20 ਅਪ੍ਰੈਲ ਤੋਂ ਲਾਗੂ ਹੋਣਗੀਆਂ ਸਰਕਾਰ ਵੱਲੋਂ ਜਾਰੀ ਕੀਤੀਆਂ ਇਹ ਨਵੀਂਆਂ ਖੁੱਲ੍ਹਾਂ

20 ਅਪ੍ਰੈਲ ਤੋਂ ਲਾਗੂ ਹੋਣਗੀਆਂ ਸਰਕਾਰ ਵੱਲੋਂ ਜਾਰੀ ਕੀਤੀਆਂ ਇਹ ਨਵੀਂਆਂ ਖੁੱਲ੍ਹਾਂ

ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੇ ਅੱਜ ਕੁੱਝ ਹੁਕਮ ਜਾਰੀ ਕੀਤੇ ਹਨ ਜਿਹੜੇ ਕਿ 20 ਅਪ੍ਰੈਲ ਤੋਂ ਲਾਗੂ ਹੋਣਗੇ। 3 ਮਈ ਤਕ ਵਧਾਏ ਗਏ ਲਾਕਡਾਊਨ ਵਿਚ ਇਹਨਾਂ ਹੁਕਮਾਂ ਮੁਤਾਬਕ ਛੋਟ ਦਿੱਤੀ ਜਾਵੇਗੀ। ਸਰਕਾਰ ਨੇ ਇਸ ਨਾਲ ਜਨਤਕ ਥਾਵਾਂ 'ਤੇ ਮਾਸਕ ਪਾਉਣ ਨੂੰ ਜ਼ਰੂਰੀ ਕਰ ਦਿੱਤਾ ਹੈ ਤੇ ਕੰਮ ਦੀਆਂ ਥਾਵਾਂ 'ਤੇ ਸੋਸ਼ਲ ਡਿਸਟੈਂਸਿੰਗ ਬਣਾਉਣ ਨੂੰ ਵੀ ਜ਼ਰੂਰੀ ਕੀਤਾ ਹੈ। ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਇਸ ਤਰ੍ਹਾਂ ਹਨ:

ਕੀ ਕੀ ਖੁੱਲ੍ਹੇਗਾ:

ਸਿਹਤ ਖੇਤਰ
* ਸਿਹਤ ਖੇਤਰ ਨਾਲ ਜੁੜੇ ਸਾਰੇ ਅਦਾਰੇ ਖੋਲ੍ਹਣ ਦੀ ਪ੍ਰਵਾਨਗੀ ਹੋਵੇਗੀ
* ਦਵਾਈਆਂ ਦੀਆਂ ਦੁਕਾਨਾਂ, ਪਸ਼ੂਆਂ ਦੇ ਹਸਪਤਾਲ ਵੀ ਖੋਲ੍ਹੇ ਜਾਣਗੇ। 
* ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ, ਮੈਡੀਕਲ ਸੰਦ ਬਣਾਉਣ ਵਾਲੀਆਂ ਫੈਕਟਰੀਆਂ ਵੀ ਖੋਲ੍ਹੀਆਂ ਜਾਣਗੀਆਂ।

ਖੇਤੀਬਾੜੀ ਖੇਤਰ:
*ਖੇਤੀਬਾੜੀ ਨਾਲ ਜੁੜੀਆਂ ਮੰਡੀਆਂ, ਬੀਜਾਂ, ਖਾਦਾਂ ਦੀਆਂ ਦੁਕਾਨਾਂ ਆਦਿ।
*ਪੇਂਡੂ ਖੇਤਰਾਂ ਵਿਚ ਲੱਗੀ ਫੂਡ ਪ੍ਰੋਸੈਸਿੰਗ ਇੰਡਸਟਰੀ, ਸੜਕਾਂ ਦੇ ਨਿਰਮਾਣ ਕਾਰਜ, ਸਿੰਚਾਈ ਪ੍ਰੋਜੈਕਟ, ਨਿਰਮਾਣ ਪ੍ਰੋਜੈਕਟ 
*ਮੱਛੀ ਉਦਯੋਗ ਨਾਲ ਜੁੜੀਆਂ ਇਕਾਈਆਂ
*ਚਾਹ, ਕੌਫੀ, ਰਬੜ ਦੀ ਖੇਤੀ (50 ਫੀਸਦੀ ਲੇਬਰ ਨਾਲ)
*ਦੁੱਧ ਉਦਯੋਗ ਨਾਲ ਜੁੜੀਆਂ ਗਤੀਵਿਧੀਆਂ

