ਭਗਤ ਸਿੰਘ ਤੇ ਡਾਕਟਰ ਅੰਬੇਡਕਰ ਵਿਚ ਕੀ ਫਰਕ ਹੈ

ਭਗਤ ਸਿੰਘ ਤੇ ਡਾਕਟਰ ਅੰਬੇਡਕਰ ਵਿਚ ਕੀ ਫਰਕ ਹੈ

ਜਨ-ਤੰਤਰ 'ਚ ਮੁਕਤੀ ਲੋਕਾਂ ਲਈ ਹੁੰਦੀ ਹੈ

ਭਗਤ ਸਿੰਘ ਬ੍ਰਿਟਿਸ਼ ਇੰਡੀਆ ਦੀ ਕੇੰਦਰੀ ਲੈਜਿਸਲੇਟਿਵ  ਅਸੈਂਬਲੀ ਦੁਆਰਾ, ਇੰਡੀਅਨਜ ਲਈ ਕਾਨੂੰਨ ਬਣਾਉਣ ਦਾ ਵਿਰੋਧੀ ਸੀ । ਜਦੋਕਿ ਗਾਂਧੀ ਨਹਿਰੂ ਪਟੇਲ ਸਾਵਰਕਰ ਤਿਲਕ ਲਾਜਪੱਤ ਆਦਿਕ ਅੰਗਰੇਜ਼ਾਂ ਨਾਲ ਮਿਲਵਰਤਨ  ਕਰਦੇ ਹੋਏ, ਕਾਨੂੰਨਸਾਜੀ ਅਤੇ ਪ੍ਰਬੰਧਕੀ ਵਿੱਚ ਸਾਂਝਾਦਾਰੀ ਦੇ ਹੱਕ ਵਿਚ ਸਨ ਅਤੇ ਸਿਆਸੀ ਤਾਕਤ ਅੰਗਰੇਜ਼ਾਂ ਤੋਂ ਖੋਹ ਕੇ ਉਸੇ ਬਸਤੀਵਾਦੀ ਕਾਨੂੰਨ ਦੇ ਪਾਲਕ ਅਤੇ ਸ਼ਾਸਕ ਮਾਲਕ ਬਣਨਾ ਚਾਹੁੰਦੇ ਸਨ ।ਸੋ ਭਗਤ ਸਿੰਘ ਦਾ ਮਰਨਾ ਤੇ ਉਹਨਾਂ ਲਈ ਸਵਾਬ ਦਾ ਕੰਮ ਸੀ ।

