ਪਾਕਿਸਤਾਨ ਦੇ ਕਿਸਾਨ ਇਮਰਾਨ ਸਰਕਾਰ ਖ਼ਿਲਾਫ਼ ਕਰਨਗੇ ਅੰਦੋਲਨ

ਪਾਕਿਸਤਾਨ ਦੇ ਕਿਸਾਨ ਇਮਰਾਨ ਸਰਕਾਰ ਖ਼ਿਲਾਫ਼ ਕਰਨਗੇ ਅੰਦੋਲਨ

ਅੰਮ੍ਰਿਤਸਰ ਟਾਈਮਜ਼

ਇਸਲਾਮਾਬਾਦ - ਪਾਕਿਸਤਾਨ ਵਿਚ ਕਿਸਾਨਾਂ ਦੀ ਮੰਗ ਪੂਰੀ ਨਾ ਹੋਣ ਕਾਰਨ 14 ਫਰਵਰੀ ਨੂੰ ਕਿਸਾਨ ਆਪਣੇ ਪਸ਼ੂਆਂ ਦੇ ਨਾਲ ਵਿਰੋਧ ਪ੍ਰਦਰਸ਼ਨ ਕਰਨਗੇ। ਪਾਕਿਸਤਾਨ ਕਿਸਾਨ ਇੱਤੇਹਾਦ (ਪੀ . ਕੇ. ਆਈ.) ਦੇ ਪ੍ਰਧਾਨ ਖਾਲਿਦ ਮਹਿਮੂਦ ਖੋਖਰ ਨੇ  ਕਿਹਾ ਕਿ ਸੰਘੀ ਅਤੇ ਸੂਬਾ ਸਰਕਾਰਾਂ ਦੇ ਪ੍ਰਤੀਨਿਧੀਆਂ ਦੇ ਨਾਲ ਕਈ ਬੈਠਕਾਂ ਹੋਣ ਦੇ ਬਾਵਜੂਦ ਕੋਈ ਰਸਤਾ ਨਹੀਂ ਨਿਕਲ ਸਕਿਆ। ਇਸ ਲਈ ਪੀ. ਕੇ. ਆਈ. ਨੂੰ ਸਾਰੇ ਜ਼ਿਲ੍ਹਿਆਂ, ਸੂਬਾਈ ਅਤੇ ਸੰਘੀ ਰਾਜਧਾਨੀਆਂ ਵਿਚ ਵਿਰੋਧ ਪ੍ਰਦਰਸ਼ਨ ਕਰਣ ਲਈ ਮਜ਼ਬੂਰ ਹੋਣਾ ਪਿਆ। ਸਰਕਾਰ ਵੱਲੋਂ ਹਾਲ ਹੀ ਵਿਚ ਖੇਤੀਬਾੜੀ ਨਿਵੇਸ਼ ਤੋਂ ਜੀ.ਐਸ.ਟੀ. ਛੋਟ ਨੂੰ ਰੱਦ ਕਰਨ ਦਾ ਤਾਜ਼ਾ ਫ਼ੈਸਲਾ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ। ਖੋਖਰ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਆਈ.ਐਮ.ਐਫ. ਤੋਂ ਕਰਜ਼ਾ ਨਹੀਂ ਮਿਲਦਾ ਹੈ ਤਾਂ ਆਈ.ਐਮ.ਐਫ. ਦੀਆਂ ਸ਼ਰਤਾਂ ਦੇ ਆਧਾਰ ’ਤੇ ਉਨ੍ਹਾਂ ਦਾ ਜੀਵਨ ਮੁਸੀਬਤ ਵਿਚ ਕਿਉਂ ਪਾਇਆ ਜਾ ਰਿਹਾ ਹੈ।