ਮਾਇਆਵਤੀ ਇੰਡੀਆ' ਜਾਂ ਐਨ.ਡੀ.ਏ. ਦੇ ਗੱਠਜੋੜ ਵਿਚ ਜਾਣ ਤੋਂ ਇਨਕਾਰੀ

ਮਾਇਆਵਤੀ ਇੰਡੀਆ' ਜਾਂ ਐਨ.ਡੀ.ਏ. ਦੇ ਗੱਠਜੋੜ ਵਿਚ ਜਾਣ ਤੋਂ ਇਨਕਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 23 ਦਸੰਬਰ: ਬਸਪਾ ਸੰਸਦ ਮੈਂਬਰਾਂ ਦੀ ਰਾਏ ਹੈ ਕਿ ਪਾਰਟੀ ਨੂੰ ਵਿਰੋਧੀ ਧਿਰ ਦੇ 'ਇੰਡੀਆ' ਗੱਠਜੋੜ ਵਿਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ, ਪਰ ਬਸਪਾ ਸੁਪਰੀਮੋ ਮਾਇਆਵਤੀ ਨੇ 'ਇੰਡੀਆ' ਜਾਂ ਐਨ.ਡੀ.ਏ. ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਹ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਨਿਰੀਖਣ ਲਈ ਜਲਦ ਹੀ ਉੱਤਰ ਪ੍ਰਦੇਸ਼ ਦਾ ਦੌਰਾ ਕਰ ਸਕਦੀ ਹੈ। ਮਾਇਆਵਤੀ ਨੂੰ ਉਮੀਦ ਹੈ ਕਿ ਜ਼ਮੀਨੀ ਪੱਧਰ 'ਤੇ ਪਾਰਟੀ ਵਰਕਰਾਂ ਕੋਲੋਂ ਸਿੱਧਾ ਫ਼ੀਡਬੈਕ ਮਿਲਣ ਨਾਲ ਪਾਰਟੀ ਨੂੰ ਰਣਨੀਤੀ ਬਣਾਉਣ ਅਤੇ ਉਮੀਦਵਾਰ ਤੈਅ ਕਰਨ ਵਿਚ ਮਦਦ ਮਿਲੇਗੀ। ਇਸ ਨਾਲ ਚੋਣ ਰਣਨੀਤੀ 'ਚ ਵੱਡਾ ਬਦਲਾਅ ਆ ਸਕਦਾ ਹੈ। ਮਾਇਆਵਤੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2023 ਦੀਆਂ ਸ਼ਹਿਰੀ ਸਥਾਨਕ ਚੋਣਾਂ ਲਈ ਪ੍ਰਚਾਰ ਨਹੀਂ ਕੀਤਾ ਸੀ। ਉੱਤਰ ਪ੍ਰਦੇਸ਼ 'ਚ ਪਾਰਟੀ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ 'ਚੋਂ ਇਕ ਨਾ ਸਿਰਫ਼ ਪੂਰੀਆਂ ਸੀਟਾਂ ਜਿੱਤਣਾ ਹੈ, ਸਗੋਂ ਜੋ ਸੀਟਾਂ ਉਸ ਦੇ ਕੋਲ ਹਨ, ਉਨ੍ਹਾਂ ਨੂੰ ਬਰਕਰਾਰ ਰੱਖਣਾ ਵੀ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੇ 10 ਸੀਟਾਂ ਜਿੱਤੀਆਂ ਸਨ ਅਤੇ 2014 'ਚ ਉਸ ਦੀ ਝੋਲੀ ਵਿਚ ਇਕ ਵੀ ਸੀਟ ਨਹੀਂ ਸੀ ਆਈ, ਜਦੋਂ ਕਿ 2009 ਵਿਚ ਉਸ ਨੇ ਯੂ.ਪੀ. ਦੀਆਂ 20 ਸੀਟਾਂ ਜਿੱਤੀਆਂ ਸਨ।