ਮਨਜਿੰਦਰ ਸਿਰਸਾ ਸਿੱਖਾਂ ਦੇ ਮਸਲਿਆਂ ਨੂੰ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਦਿਵਾਉਣ ਥਾਂ: ਸੋਨੂੰ/ਚਾਵਲਾ 

ਮਨਜਿੰਦਰ ਸਿਰਸਾ ਸਿੱਖਾਂ ਦੇ ਮਸਲਿਆਂ ਨੂੰ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਦਿਵਾਉਣ ਥਾਂ: ਸੋਨੂੰ/ਚਾਵਲਾ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 4 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਮਨਜਿੰਦਰ ਸਿੰਘ ਸਿਰਸਾ ਦੁਆਰਾ ਜੋ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਸਨੂੰ ਭਾਜਪਾ ਵੱਲੋਂ ਆਪਣੀ ਚੋਣ ਮਨੋਰਥ ਪੱਤਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਤੇ ਇਸਤੋਂ ਪਹਿਲਾਂ ਆਪਣਾ ਸਕੱਤਰ ਨਿਯੁਕਤ ਕੀਤਾ ਹੈ । ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈੰਬਰ ਸ. ਜਤਿੰਦਰ ਸਿੰਘ ਸੋਨੂੰ ਤੇ ਸ. ਕਰਤਾਰ ਸਿੰਘ ਚਾਵਲਾ ਨੇ ਪ੍ਰੈਸ ਨੂੰ ਸਾਂਝੇ ਤੌਰ ਤੇ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਹੁਣ ਮਨਜਿੰਦਰ ਸਿੰਘ ਸਿਰਸਾ ਨੂੰ ਚਾਹੀਦਾ ਹੈ ਕਿ ਉਹ ਇਹੋ ਜਿਹੀਆਂ ਗੱਲਾਂ ਪ੍ਰਚਾਰਕੇ ਆਪਣੀ ਹਊਮੈਂ ਨੂੰ ਪੱਠੇ ਪਾਉਣ ਦੀ ਬਜਾਏ ਜੋ ਗੱਲਾਂ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਇਆ ਸੀ ਕਿ ਉਹ ਸਿੱਖਾਂ ਦੇ ਚਿਰਾਂ ਤੋਂ ਲਟਕਦੇ ਮਸਲੇ ਹੱਲ ਕਰਵਾਉਣ ਲਈ ਭਾਜਪਾ ਵਿੱਚ ਗਿਆ ਹੈ, ਉਨ੍ਹਾਂ ਮਸਲਿਆਂ ਨੂੰ ਹੱਲ ਕਰਵਾਏ । ਹੁਣ ਤੇ ਉਸ ਕੋਲ ਭਾਜਪਾ ਰੂਪੀ ਇੱਕ ਪਲੇਟ ਫਾਰਮ ਵੀ ਹੈ । 

ਭਾਵੇਂ ਕਿ ਸਿਰਸਾ ਨੇ ਸਵਾਏ ਆਪਣੀ ਹਉਮੈਂ ਨੂੰ ਪੱਠੇ ਪਾਉਣ ਦੇ ਕੁਝ ਨਹੀ ਕੀਤਾ ਸਿਰਫ ਤੇ ਸਿਰਫ ਕੌਮ ਦੇ ਵਿਰੁੱਧ ਭੁਗਤਿਆ ਹੈ ਪਰ ਹੁਣ ਉਸ ਕੋਲ ਮੌਕਾ ਹੈ ਕਿ ਉਹ ਆਪਣੀਆਂ ਕਹੀਆਂ ਗੱਲਾਂ ਨੂੰ ਪੂਰਾ ਕਰਦੇ ਹੋਏ ਕੌਮ ਦੇ ਜੋ ਮਸਲੇ ਹਨ । ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ, ਚਾਹੇ ਗੁਰੂ ਘਰਾਂ ਵਿੱਚ ਹੋ ਰਹੀ ਸਰਕਾਰੀ ਦਖਲ ਅੰਦਾਜੀ ਹੋਵੇ, ਚਾਹੇ ਸੰਵਿਧਾਨ ਦੀ ਧਾਰਾ 25 ਬੀ ਜੋ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਦੀ ਹੈ ਉਸਨੂੰ ਸੋਧਣ ਦਾ ਮਸਲਾ ਹੋਵੇ ਜਿਸ ਦੇ ਖਿਲਾਫ ਸ ਪ੍ਰਕਾਸ਼ ਸਿੰਘ ਬਾਦਲ ਜ਼ੋਰਦਾਰ ਅਵਾਜ਼ ਚੁੱਕਦੇ ਰਹੇ ਹਨ, ਚਾਹੇ ਸਾਡੇ ਕਿਸਾਨਾਂ ਦੇ ਚਿਰਾਂ ਤੋਂ ਲਟਕਦੇ ਮਸਲੇ ਹੋਣ ਤੇ ਜਾਂ ਹੋਰ ਵੀ ਜੋ ਸਾਡੇ ਮਸਲੇ ਹਨ । ਉਹਨਾਂ ਨੂੰ ਪਹਿਲ ਦੇ ਅਧਾਰ ਤੇ ਪੱਕੇ ਤੌਰ ਤੇ ਹੱਲ ਕਰਨ ਦੀਆਂ ਮੱਦਾਂ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕਰਵਾਏ ਤਾਂ ਕਿ ਇੱਕ ਤਾਂ ਇਹ ਆਪਣੀ ਗੱਲ ਪੁਗਾ ਕੇ ਲੋਕਾਂ ਵਿੱਚ ਮੂੰਹ ਦਿਖਾਉਣ ਲਾਇਕ ਹੋ ਜਾਵੇਗਾ ਤੇ ਨਾਲ ਹੀ ਸਿੱਖ ਕੌਮ ਨੂੰ ਵੀ ਭਾਜਪਾ ਦੀ ਸੋਚ ਪਤਾ ਲੱਗ ਜਾਵੇਗੀ । ਇਸ ਲਈ ਮਨਜਿੰਦਰ ਸਿੰਘ ਸਿਰਸਾ ਨੂੰ ਬਜਾਏ ਆਪਣੇ ਗਲ਼ ਢੋਲ ਪਾ ਕੇ ਇਹ ਦੱਸਣ ਦੇ ਕਿ ਉਹ ਚੋਣ ਮਨੋਰਥ ਪੱਤਰ ਕਮੇਟੀ ਦਾ ਮੈਂਬਰ ਬਣ ਗਿਆ ਹੈ ਸਿੱਖਾਂ ਦੇ ਮਸਲਿਆਂ ਨੂੰ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਥਾਂ ਦਵਾਉਣੀ ਚਾਹੀਦੀ ਹੈ । ਕੌਮ ਨੂੰ ਸਿਰਸਾ ਦੀ ਵੁੱਕਤ ਆਪਣੇ ਆਪ ਪਤਾ ਲੱਗ ਜਾਵੇਗੀ ।