ਹਾਈ ਕੋਰਟ ਨੇ ਪਿਓ-ਧੀ ਦੀ ਗੱਲਬਾਤ ਦਾ  ਤਲਬ ਕੀਤਾ ਰਿਕਾਰਡ

ਹਾਈ ਕੋਰਟ ਨੇ ਪਿਓ-ਧੀ ਦੀ ਗੱਲਬਾਤ ਦਾ  ਤਲਬ ਕੀਤਾ ਰਿਕਾਰਡ

ਮਾਮਲਾ ਟਿਕਰੀ ਬਾਰਡਰ 'ਤੇ ਬਲਾਤਕਾਰ ਦਾ    

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ : ਖੇਤੀ ਕਾਨੂੰਨਾਂ ਖ਼ਿਲਾਫ਼ ਟਿਕਰੀ ਬਾਰਡਰ 'ਤੇ ਧਰਨੇ 'ਚ ਸ਼ਾਮਲ ਬੰਗਾਲ ਦੀ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਹਾਈ ਕੋਰਟ ਨੇ ਪਿਓ-ਧੀ ਵਿਚਾਲੇ ਹੋਈ ਗੱਲਬਾਤ ਦਾ ਰਿਕਾਰਡ ਤਲਬ ਕੀਤਾ ਹੈ।ਯਾਦ ਰਹੇ ਕਿ ਲੜਕੀ ਦੀ ਕੋਰੋਨਾ ਇਨਫੈਕਟਿਡ ਹੋਣ ਕਾਰਨ ਮੌਤ ਹੋ ਗਈ ਸੀ ਪਰ ਉਸ ਦੇ ਪਿਤਾ ਨੇ ਲੜਕੀ ਨਾਲ ਜਬਰ-ਜਨਾਹ ਹੋਣ ਦਾ ਦੋਸ਼ ਲਾਇਆ ਸੀ। ਪਿਤਾ ਦੇ ਬਿਆਨ 'ਤੇ ਬਹਾਦਰਗੜ੍ਹ ਸ਼ਹਿਰ ਥਾਣੇ 'ਚ ਕੇਸ ਦਰਜ ਹੈ। ਇਸ ਮਾਮਲੇ ਦੇ ਇਕ ਮੁਲਜ਼ਮ ਅੰਕੁਰ ਨੇ ਗਿ੍ਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਬੁੱਧਵਾਰ ਨੂੰ ਸੁਣਵਾਈ ਦੌਰਾਨ ਹਰਿਆਣਾ ਦੇ ਐਡੀਸ਼ਨਲ ਐਡਵੋਕੇਟ ਜਨਰਲ ਦੀਪਕ ਸੱਭਰਵਾਲ ਨੇ ਕਿਹਾ ਕਿ ਪੁਲਿਸ ਕੋਲ ਪੁਖਤਾ ਸਬੂਤ ਹਨ। ਧੀ ਨੇ ਆਪਣੇ ਪਿਤਾ ਨਾਲ ਗੱਲਬਾਤ 'ਚ ਜਬਰ-ਜਨਾਹ ਹੋਣ ਤੇ ਕੁਝ ਨਾਵਾਂ ਦਾ ਜ਼ਿਕਰ ਕੀਤਾ ਹੈ। ਕੋਰਟ ਨੇ ਸਰਕਾਰ ਨੂੰ ਆਦੇਸ਼ ਦਿੱਤਾ ਕਿ ਦੋਵੇਂ ਵਿਚਾਲੇ ਹੋਈ ਨਾਲ ਗੱਲਬਾਤ ਦਾ ਰਿਕਾਰਡ ਪੇਸ਼ ਕਰੇ।