ਰਾਸ਼ਟਰਪਤੀ ਆਜਾਦੀ ਪੁਰਸਕਾਰ' ਪ੍ਰਾਪਤ ਕਰਨ ਵਾਲੇ ਵਿਲਖਣ ਅਮਰੀਕੀ-ਜੋਅ ਬਾਈਡਨ

ਰਾਸ਼ਟਰਪਤੀ ਆਜਾਦੀ ਪੁਰਸਕਾਰ' ਪ੍ਰਾਪਤ ਕਰਨ ਵਾਲੇ ਵਿਲਖਣ ਅਮਰੀਕੀ-ਜੋਅ ਬਾਈਡਨ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 8 ਜੁਲਾਈ (ਹੁਸਨ ਲੜੋਆ ਬੰਗਾ)  ਅਮਰੀਕੀ  ਰਾਸ਼ਟਰਪਤੀ ਜੋਅ ਬਾਈਡਨ ਨੇ ਅਦਾਕਾਰ ਡੈਨਜ਼ਲ ਵਾਸ਼ਿੰਗਟਨ, ਉਲੰਪਿਕ ਜਿਮਨਾਸਟ ਸਿਮੋਨ ਬਿਲਸ ਤੇ ਸਾਬਕਾ ਕਾਂਗਰਸਵੋਮੈਨ ਗੈਬਰੀਲ ਜੀਫੋਰਡਸ ਸਮੇਤ 17 ਸਖਸ਼ੀਅਤਾਂ ਦਾ ਦੇਸ਼ ਦੇ ਵੱਖ ਵੱਖ ਖੇਤਰਾਂ ਵਿਚ ਕੀਤੀਆਂ ਪ੍ਰਾਪਤੀਆਂ ਲਈ ਅਮਰੀਕਾ ਦੇ ਸਰਬੋਤਮ ਰਾਸ਼ਟਰਪਤੀ ਪੁਰਸਕਾਰ ' ਮੈਡਲ ਆਫ ਫਰੀਡਮ' ਨਾਲ ਸਨਮਾਨ ਕੀਤਾ। ਰਾਸ਼ਟਰਪਤੀ ਨੇ ਸੈਨੇਟਰ ਜੌਹਨ ਮਕੈਨ, ਐਪਲ ਦੇ ਸੰਸਥਾਪਕ ਸਟੀਵ ਜੌਬਸ ਤੇ ਰਿਚਰਡ ਟਰੂਮਕਾ ਨੂੰ ਮਰਨ ਉਪਰੰਤ ਸਨਮਾਨ ਉਨਾਂ ਦੇ ਪ੍ਰਤੀਨਿੱਧੀਆਂ ਨੂੰ ਸੌਂਪਿਆ। ਇਸ ਸਬੰਧੀ ਵਾਈਟ ਹਾਊਸ ਵਿਚ ਹੋਏ ਸਮਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ 'ਮੈਡਲ ਆਫ ਫਰੀਡਮ' ਪ੍ਰਾਪਤ ਕਰਨ ਵਾਲੇ ਵਿਲਖਣ ਅਮਰੀਕੀ ਹਨ। ਸਟੇਜ ਉਪਰ ਉਨਾਂ ਦੇ ਪਿਛਲੇ ਪਾਸੇ ਬੈਠੇ ਰਾਸ਼ਟਰਤੀ ਮੈਡਲ ਦੇ ਜੇਤੂਆਂ ਵੱਲ ਇਸ਼ਾਰਾ ਕਰਦਿਆਂ ਉਨਾਂ ਕਿਹਾ ਕਿ '' ਇਹ ਅਮਰੀਕਾ ਹੈ''। 'ਪ੍ਰੈਜੀਡੈਂਸ਼ੀਅਲ ਮੈਡਲ ਆਫ ਫਰੀਡਮ' ਸਾਬਕਾ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਵੱਲੋਂ ਸਥਾਪਿਤ ਕੀਤਾ ਗਿਆ ਸਰਬੋਤਮ ਗੈਰ ਫੌਜੀ ਪੁਰਸਕਾਰ ਹੈ ਜੋ ਵਿਲਖਣ ਪ੍ਰਾਪਤੀਆਂ ਲਈ ਨਾਗਿਰਕਾਂ ਨੂੰ ਦਿੱਤਾ ਜਾਂਦਾ ਹੈ। ਜੋਅ ਬਾਈਡਨ ਨੂੰ ਇਹ ਪੁਰਸਕਾਰ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ 2017 ਵਿਚ ਦਿੱਤਾ ਸੀ। ਉਨਾਂ ਨੂੰ ਇਹ ਪੁਰਸਕਾਰ ਇਕ ਸੈਨੇਟਰ ਤੇ ਉਪ ਰਾਸ਼ਟਰਪਤੀ ਵਜੋਂ ਦੇਸ਼ ਵਾਸੀਆਂ ਲਈ ਨਿਭਾਈਆਂ ਸੇਵਾਵਾਂ ਲਈ ਦਿੱਤਾ ਗਿਆ ਸੀ।

ਕੈਪਸ਼ਨ   ਜੋਅ ਬਾਈਡਨ 'ਰਾਸ਼ਟਰਪਤੀ ਆਜਾਦੀ ਪੁਰਸਕਾਰ' ਨਾਲ ਜਿਮਨਾਸਟ ਸਿਮੋਨ ਬਿਲਸ ਦਾ ਸਨਮਾਨ ਕਰਦੇ ਹੋਏ