ਓਕਲੈਂਡ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ ਗੈਂਗ ਹਿੰਸਾ ਦਾ ਸਿੱਟਾ-ਪੁਲਿਸ ਦਾ ਦਾਅਵਾ

ਓਕਲੈਂਡ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ ਗੈਂਗ ਹਿੰਸਾ ਦਾ ਸਿੱਟਾ-ਪੁਲਿਸ ਦਾ  ਦਾਅਵਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 30 ਸਤੰਬਰ (ਹੁਸਨ ਲੋੜਆ ਬੰਗਾ)-ਓਕਲੈਂਡ (ਕੈਲੀਫੋਰਨੀਆ) ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ ਜਿਸ ਵਿਚ 2 ਵਿਦਿਆਰਥੀਆਂ ਸਮੇਤ 6 ਲੋਕ ਜਖਮੀ ਹੋ ਗਏ ਸਨ, ਦੇ ਮਾਮਲੇ ਵਿਚ ਪੁਲਿਸ ਅਜੇ ਤੱਕ ਦੋਸ਼ੀਆਂ ਦੀ ਸ਼ਨਾਖਤ ਨਹੀਂ ਕਰ ਸਕੀ ਜਦ ਕਿ ਉਸ ਨੇ ਦਾਅਵਾ ਕੀਤਾ ਹੈ ਕਿ ਇਹ ਗੋਲੀਬਾਰੀ ਗੈਂਗ ਹਿੰਸਾ ਦਾ ਸਿੱਟਾ ਹੈ। ਪੂਰਬੀ ਓਕਲੈਂਡ ਦੇ  ਕਿੰਗ ਇਸਟੇਟ ਕੈਂਪਸ ਵਿਚ ਬੀਤੇ ਦਿਨ ਹੋਈ ਗੋਲੀਬਾਰੀ ਵਿਚ 30 ਤੋਂ ਵਧ ਗੋਲੀਆਂ ਚਲਾਈਆਂ ਗਈਆਂ ਸਨ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਹੈ ਕਿ ਵੀਡੀਓ ਦੀ ਜਾਂਚ ਪੜਤਾਲ ਉਪਰੰਤ ਘੱਟੋ ਘੱਟ 2 ਹਮਲਾਵਰ ਗੋਲੀਆਂ ਚਲਾਉਂਦੇ ਹੋਏ ਨਜਰ ਆਏ ਹਨ ਪਰੰਤੂ ਇਨਾਂ ਦੀ ਅਜੇ ਸ਼ਨਾਖਤ ਨਹੀਂ ਹੋ ਸਕੀ।