ਆਰਥਿਕ ਖੇਤਰ:
*ਆਰ.ਬੀ.ਆਈ, ਬੈਂਕ, ਏਟੀਐਮ, ਇੰਸ਼ੋਰੈਂਸ ਕੰਪਨੀਆਂ ਆਦਿ।
*ਸੇਬੀ ਅਤੇ ਕਰਜ਼ ਦੇਣ ਵਾਲੇ ਹੋਰ ਅਦਾਰੇ ਜਿਹੜੇ ਭਾਰਤ ਦੇ ਸਕਿਉਰਿਟੀਸ ਐਂਡ ਐਕਸਚੇਂਜ ਬੋਰਡ ਵੱਲੋਂ ਪ੍ਰਵਾਨਤ ਹਨ।
*ਆਈਆਰਡੀਏਆਈ।

ਸਮਾਜਿਕ ਖੇਤਰ:
*ਬੱਚਿਆਂ, ਮਨੋਰੋਗੀਆਂ, ਬਜ਼ੁਰਗਾਂ ਅਤੇ ਅਨਾਥਾਂ ਦੇ ਆਸ਼ਰਮ
*ਆਂਗਨਵਾੜੀਆਂ, ਦੇਖਭਾਲ ਘਰ, ਤੇ ਹੋਰ ਸਮਾਜਿਕ ਸਕੀਮਾਂ 
*ਮਨਰੇਗਾ ਅਧੀਨ ਚਲਦੇ ਕੰਮ

ਜ਼ਰੂਰੀ ਲੋਕ ਸੇਵਾਵਾਂ:
*ਪੈਟਰੋਲ ਪੰਪ, ਐਲਪੀਜੀ ਅਜੇਂਸੀਆਂ
*ਊਰਜਾ ਖੇਤਰ ਦੀਆਂ ਇਕਾਈਆਂ
*ਡਾਕ ਸੇਵਾਵਾਂ ਜਿਵੇਂ ਡਾਕਖਾਨੇ
*ਟੈਲੀਕਮਿਊਨੀਕੇਸ਼ਨ ਅਤੇ ਇੰਟਰਨੈਟ

ਆਵਾਜਾਈ ਅਤੇ ਸਮਾਨ ਸਪਲਾਈ:
*ਹਰ ਤਰ੍ਹਾਂ ਦੇ ਸਮਾਨ ਦੀ ਸਪਲਾਈ ਲਈ ਆਵਾਜਾਈ 
*ਰੇਲਵੇ, ਹਵਾਈ, ਸਮੁੰਦਰੀ ਆਵਾਜਾਈ ਸਿਰਫ ਸਮਾਨ ਦੀ ਸਪਲਾਈ ਲਈ
*ਸਪਲਾਈ ਲਈ ਟਰੱਕਾਂ ਦੀ ਖੁੱਲ੍ਹੀ ਆਵਾਜਾਈ (ਦੋ ਡਰਾਈਵਰ ਅਤੇ ਇਕ ਹੈਲਪਰ ਸਮੇਤ)

