ਸਿੱਖਿਆ ਮੰਤਰੀ ਸਿੰਗਲਾ ਦੀ ਕੋਠੀ ਅੱਗੇ ਪ੍ਰਦਰਸ਼ਨ ਕਰ ਰਹੇ ਬੇਰੋਜ਼ਗਾਰ ਅਧਿਆਪਕਾਂ 'ਤੇ ਪੁਲਸੀਆ ਜ਼ਬਰ

ਸਿੱਖਿਆ ਮੰਤਰੀ ਸਿੰਗਲਾ ਦੀ ਕੋਠੀ ਅੱਗੇ ਪ੍ਰਦਰਸ਼ਨ ਕਰ ਰਹੇ ਬੇਰੋਜ਼ਗਾਰ ਅਧਿਆਪਕਾਂ 'ਤੇ ਪੁਲਸੀਆ ਜ਼ਬਰ

ਰੁਜ਼ਗਾਰ ਅਧਿਆਪਕਾਂ ਦੀਆਂ ਪੱਗਾਂ ਲੱਥੀਆਂ
ਲੜਕੀਆਂ 'ਤੇ ਵਰ੍ਹਿਆ ਪੁਲਿਸ ਦਾ ਜ਼ਬਰ
55 ਫੀਸਦੀ ਨੀਤੀ ਤੁਰੰਤ ਰੱਦ ਕਰਨ ਦੀ ਮੰਗ ਨੂੰ ਲੈ ਕਰ ਰਹੇ ਸਨ ਪ੍ਰਦਰਸ਼ਨ
80 ਦਿਨਾਂ ਤੋਂ ਸੰਗਰੂਰ ਵਿਖੇ ਚੱਲ ਰਿਹਾ ਹੈ ਪੱਕਾ ਮੋਰਚਾ 

ਸੰਗਰੂਰ, (ਰਾਜਿੰਦਰ ਸਿੰਘ): ਪੰਜਾਬ ਦੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ 'ਤੇ ਪੁਲਿਸ ਦਾ ਕਹਿਰ ਵਰਿਆ। ਪੁਲਿਸ ਨੇ ਅਧਿਆਪਕਾਂ 'ਤੇ ਜ਼ਬਰਦਸਤ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਨਾਲ ਅਧਿਆਪਕਾਂ ਨੂੰ ਤਿਤਰ-ਬਿਤਰ ਕਰ ਦਿੱਤਾ। ਪੁਲਿਸ ਦੇ ਜ਼ਬਰ ਨਾਲ ਜਿੱਥੇ ਪ੍ਰਧਾਨ ਸੁਖਵਿੰਦਰ ਢਿੱਲਵਾਂ ਦੀ ਪੱਗ ਲੱਥ ਗਈ, ਨਾਲ ਹੀ ਪੁਲਿਸ ਨੇ ਕੁੜੀਆਂ ਨੂੰ ਵੀ ਨਹੀਂ ਬਖਸ਼ਿਆ 'ਤੇ ਕੁੜੀਆਂ 'ਤੇ ਵੀ ਲਾਠੀਚਾਰਜ ਕੀਤਾ। 

ਪਿਛਲੇ ਲਗਭਗ ਅੱਸੀ ਦਿਨਾ ਤੋਂ  ਸੰਗਰੂਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਰੁਜ਼ਗਾਰ ਦੀ ਮੰਗ ਲਈ ਤੇ 55% ਦੀ ਬੀ.ਏ ਚੋਂ ਸ਼ਰਤ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਅੱਜ ਸੰਗਰੂਰ ਦੇ ਬਜ਼ਾਰਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲੇ ਦੇ ਪੁੱਤਲਿਆਂ ਨੂੰ ਗਧੀ ਤੇ ਬਿਠਾ ਕੇ ਤੇ ਗਲ ਛਿੱਤਰਾਂ ਦਾ ਹਾਰ ਪਾ ਕੇ ਰੋਸ ਭਰਪੂਰ ਮੁਜ਼ਾਹਰਾ ਕੀਤਾ ਤੇ ਫਿਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਜਦੋਂ ਬੇਰੁਜ਼ਗਾਰ ਅਧਿਆਪਕਾਂ ਨੇ ਪੁਤਲਾ ਫੂਕਣ ਦੀ ਕੋਸ਼ਿਸ਼ ਕੀਤੀ ਤਾਂ ਸੰਗਰੂਰ ਦੇ ਪੁਲਸ ਪਰਸ਼ਾਸਨ ਦੀਆਂ ਧਾੜਾਂ ਵੱਲੋਂ  ਬੀ.ਅੈਡ.ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ 'ਤੇ ਕਰੂਰਤਾ ਭਰਭੂਰ ਲਾਠੀਚਾਰਜ ਕੀਤਾ ਗਿਆ। ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂਵਾ ਨਾਲ ਜਿੱਥੇ ਬਦਸੂਲਕੀ ਕੀਤੀ ਗਈ ਉਥੇ ਪੁਲਸ ਵੱਲੋ ਅਧਿਆਪਕਾਂਵਾ ਨੂੰ ਅਸ਼ਸੀਲ ਗਾਲੀ ਗਲੋਚ ਕੀਤਾ ਗਿਆ ਤੇ ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਸ ਵੱਲੋ ਪੱਥਰਬਾਜੀ ਕੀਤੀ ਗਈ। 

