ਕਿਧਰ ਨੂੰ ਚੱਲਣ ਲੱਗ ਗਏ, ਪੰਜਾਬ ਦੇ ਨੌਜਵਾਨ

ਕਿਧਰ ਨੂੰ ਚੱਲਣ ਲੱਗ ਗਏ, ਪੰਜਾਬ ਦੇ ਨੌਜਵਾਨ

ਵਿਦੇਸ਼ ਕਵਿਤਾ

ਕਿਧਰ ਨੂੰ ਚੱਲਣ ਲੱਗ ਗਏ,ਨੌਜਵਾਨ ਪੰਜਾਬ ਦੇ,

ਕਿਓ ਮਾਂ ਬਾਪ ਆਪਣੇ ਪੁੱਤਰ ਭੇਜਣ ਲੱਗ ਗਏ,ਵਿਦੇਸ਼ ਜੀ,ਬਹੁਤ ਸਾਰੀਆਂ ਮਾਵਾਂ ਦੇ ਪੁੱਤ ਮਰਵਾਤੇ,ਇਹਨਾਂ ਫਰਜੀ ਏਜੰਟਾ ਨੇ,

ਕਿਓ ਅਸੀਂ ਪੈਸੇ ਦਾ ਲਾਲਚ ਹੁਣ ਕਰਨ ਲੱਗ ਗਏ ਜੀ,

ਡੌਕੀਂ ਲਗਾ ਕੇ ਏਜੰਟ ਭੇਜਦੇ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜੀ,

ਮੰਗਦੇ ਰਕਮ ਭਾਰੀ ਜੀ,ਬਹੁਤ ਮਾਵਾਂ ਦੇ ਘਰ ਉਜਾੜੇ ਤੇ,

ਤੈਨੂੰ ਰਤਾ ਵੀ ਤਰਸ ਗਰੀਬ ਤੇ ਆਇਆਂ ਨਾ,ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਮਰਵਾ ਤੇ ਵਿੱਚ ਜੰਗਲਾਂ ਦੇ,

ਕਾਫੀ ਨੌਜਵਾਨ ਪੰਜਾਬ ਦੇ,ਆਪਣੀਆਂ ਜਾਨਾਂ ਗੁਆ ਗਏ,ਵਿੱਚ ਸਮੁੰਦਰਾਂ ਦੇ,

ਮਾਵਾਂ ਰੋ-ਰੋ ਕੇ ਯਾਦ ਕਰਨ ਆਪਣਿਆਂ ਪੁੱਤਾਂ ਨੂੰ ਕਿ ਕੋਈ ਫੋਨ ਜਾਂ ਚਿੱਠੀ ਨਹੀਂ ਆਈ ਵੇਂ,

ਪੰਜ ਰਾਤਾਂ ਪੰਜ ਦਿਨ ਹੋ ਗਏ,ਹਾਲੇ ਤੱਕ ਤੱਕ ਮੈਕਸੀਕੋ ਦੀ ਕੰਧ ਤੇ ਅਸੀਂ ਪਹੁੰਚੇ ਨਾ,

ਏਜੰਟ ਕਹੇਂ ਬਸ ਥੋੜਾ ਹੋਰ ਸਬਰ ਕਰ ਲਓ,ਛੇਤੀ ਹੀ ਬੇੜੀ ਬੰਨੇ ਲਵਾਂਗੇ,

ਜੰਗਲਾਂ ਵਿੱਚ ਤੁਰਦੇ ਤੁਰਦੇ ਹੋ ਗਿਆ ਸਾਡਾ ਬੂਰਾ ਹਾਲ ਜੀ,ਬਸ ਹੁਣ ਸਾਡੇ ਵਿੱਚ ਤੁਰਨ ਦੀ ਹਿੰਮਤ ਨਾ ਰਹਿ ਗਈ,ਸਾਨੂੰ ਇਥੇ ਦਿਓ ਮਾਰ ਜੀ,

ਮਾਂ-ਬਾਪ ਦੀ ਯਾਦ ਆਵੇ,ਨਾਲੇ ਘਰ ਰੋਟੀ ਦੀ,ਨਾ ਕੁਝ ਖਾਣ ਨੂੰ ਮਿਲੇ,ਨਾ ਕੁਝ ਪੀਣ ਨੂੰ ਮਿਲੇ,ਬਸ ਵਾਹਿਗੁਰੂ ਜੀ ਦੇ ਉੱਤੇ ਰੱਖਦੇ ਭਰੋਸਾ ਜੀ,

ਕਿਓ ਭੁੱਲ ਗਏ,ਅਸੀਂ ਮਿੱਟੀ ਪੰਜਾਬ ਦੀ ਨੂੰ ਮਾਵਾਂ ਤਰਸਣ ਆਪਣੇ ਲਾਡਲੇ ਪੁੱਤਾਂ ਨੂੰ ਕਿ ਪੁੱਤ ਇਥੇ ਘੱਟ ਕਮਾਂ ਲੈਂਦੇ,

ਰੋਟੀ ਸੁੱਖ ਦੀ ਖਾਤਰ ਲੈਂਦੇ,ਅਸੀਂ ਪੈਸਿਆਂ ਦੇ ਲਾਲਚ ਵਿੱਚ ਅੰਨੇ ਹੋ ਗਏ,ਸਾਨੂੰ ਬਸ ਦਿੱਸਦੇ ਡਾਲਰ ਪੌਂਡ ਜੀ,

ਹੋ ਗਏ ਨਸ਼ਿਆ ਦੇ ਆਦੀ ਜੀ,ਬਸ ਹੁਣ ਰਹਿ ਗਿਆ ਵਿਦੇਸ਼ ਜਾਣ ਚਾਅ ਜੀ।ਜਾਗਦੇ ਰਹੋ ਦੀ ਕਲਮ ਲਿਖੇ,ਜੇਕਰ ਅਸੀਂ ਕੰਮ ਪੰਜਾਬ ਵਿੱਚ ਕਰਨਾ ਚਾਹੀਏ,ਤਾਂ ਇਥੇ ਕੰਮ ਬਹੁਤ ਜੀ।

 ਅਗਿਆਤ