ਡਾ ਭੀਮ ਰਾਉ ਅੰਬੇਡਕਰ ਦੇ ਨਜ਼ਰੀਏ ਵਿਚ ਭਗਤ ਸਿੰਘ, ਲਾਲਾ ਲਾਜਪਤ ਰਾਏ ਵਰਗੇ ਸੁਵਰਣਾ ਅਤੇ ਆਰੀਆ ਸਮਾਜੀਆਂ ਦੇ ਪਿਛਲੱਗ ਸਨ, ਜਿਹਨਾਂ ਦੇ ਜ਼ਿਹਨ ਵਿਚ ਅਤੀ਼ਸ਼ੂਦਰਾਂ ਲਈ ਉਹਨਾ ਦੀਆਂ ਨੀਤੀਆਂ, ਵੀਚਾਰਾਂ, ਯੋਜਨਾਵਾਂ, ਸਰਗਰਮੀਆਂ ਵਿਚ ਥਾਂ ਹੀ ਨਹੀਂ ਸੀ । ਉਸ ਸਮੇਂ ਦੇ ਮੁਢਲੇ ਵੋਟਤੰਤਰ ਵਿਚ ਸ਼ੂਦਰਾਂ ਅਛੂਤਾਂ ਨੂੰ ਹਾਲਾਂ ਅੱਡਰੇ ਵੋਟਰ ਇਲੈਕਟੋਰੇਟ ਖੇਤਰ ਵਾਲੀ ਰਿਜ਼ਰਵੇਸ਼ਨ ਵੀ ਨਹੀਂ ਮਿਲੀ ਸੀ ਅਤੇ ਸ਼ੂਦਰਾਂ (ਕਿਸਾਨ,ਦਸਤਕਾਰ) ਅਤੇ ਅਛੂਤਾਂ ਨੂੰ ਹਾਲਾਂ ਵੋਟਤੰਤਰ ਦੀ ਅਹਿਮੀਅਤ ਵੀ ਨਹੀਂ ਸੀ ਪਤਾ। ਸੋ ਅੰਬੇਡਕਰ ਜੀ ਸੁਵਰਣ-ਹਿਤਾਂ ਦੇ ਰਾਜ-ਸੱਤਾ ਲਈ ਭੇੜ ਵਿਚ ਸ਼ਾਮਿਲ ਨਹੀਂ ਹੋਏ, ਕਿਉਂਕਿ ਹਜ਼ਾਰਾਂ ਸਾਲਾਂ ਬਾਦ ਅੰਗਰੇਜ਼ਾਂ ਵੇਲੇ ਇੰਡੀਅਨਜ ਵਿਚਲੀ ਵੱਡੀ ਬਹੁਗਿਣਤੀ ਨੂੰ, ਯਾਨਿ ਔਰਤਾਂ, ਸ਼ੂਦਰਾਂ ਅਤੇ ਅਛੂਤਾਂ ਨੂੰ, ਖ਼ਾਸ ਕਰਕੇ ਬਸਤੀਵਾਦੀ ਰਾਜਤੰਤਰੀ ਕਾਨੂੰਨ ਵਿਚ, ਕਾਨੂੰਨ ਦੁਆਰਾ ਹਰੇਕ ਖੇਤਰ 'ਚ ਬਰਾਬਰੀ ਮਿਲੀ ਸੀ, ਜੋ ਕਿ ਪਹਿਲੀਆਂ ਵਿਚ ਸਥਾਪਤ ਸਿਮਰਿਤੀ ਕਾਨੂੰਨ ਅਤੇ ਸ਼ਰੀਆ ਕਾਨੂੰਨ ਵਿਚ ਨਹੀਂ ਮਿਲੀ ਸੀ, ਸਿਵਾਏ ਪੰਜਾਬ ਦੀ ਸਰਕਾਰੇ ਖਾਲਸਾ ਵਾਲੀ ਸਥਾਪਤੀ ਦੇ।