ਉਹਨਾ ਕਿਹਾ ਕਿ ਇੱਕ ਪਾਸੇ ਸਰਕਾਰ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਦੇ 'ਡਰਾਮੇ' ਕਰ ਰਹੀ ਹੈ ਉਥੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਪੱਗਾਂ ਤੇ ਭੈਣਾ ਦੀਆਂ ਚੁੰਨੀਆ ਸੰਗਰੂਰ ਦੇ ਪੁਲਸ ਪਰਸ਼ਾਸਨ ਵੱਲੋ ਸਿੱਖਿਆ ਮੰਤਰੀ ਦੀ ਸ਼ਹਿ 'ਤੇ ਸੜਕਾਂ ਉਤੇ ਰੋਲੀਆਂ ਗਈਆਂ ਹਨ ਜਿਸ ਲਈ ਪੰਜਾਬ ਦੇ ਲੋਕ ਸਿੱਖਿਆ ਮੰਤਰੀ ਨੂੰ ਤੇ ਕਾਂਗਰਸ ਸਰਕਾਰ ਨੂੰ ਕਦੇ ਵੀ ਮਾਫ ਨਹੀ ਕਰਨਗੇ ।

ਇਸ ਸਮੇਂ ਬੇਰੁਜ਼ਗਾਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਬੀ.ਅੈਡ .ਟੈਟ.ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪਰਧਾਨ ਸੁਖਵਿੰਦਰ ਢਿਲਵਾਂ ਤੇ ਸੂਬਾ ਸਕੱਤਰ ਗੁਰਜੀਤ ਕੌਰ ਖੇੜੀ ਨੇ ਕਿਹਾ ਕਿ ਅੱਜ ਜਿਨੀ ਕਰੂਰਤਾ ਨਾਲ ਸੰਗਰੂਰ ਦੇ ਪੁਲਸ ਪਰਸ਼ਾਸਨ ਵੱਲੋ ਸਿੱਖਿਆ ਮੰਤਰੀ ਦੀ ਸ਼ਹਿ 'ਤੇ ਲਾਠੀਚਾਰਜ ਕੀਤਾ ਗਿਆ ਹੈ ਇਹ ਆਉਣ ਵਾਲੇ ਸਮੇਂ ਚ ਸਰਕਾਰ ਦੀ ਕਬਰ 'ਚ ਕਿੱਲ ਸਾਬਤ ਹੋਵੇਗਾ ।

ਉਹਨਾ ਕਿਹਾ ਕਿ ਹੁਣ ਬੇਰੁਜ਼ਗਾਰ ਟੈਟ ਪਾਸ ਅਧਿਆਪਕ ਸਿੱਖਿਆ ਮੰਤਰੀ ਦੀਆਂ ਲੂੰਬੜ ਚਾਲਾਂ ਵਿੱਚ ਨਹੀ ਆਉਣਗੇ ਕਿਉਂਕਿ ਬੇਰੁਜ਼ਗਾਰ ਸਮਝ ਗਏ ਹਨ ਕਿ ਸਰਕਾਰ ਦੇ ਰੁਜ਼ਗਾਰ ਮੇਲੇ ਡਰਾਮੇ ਸਾਬਤ ਹੋ ਚੁੱਕੇ ਹਨ ।

ਇਸ ਸਮੇਂ ਗੁਰਦੀਪ ਮਾਨਸਾ ਸੂਬਾ ਕਮੇਟੀ ਮੈਂਬਰ ਤੇ ਯੁਧਜੀਤ ਬਠਿੰਡਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਨੇ ਗੁਰਬਾਣੀ ਦੇ ਪਾਵਨ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸੌਂਹ ਹੀ ਨਹੀ ਖਾਦੀ ਸਗੋਂ ਅੱਜ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਵੀ ਕੀਮਤ ਤੇ ਰੁਜ਼ਗਾਰ ਨਹੀ ਦੇਣਾ ਚਾਹੁੰਦੀ ।

ਉਪਰੋਕਤ ਆਗੂਆਂ ਨੇ ਸਾਂਝੀ ਸੁਰ ਵਿੱਚ ਕਿਹਾ ਕਿ ਉਹਨਾ ਦਾ ਸੰਘਰਸ਼ ਜਿੱਥੇ ਰੁਜ਼ਗਾਰ ਲਈ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਉਥੇ 55% ਦੀ ਨੀਤੀ ਰੱਦ ਕਰਵਾਉਣ ਲਈ ਤੇ ਉਮਰ ਹੱਦ 42 , 47 ਕਰਵਾਉਣ ਲਈ ਚੱਲ ਰਿਹਾ ਹੈ ਜੋ ਬਿਨਾ ਕਿਸੇ ਪੁਲਸ ਦੀਆਂ ਧਾੜਾਂ ਦੀ ਪਰਵਾਹ ਕੀਤੇ ਚਲਦਾ ਰਹੇਗਾ ।