ਹੋਰ ਜ਼ਰੂਰੀ ਸੇਵਾਵਾਂ:
*ਸਪਲਾਈ ਚੇਨ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਥਾਵਾਂ
*ਕਰਿਆਨੇ, ਸਬਜ਼ੀਆਂ, ਫਲਾਂ, ਦੁੱਧ, ਮੀਟ, ਪਸ਼ੂਆਂ ਦੇ ਚਾਰੇ, ਖਾਦਾਂ, ਬੀਜ ਅਤੇ ਦਵਾਈਆਂ ਦੀਆਂ ਦੁਕਾਨਾਂ। ਇਹਨਾਂ 'ਤੇ ਸਮੇਂ ਦੀ ਕੋਈ ਪਾਬੰਦੀ ਨਹੀਂ ਹੋਵੇਗੀ।
*ਪ੍ਰਿੰਟ ਅਤੇ ਇਲਾਕਟ੍ਰੋਨਿਕ ਮੀਡੀਆ
*ਈ-ਕਾਮਰਸ ਆਪਰੇਸ਼ਨਸ ਅਤੇ ਕੋਰੀਅਰ ਸੇਵਾਵਾਂ
*ਕੋਲਡ ਸਟੋਰ ਅਤੇ ਵੇਅਰਹਾਊਸਿੰਗ ਸੇਵਾਵਾਂ
*ਸਰਕਾਰੀ ਸੇਵਾਵਾਂ ਲਈ ਡਾਟਾ ਅਤੇ ਕਾਲ ਸੈਂਟਰ
*ਜਿੱਥੇ ਲਾਕਡਾਊਨ ਵਿਚ ਫਸੇ ਯਾਤਰੀ ਫਸੇ ਹਨ ਜਾਂ ਜਿੱਥੇ ਮੈਡੀਕਲ ਅਤੇ ਐਮਰਜੈਂਸੀ ਸਟਾਫ ਰੁਕਿਆ ਹੈ ਉਹ ਹੋਟਲ, ਹੋਮ ਸਟੇਅ, ਲੋਜ ਅਤੇ ਮੋਟਲ
*ਇਲੈਕਟਰੀਸ਼ਨ, ਪਲੰਬਰ ਆਦਿ

ਉਦਯੋਕਿਗ ਅਦਾਰੇ:
*ਕੋਲੇ, ਮਾਈਨ, ਮਿਨਰਲ, ਪੈਕੇਜਿੰਗ, ਜੂਟ ਨਾਲ ਜੁੜੇ ਉਦਯੋਗ ਅਤੇ ਇੱਟਾਂ ਦੇ ਭੱਠੇ

ਕੀ ਕੀ ਬੰਦ ਰਹੇਗਾ:

*ਸੜਕ, ਰੇਲ ਅਤੇ ਹਵਾਈ ਰਾਹ ਰਾਹੀਂ ਆਵਾਜਾਈ
*ਸਿੱਖਿਆ ਅਦਾਰੇ
*ਉਪਰੋਕਤ ਤੋਂ ਇਲਾਵਾ ਬਾਕੀ ਵਿੱਦਿਅਕ ਅਦਾਰੇ
*ਸਮਾਜਿਕ, ਰਾਜਨੀਤਕ ਇਕੱਠ
*ਲੋਕਾਂ ਲਈ ਧਾਰਮਿਕ ਥਾਵਾਂ ਤੇ ਧਾਰਮਿਕ ਇਕੱਠ
*ਵਾਇਰਸ ਪ੍ਰਭਾਵਿਤ ਇਲਾਕਿਆਂ ਵਿਚ ਆਣ ਜਾਣ
*ਪੰਜ ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ ਰਹੇਗੀ
*ਜਨਤਕ ਥਾਂ 'ਤੇ ਥੁੱਕਣ 'ਤੇ ਜ਼ੁਰਮਾਨਾ ਹੋਵੇਗਾ
*ਸ਼ਰਾਬ, ਗੁਟਕਾ, ਤੰਬਾਕੂ ਪਦਾਰਥਾਂ ਦੀ ਵਿਕਰੀ 'ਤੇ ਸਖਤ ਪਾਬੰਦੀ

ਸਜ਼ਾਵਾਂ:
ਭਾਰਤ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਉਪਰੋਕਤ ਹਦਾਇਤਾਂ ਭੰਗ ਕਰਨ ਵਾਲਿਆਂ ਖਿਲਾਫ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ 51 ਅਤੇ 60 ਅਤੇ ਆਈਪੀਸੀ ਦੀ ਧਾਰਾ 188 ਅਧੀਨ ਕਾਰਵਾਈ ਕੀਤੀ ਜਾਵੇਗੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।