ਨੀਲ ਕਰੀ, ਵਿਸ਼ਵ ਪ੍ਰਸਿੱਧ ਬਾਡੀ ਬਿਲਡਰ, ਦੀ 34 ਸਾਲ ਦੀ ਉਮਰ ਵਿੱਚ ਮੋਤ

ਨੀਲ ਕਰੀ, ਵਿਸ਼ਵ ਪ੍ਰਸਿੱਧ ਬਾਡੀ ਬਿਲਡਰ, ਦੀ 34 ਸਾਲ ਦੀ ਉਮਰ ਵਿੱਚ ਮੋਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਿਊਯਾਰਕ, 14 ਸਤੰਬਰ (ਰਾਜ ਗੋਗਨਾ)-ਬੀਤੇਂ ਦਿਨ ਬਾਡੀ ਬਿਲਡਰ ਅਤੇ ਸਾਬਕਾ ਮਿਸਟਰ ਓਲੰਪੀਆ ਮੁਕਾਬਲੇਬਾਜ਼ ਨੀਲ ਕਰੀ ਦੀ 34 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ।ਮਿਲੋਸ ਸਾਰਸੇਵ, ਨੀਲ ਕਰੀ ਦੇ ਸਾਬਕਾ ਟ੍ਰੇਨਰ, ਨੇ ਇਸ ਮੰਦਭਾਗੀ ਖ਼ਬਰ ਨੂੰ ਇੰਸਟਾਗ੍ਰਾਮ 'ਤੇ ਘੋਸ਼ਣਾ ਕੀਤੀ, ਅਤੇ ਇਸ ਨੂੰ "ਬਿਲਕੁਲ ਹੈਰਾਨ ਕਰਨ ਵਾਲੀ ਅਤੇ "ਦਿਲ ਨੂੰ ਝੰਜੋੜਨ ਵਾਲੀ ਮੰਦਭਾਗੀ ਸੂਚਨਾ ਕਿਹਾ। ਜਿਸ ਵਿੱਚ ਉਸ ਨੇ ਮੌਤ ਦਾ ਕਾਰਨ ਅਸਪਸ਼ਟ ਹੈ, ਹਾਲਾਂਕਿ ਸ਼ੁਰੂਆਤੀ ਰਿਪੋਰਟਾਂ ਨੇ ਦਾਅਵਾ ਕੀਤਾ ਹੈ ਕਿ ਸਰਸੇਵ ਦੀ ਇੰਸਟਾਗ੍ਰਾਮ ਪੋਸਟ ਨੇ ਇਹ ਸੰਕੇਤ ਦਿੱਤਾ ਕਿ ਵਿਸ਼ਵ ਪ੍ਰਸਿੱਧ ਬਾਡੀ ਬਿਲਡਰ ਕਰੀ ਦੀ ਮੌਤ ਖੁਦਕੁਸ਼ੀ ਕਰਨ ਦੁਆਰਾ ਹੋਈ ਹੈ।ਹਾਲਾਂਕਿ, ਸਰਸੇਵ ਦੀ ਸ਼ੁਰੂਆਤੀ ਇੰਸਟਾਗ੍ਰਾਮ ਪੋਸਟ ਨੂੰ ਸੰਪਾਦਿਤ ਕੀਤਾ ਗਿਆ ਹੈ ਅਤੇ ਖੁਦਕੁਸ਼ੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ।ਬਾਡੀ ਬਿਲਡਿੰਗ ਡਿਜੀਟਲ ਨੈਟਵਰਕ ਜਨਰੇਸ਼ਨ ਆਇਰਨ ਦੀ ਰਿਪੋਰਟ ਵਿੱਚ ਬਾਡੀ ਬਿਲਡਰ ਕਰੀ ਨੇ 2017 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੀ ਬਾਡੀ ਬਿਲਡਿੰਗ ਦੀ ਸ਼ੁਰੂਆਤ ਕੀਤੀ ਅਤੇ ਜੋ ਪੰਜਵੇ ਸਥਾਨ 'ਤੇ ਰਿਹਾ।ਉਸਨੇ ਬਾਅਦ ਵਿੱਚ "ਖੇਡ ਦੇ ਕੁਝ ਸਭ ਤੋਂ ਵੱਡੇ ਪੜਾਵਾਂ 'ਤੇ" ਮੁਕਾਬਲਾ ਕੀਤੇ ਅਤੇ ਸੰਨ 2022 ਨਿਊਯਾਰਕ ਵਿੱਚ ਸੋਨ ਤਮਗਾ ਜਿੱਤ ਕੇ 2022 ਮਿਸਟਰ ਓਲੰਪੀਆ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ ਅਤੇ ਛੇ ਸਾਲ ਬਾਅਦ ਆਪਣੇ ਸੱਦੇ ਨੂੰ ਮੁਕਾਬਲਿਆਂ ਨੂੰ ਬੰਦ ਕਰ ਦਿੱਤਾ ਸੀ।ਬਾਡੀ ਬਿਲਡਰ ਨੀਲ ਕਰੀ ਦੀ ਸੋਮਵਾਰ ਨੂੰ 34 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਬਾਡੀ ਬਿਲਡਰ ਕਰੀ ਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