ਇਸ ਸਮੇਂ ਡੀ.ਟੀ.ਅੈਫ ਦੇ ਜਿਲ੍ਹਾ ਪਰਧਾਨ ਬਲਵੀਰ ਚੰਦ ਲੌਂਗੋਵਾਲ ਤੇ ਦਾਤਾ ਸਿੰਘ ਨਮੋਲ ਵੱਲੋਂ ਜਿੱਥੇ ਬੇਰੁਜ਼ਗਾਰ ਅਧਿਆਪਕਾਂ 'ਤੇ ਕੀਤੇ ਪੁਲਸ ਵੱਲੋ ਅੰਨੇ ਲਾਠੀਚਾਰਜ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਉਥੇ ਉਹਨਾ ਕਿਹਾ ਇੱਕ ਪਾਸੇ ਸਰਕਾਰ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੀਆਂ ਬੇਤੁਕੀ ਫਰਮਾਨ ਜਾਰੀ ਕਰ ਰਹੀ ਹੈ ਦੂਜੇ ਪਾਸੇ ਸਰਕਾਰੀ ਸਕੂਲ ਅਧਿਆਪਕਾਂ ਤੇ ਮੁਢਲੀਆਂ ਸਹੂਲਤਾਂ ਤੋ ਸੱਖਣੇ ਹਨ ।

ਇਸ ਸਮੇਂ ਮਜ਼ਦੂਰ ਮੁਕਤੀ ਮੌਰਚਾ ਪੰਜਾਬ , ਪੰਜਾਬ ਕਿਸਾਨ ਯੂਨੀਅਨ ,ਕਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ , ਡੀ.ਅੈਸ ਓ.,  ਇਨਕਲਾਬੀ ਕੇਂਦਰ , ਲੋਕ ਮੋਰਚਾ , ਈ.ਟੀ.ਟੀ.ਟੈਟ ਪਾਸ ਯੂਨੀਅਨ , ਅਧਿਆਪਕ ਦਲ , ਆਰਟ ਅੈਂਡ ਕਰਾਫਟ ਯੂਨੀਅਨ , ਭਾਰਤੀ ਕਿਸਾਨ ਯੂਨੀਅਨ ਡਕੌਦਾ  ਵੱਲੋਂ ਆਦਿ ਦਰਜਨ ਦੇ ਤਕਰੀਬਨ ਭਰਾਤਰੀ ਯੂਨੀਅਨਾ ਵੱਲੋ ਬੇਰੁਜ਼ਗਾਰ ਅਧਿਆਪਕਾਂ ਤੇ ਅੰਨੇ ਲਾਠੀਚਾਰਜ ਦੀ ਜਿੱਥੇ ਨਿਖੇਧੀ ਕੀਤੀ ਗਈ ਉਥੇ ਬੇਰੁਜ਼ਗਾਰਾ ਦੇ ਹੱਕੀ  ਸੰਘਰਸ਼ ਦੀ ਹਮਾਇਤ ਦਾ ਅੈਲਾਨ ਕੀਤਾ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਚਿਤਾਵਨੀ ਦਿੱਤੀ ਕਿ ਜਲਦ ਹੀ ਬੇਰੁਜ਼ਗਾਰ ਅਧਿਆਪਕਾ ਨੂੰ ਰੁਜਗਾਰ ਮਹੁੱਈਆ ਕਰਵਾਇਆ ਜਾਵੇ ਨਹੀ ਫਿਰ ਸੰਘਰਸ਼ੀ ਲੋਕ ਸੰਗਰੂਰ ਵੱਲ ਵਹੀਰਾ ਘੱਤਣਗੇ । 

ਜਿਕਰਯੋਗ ਗੱਲ ਹੈ ਕਿ ਖਬਰ ਲਿਖੇ ਜਾਣ ਤੱਕ ਬੇਰੁਜ਼ਗਾਰਾਂ ਦਾ ਸੰਘਰਸ਼ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਚੱਲ ਰਿਹਾ ਸੀ।  ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਦੇ ਚੇਅਰਮੈਨ ਮਾਲਵਿੰਦਰ ਸਿੱਧੂ, ਪੀ ਡਬਲਿਊ ਡੀ ਫ਼ੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਦੇ ਜਨਰਲ ਸਕੱਤਰ  ਰਜਿੰਦਰ ਅਕੋਈ , ਗੌਰਮਿੰਟ ਟੀਚਰਜ ਯੂਨੀਅਨ ਦੇ ਮੁੱਖ ਬੁਲਾਰੇ ਫਕੀਰ ਸਿੰਘ ਟਿੱਬਾ, ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸਰਪ੍ਰਸਤ ਸਰਦਾਰ ਬੱਗਾ ਸਿੰਘ ਹਾਜ਼ਰ ਸਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।