ਮੈਟਰੋ ਫੋਨਿਕਸ ਵਿਚ 8 ਥਾਵਾਂ 'ਤੇ ਚੱਲੀਆਂ ਗੋਲੀਆਂ, 1 ਮੌਤ 12 ਜ਼ਖਮੀ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)- ਮੈਟਰੋ ਫੋਨਿਕਸ ਦੇ ਪੱਛਮੀ ਵਾਦੀ ਖੇਤਰ ਵਿਚ 8 ਥਾਵਾਂ ਉਪਰ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਘੱਟੋ ਘੱਟ 1 ਵਿਅਕਤੀ ਮਾਰਿਆ ਗਿਆ ਤੇ 12 ਹੋਰ ਜਖਮੀ ਹੋ ਗਏ। ਫੋਨਿਕਸ ਦੇ ਉਤਰ ਪੱਛਮ ਵਿਚ ਇਕ ਬੰਦੂਕਧਾਰੀ ਨੇ 4 ਵਿਅਕਤੀਆਂ ਨੂੰ ਗੋਲੀਆਂ ਮਾਰੀਆਂ ਜਿਨਾਂ ਵਿਚੋਂ ਇਕ ਦੀ ਮੌਤ ਹੋ ਗਈ। ਸਾਰਜੈਂਟ ਬਰੈਂਡਨ ਸ਼ੈਫਰਟ ਅਨੁਸਾਰ 9 ਹੋਰ ਲੋਕ ਹੋਰ ਘਟਨਾਵਾਂ ਵਿਚ ਜ਼ਖਮੀ ਹੋਏ ਹਨ। ਉਨਾਂ ਕਿਹਾ ਕਿ ਗੋਲੀਬਾਰੀ ਦੀਆਂ 8 ਘਟਨਾਵਾਂ ਇਕ ਘੰਟੇ ਦੇ ਸਮੇ ਵਿਚ ਹੋਈਆਂ ਹਨ। ਇਹ ਘਟਨਾਵਾਂ ਗਲੈਨਡੇਲ, ਪੀਓਰੀਆ ਤੇ ਫੋਨਿਕਸ ਦੇ ਉਤਰ ਪੱਛਮੀ ਤਿੰਨ ਸ਼ਹਿਰਾਂ ਵਿਚ ਹੋਈਆਂ ਹਨ। ਪੁਲਿਸ ਨੇ ਖੇਤਰ ਵਿਚ ਇਕ ਸ਼ੱਕੀ ਵਾਹਣ ਘੰਮਦਿਆਂ ਵੇਖਿਆ ਜਿਸ ਵਿਚੋਂ ਸ਼ੱਕੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਸ਼ੱਕੀ ਦੋਸ਼ੀ ਨੇ ਗ੍ਰਿਫਤਾਰੀ ਵੇਲੇ ਕੋਈ ਅੜਿਕਾ ਨਹੀਂ ਪਾਇਆ। ਉਸ ਦੇ ਵਾਹਣ ਵਿਚੋਂ ਇਕ ਹਥਿਆਰ ਵੀ ਬਰਾਮਦ ਹੋਇਆ ਹੈ। ਮਾਮਲੇ ਦੀ ਜਾਂਚ ਲਈ ਪੁਲਿਸ ਦੀ ਐਫ ਬੀ ਆਈ ਮੱਦਦ ਕਰ ਰਹੀ ਹੈ।
Comments (0)