ਦਰਬਾਰ ਸਾਹਿਬ ਵਿਚ ਬੇਰੀਆਂ ਦੀ ਸੰਭਾਲ ਲਈ ਹੋ ਰਹੇ ਨੇ ਉਪਰਾਲੇ

ਦਰਬਾਰ ਸਾਹਿਬ ਵਿਚ ਬੇਰੀਆਂ ਦੀ ਸੰਭਾਲ ਲਈ ਹੋ ਰਹੇ ਨੇ ਉਪਰਾਲੇ

 ਪਿਛਲੇ 18 ਸਾਲਾਂ ਤੋਂ ਪੀਏਯੂ ਦੀ ਟੀਮ ਕਰ ਰਹੀ ਹੈ ਬੇਰੀਆਂ ਦੀ ਦੇਖਭਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ: ਦਰਬਾਰ ਸਾਹਿਬ ਵਿਖੇ ਸਥਿਤ ਇਤਿਹਾਸਕ ਬੇਰੀਆਂ ਸ੍ਰੀ ਦੁੱਖ ਭੰਜਨੀ ਬੇਰੀ, ਬੇਰ ਬਾਬਾ ਬੁੱਢਾ ਸਾਹਿਬ ਅਤੇ ਸ੍ਰੀ ਲਾਚੀ ਬੇਰੀ ਦੀ ਪਿਛਲੇ 18 ਸਾਲਾਂ ਤੋਂ ਪੀਏਯੂ ਲੁਧਿਆਣਾ ਵੱਲੋਂ ਮਾਹਿਰਾਂ ਦੀ ਟੀਮ ਸੰਭਾਲ ਕਰ ਰਹੀ ਹੈ। ਪੀਏਯੂ ਦੀ ਟੀਮ ਵੱਲੋਂ ਮਾਹਿਰ ਡਾਕਟਰ ਬੇਰੀਆਂ ਦੇ ਨਿਰੀਖਣ ਅਤੇ ਸਾਂਭ ਸੰਭਾਲ ਲਈ ਵੱਖ ਵੱਖ ਸਮੇਂ ਤੇ ਟੀਮ ਭੇਜ ਕੇ ਛਿੜਕਾਓ ਅਤੇ ਕਾਂਟ-ਛਾਂਟ ਕਰਦੀ ਹੈ। ਇਸੇ ਸੰਦਰਭ ’ਚ ਪੀਏਯੂ ਦੀ ਟੀਮ ਨੇ ਉਪਰੋਕਤ ਬੇਰੀਆਂ ਦੀ ਸਾਂਭ ਕਰਦਿਆ ਕਾਂਟ-ਛਾਂਟ ਕਰ ਕੇ ਵਾਧੂ ਟਹਿਣੀਆਂ ਨੂੰ ਕੱਟਿਆ। ਮਾਹਿਰਾਂ ਵੱਲੋਂ ਸਾਲ ਵਿਚ ਛੇ ਵਾਰ ਇਨ੍ਹਾਂ ਬੇਰੀਆਂ ਦੀ ਸੰਭਾਲ ਕਰਦਿਆਂ ਕਾਂਟ-ਛਾਂਟ ਅਤੇ ਕੀੜਿਆਂ ਤੋਂ ਬਚਾਅ ਲਈ ਸਪਰੇਅ ਕੀਤਾ ਜਾਂਦਾ ਹੈ। ਬੇਰੀਆਂ ਸਬੰਧੀ ਸਮੇਂ-ਸਮੇਂ ਸਿਰ ਰਿਪੋਰਟ ਵੀ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਜਾਂਦੀ ਹੈ। ਸ਼੍ਰੋਮਣੀ  ਕਮੇਟੀ ਵੱਲੋਂ ਇਤਿਹਾਸਿਕ ਬੇਰੀਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਪੀਏਯੂ ਲੁਧਿਆਣਾ ਨੂੰ 2006 ਵਿੱਚ ਸੌਂਪੀ ਗਈ ਸੀ।

ਉਪਰਕਤ ਬੇਰੀਆਂ ਤਕਰੀਬਨ 700 ਸਾਲ ਪੁਰਾਣੀਆਂ ਮੰਨੀਆਂ ਜਾਂਦੀਆਂ ਹਨ। ਪੀਏਯੂ ਵੱਲੋਂ ਕੀਤੀ ਗਈ ਸਾਂਭ ਸੰਭਾਲ ਤੋਂ ਬਾਅਦ ਇਹਨਾਂ ਬੇਰੀਆਂ ਨੂੰ ਹਰ ਸਾਲ ਫਲ ਵੀ ਲੱਗਦਾ ਹੈ। ਸੰਗਤਾਂ ਇਸ ਫਲ ਨੂੰ ਪ੍ਰਸ਼ਾਦ ਦੇ ਰੂਪ ਵਿਚ ਗ੍ਰਹਿਣ ਕਰਦੀਆਂ ਹਨ ।