵੱਲੋਂ ਜਿਲੇ ਅੰਦਰ ਕੀਤੀਆਂ ਨਵੀਆਂ ਨਿਯੁਕਤੀਆ‌ 

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ:  ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਦੇ ਬਲਾਕ ਖਰੜ  ਵਿਖੇ ਇੱਕ ਅਹਿਮ ਮੀਟਿੰਗ ਪਰਮਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਬਡਾਲਾ ਰੋਡ ਨਵਾਂ ਸ਼ਹਿਰ ਖਰੜ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਪੰਜਾਬ, ਪ੍ਰਭਪ੍ਰੀਤ ਸਿੰਘ ਕੌਮੀ ਮੀਤ ਪ੍ਰਧਾਨ,ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ,ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ ਟੀ ਆਈ ਸੈਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਕੋਮੀ ਪ੍ਰਧਾਨ ਡਾ.ਜਸਵੰਤ ਸਿੰਘ ਖੇੜਾ ਤੇ ਸਰਪ੍ਰਸਤ ਰਾਮਜੀ ਲਾਲ ਦੀ ਹਾਜਰੀ ਚ ਮਨੁੱਖੀ ਅਧਿਕਾਰ ਮੰਚ ਇਕਾਈ ਜ਼ਿਲ੍ਹਾ ਮੋਹਾਲੀ ਵਿਖੇ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਜੀਵਨ ਕੁਮਾਰ ਬਾਲੂ ਜ਼ਿਲ੍ਹਾ ਪ੍ਰਧਾਨ, ਅੰਗਰੇਜ਼ ਸਿੰਘ ਚੇਅਰਮੈਨ ਆਰ ਟੀ ਆਈ ਸੋੱਲ, ਪਰਮਿੰਦਰ ਸਿੰਘ ਬਲਾਕ ਪ੍ਰਧਾਨ ਖਰੜ , ਗੁਰਿੰਦਰ ਸਿੰਘ ਸੈਕਟਰੀ ਯੂਥ ਵਿੰਗ ਇੰਡੀਆ, ਸਿਮਰਨਜੀਤ ਸਿੰਘ ਨੂੰ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸੰਸਥਾ ਦੇ ਮੈਂਬਰ ਅਤੇ ਅਹੁਦੇਦਾਰਾਂ ਨੇ ਰੁੱਖ ਲਗਾਓ ਦੇਸ਼ ਬਚਾਓ ਅਤੇ ਆਕਸੀਜਨ ਵਧਾਓ ਮੁਹਿੰਮ ਤਹਿਤ ਛਾਂ ਦਾਰ, ਫੁੱਲ ਦਾਰ, ਫ਼ਲ ਦਾਰ ਅਤੇ ਮੈਡੀਕੇਟਡ ਬੂਟੇ ਲਗਾਉਣ ਲਈ ਉਤਸ਼ਾਹਿਤ ਹੋ ਕੇ ਬੂਟੇ ਲਗਾਉਣ ਅਤੇ ਉਨ੍ਹਾਂ ਨੂੰ ਪਾਲਣ ਲਈ ਸਪਤ ਲਈ ਗਈ ।

ਡਾਕਟਰ ਰਾਮਜੀ ਲਾਲ ਨੇ ਦੱਸਿਆ ਕਿ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਜਲਦੀ ਹੀ 100 ਬੂਟਾ ਤੁਲਸੀ ਦਾ ਘਰ ਘਰ ਲਗਾਉਣ ਲਈ ਵੰਡਿਆ ਜਾਵੇਗਾ। ਸੁਖਜਿੰਦਰ ਸਿੰਘ ਬਖਲੋਰ ਨੇ ਬੋਲਦਿਆਂ ਕਿਹਾ ਕਿ ਲੋਕ ਧੜਾਧੜ ਮੰਚ ਨਾਲ ਜੁੜਦੇ ਜਾ ਰਹੇ ਹਨ ਕਿਉਂਕਿ ਮੰਚ ਵੱਲੋਂ ਧਰਤੀ ਨੂੰ ਜ਼ਹਿਰੀਲੀ ਹੋਣ ਤੋਂ ਬਚਾਉਣ ਲਈ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨੂੰ ਬਿਲਕੁਲ ਬੰਦ ਕਰਨਾ ਚਾਹੀਦਾ ਹੈ। ਹੋਰਨਾਂ ਤੋਂ ਇਲਾਵਾ ਸਰਬਜੀਤ ਕੌਰ ਸੈਣੀ, ਮਨਜੀਤ ਕੌਰ ਚੰਡੀਗੜ੍ਹ,ਮਾਡਵੀ ਸਿੰਘ, ਦਲਬਾਰਾ ਸਿੰਘ, ਹਰਭਜਨ ਸਿੰਘ ਜੱਲੋਵਾਲ, ਦਲਬੀਰ ਸਿੰਘ ਔਜਲਾ, ਵਿਜੈ ਕੁਮਾਰ, ਜਸਪ੍ਰੀਤ ਕੌਰ, ਮਨਦੀਪ ਕੌਰ ਮੋਹਾਲੀ, ਅਮਰਵੀਰ ਵਰਮਾ,ਧਰਮ ਸਿੰਘ ਚੇਅਰਮੈਨ, ਅਮਰੀਕ ਸਿੰਘ ਪ੍ਰਧਾਨ,ਪਰੇਮ ਲਤਾ ਸੈਣੀ, ਕੁਲਵੀਰ ਕੌਰ, ਸੀਮਾ ਰਾਣੀ, ਸੁਖਜਿੰਦਰ ਕੌਰ, ਅਤੇ ਭਗਵਾਨ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।