ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਮੌਤ; ਆਰਐਸਐਸ ਦੀਆਂ ਹਿੰਦੁਤਵੀ ਮੁਹਿੰਮਾਂ ਵਿਚ ਸ਼ਮੂਲੀਅਤ ਤੋਂ ਭਾਜਪਾ ਤਕ ਕੀਤਾ ਸਫਰ

ਗੋਆ: ਗੋਆ ਦੇ ਮੁੱਖ ਮੰਤਰੀ ਅਤੇ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੀ ਬੀਤੀ ਸ਼ਾਮ ਆਪਣੀ ਨਿਜੀ ਰਿਹਾਇਸ਼ ਵਿਖੇ ਮੌਤ ਹੋ ਗਈ। 63 ਸਾਲਾਂ ਦੇ ਪਾਰੀਕਰ ਬੀਤੇ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਸਨ।
ਪਾਰੀਕਰ ਦੀ ਮੌਤ 'ਤੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਰੋਧੀ ਧਿਰ ਕਾਂਗਰਸ ਦੇ ਮੁਖੀ ਰਾਹੁਲ ਗਾਂਧੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਵੱਡੇ ਰਾਜਨੀਤਕ ਆਗੂਆਂ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ।
ਪਾਰੀਕਰ ਦੀ ਮੌਤ 'ਤੇ ਭਾਰਤ ਸਰਕਾਰ ਨੇ ਸੋਮਵਾਰ ਨੂੰ ਕੌਮੀ ਸੋਗ ਮਨਾਉਣ ਦਾ ਐਲਾਨ ਕੀਤਾ ਹੈ। ਜਿਸ ਕਾਰਨ ਅੱਜ ਭਾਰਤ ਦੀ ਰਾਜਧਾਨੀ, ਕੇਂਦਰੀ ਪ੍ਰਬੰਧ ਵਾਲੇ ਖਿੱਤਿਆਂ ਅਤੇ ਸੂਬਿਆਂ ਦੀਆਂ ਰਾਜਧਾਨੀਆਂ ਵਿਚ ਭਾਰਤੀ ਤਿਰੰਗਾ ਝੰਡਾ ਅੱਧ ਤੱਕ ਚੜ੍ਹਾਇਆ ਜਾਵੇਗਾ।
ਮਨੋਹਰ ਪਾਰੀਕਰ ਦਾ ਅੰਤਿਮ ਸੰਸਕਾਰ ਸੋਮਵਾਰ ਸ਼ਾਮ ਨੂੰ 5 ਵਜੇ ਕੀਤਾ ਜਾਵੇਗਾ।
ਮਨੋਹਰ ਪਾਰੀਕਰ ਇਸ ਤੋਂ ਪਹਿਲਾਂ 2000 ਤੋਂ 2005 ਅਤੇ 2012 ਤੋਂ 2017 ਤੱਕ ਗੋਆ ਦੇ ਮੁੱਖ ਮੰਤਰੀ ਰਹਿ ਚੁੱਕੇ ਸਨ। ਪਾਰੀਕਰ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਉਮੀਦਵਾਰ ਵੀ ਰਹਿ ਚੁੱਕੇ ਸਨ।
ਪਾਰੀਕਰ ਦਾ ਜਨਮ 13 ਦਸੰਬਰ 1955 ਨੂੰ ਗੋਆ ਵਿਚ ਹੋਇਆ ਸੀ। ਪਾਰੀਕਰ ਚੜ੍ਹਦੀ ਜਵਾਨੀ ਵਿਚ ਹੀ ਆਰ.ਐਸ.ਐਸ ਵਿਚ ਸ਼ਾਮਿਲ ਹੋ ਗਏ ਸਨ 26 ਸਾਲ ਦੀ ਉਮਰ ਵਿਚ ਆਰਐਸਐਸ ਦੇ ਸੰਘਚਾਲਕ ਬਣ ਗਏ ਸਨ। ਪਾਰੀਕਰ ਨੇ ਆਰਐਸਐਸ ਵਲੋਂ ਚਲਾਈ ਗਈ ਬਾਬਰੀ ਮਸਜਿਦ ਢਾਹੁਣ ਦੀ ਮੁਹਿੰਮ ਵਿਚ ਮੋਹਰੀ ਰੋਲ ਨਿਭਾਇਆ ਸੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)