1857 ਈ:  ਵਾਲਾ ਸੈਨਿਕ ਗ਼ਦਰ ਬ੍ਰਾਹਮਣਾਂ ਨੇ ਬਣ ਰਹੇ ਅੰਗਰੇਜ਼ੀ ਕਾਨੂੰਨਾਂ ਵਿਚ ਸਾਰੇ ਇੰਡੀਅਨਜ ਦੀ ਬਰਾਬਰੀ ਵਾਲੇ ਸਿਧਾਂਤ ਦੇ ਵਿਰੁੱਧ ਕੀਤਾ ਸੀ ਜਦੋਂ ਕਿ ਬ੍ਰਾਹਮਣ ਅਪਰਾਧੀ ਵੀ ਫਾਂਸੀ ਟੰਗੇ ਗਏ ਸੀ (ਪਹਿਲੀਆਂ ਵਿਚ ਬ੍ਰਾਹਮਣ ਅਪਰਾਧੀਆਂ ਨੂੰ ਮ੍ਰਿਤੂ ਦੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ)। ਇਸ ਕਰਕੇ ਓਦੋਂ ਮਰਾਠਾ ਸ਼ੂਦਰ ਲੀਡਰ ਮਹਾਤਮਾ ਫੂਲੇ ਮਾਲੀ ਨੇ ਸੁਵਰਣਾਂ ਅਤੇ  ਸੈਨਿਕ ਗਦਰੀਆਂ ਦਾ ਸਾਥ ਨਹੀਂ ਸੀ ਦਿੱਤਾ ਕਿਉਂਕਿ ਜੇ ਗ਼ਦਰ ਸਫਲ ਹੋ ਜਾਂਦਾ ਤਾਂ ਉਹਨਾ ਦੇ ਸੁਵਰਣ ਰਾਜ 'ਚ ਸ਼ੂਦਰਾਂ ਅਛੂਤਾਂ ਲਈ ਪਸ਼ੂ ਤੋਂ ਵੀ ਬਦਤਰ ਜ਼ਿੰਦਗੀ ਪੱਕੀ ਸੀ । ਵਰਤਮਾਨ ਸਮੇਂ, ਬ੍ਰਿਟਿਸ਼ ਬਸਤੀਵਾਦੀਆਂ ਦੁਆਰਾ ਸਥਾਪਤ  ਕਾਨੂੰਨ ਅਤੇ ਰਾਜਤੰਤਰ ਉਤੇ ਕਾਬਜ਼, ਸੁਵਰਣ  ਓਸੇ ਵਰਣਾਸ਼ਰਮ ਵਾਲੇ ਸਿਮਰਿਤੀ ਦਰਜੇ ਤੇ ਪਹੁੰਚਾ ਰਿਹਾ ਹੈ ਅਤੇ ਸੰਵਿਧਾਨ ਅਤੇ ਕਾਨੂੰਨ ਵਿਚਲੇ ਸਮਾਨਤਾ ਸਿਧਾਂਤ ਦੇ ਬਾਵਜੂਦ, ਕਾਨੂੰਨ ਤੋਂ ਉਲਟ ਕੋਰਟਾਂ ਤੋਂ ਰਾਹਤਾਂ ਪ੍ਰਾਪਤ ਕਰ ਰਿਹਾ ਹੈ, ਜਿਹੜੀਆਂ ਸ਼ੂਦਰਾਂ ਅਛੂਤਾਂ ਨੂੰ ਪ੍ਰਾਪਤ ਨਹੀਂ।ਸਰਬੱਗ ਅੰਬੇਡਕਰ ਦੀਆਂ ਲਿਖਤਾਂ ਵਿਚ ਅਜੇਹੀਆਂ ਸੰਭਵ ਹੋਣੀਆਂ ਦਾ ਜ਼ਿਕਰ ਹੈ । ਸੋ ਅੰਬੇਡਕਰ ਜੀ, ਸੁਵਰਣਾਂ ਦੇ ਪਿੱਛਲੱਗ ਭਗਤ ਸਿੰਘ ਨਾਲ ਸਾਥ ਨਿਭਾਉਣ ਖਾਤਰ ਨਿਤਰਦੇ ਜਾਂ ਸ਼ੂਦਰਾਂ ਅਛੂਤਾਂ ਦਾ ਫਿਕਰ ਕਰਦੇ

ਜਨ-ਤੰਤਰ 'ਚ ਮੁਕਤੀ ਲੋਕਾਂ ਲਈ ਹੁੰਦੀ ਹੈ ਪਰੰਤੂ ਰਾਜਤੰਤਰ 'ਚ ਸਵਰਾਜ, ਸੁਵਰਣਾ ਲਈ ਬਸਤੀਵਾਦੀ ਰਾਜਤੰਤਰੀ ਕਾਨੂੰਨ ਮਹਿਜ਼ ਮਾਲਕੀ ਦਾ ਇੱਕ ਜ਼ਰੀਆ ਹੀ ਹੈ, ਜੋ ਕਿ ਉਹਨਾ ਨੂੰ ਸੂਤ ਬਹਿੰਦਾ ਹੈ।ਭਗਤ ਸਿੰਘ ਦੁਆਰਾ ਬ੍ਰਿਟਿਸ ਦੇ ਕਾਨੂੰਨਸਾਜੀ ਦੇ ਏਕਾ ਅਧਿਕਾਰ ਦਾ ਵਿਰੋਧ ਕਰਣਾ ਪਰੰਤੂ ਉਹਨਾ ਦਾ ਕਾਨੂੰਨਸਾਜੀ 'ਚ ਮਿਲਵਰਤਨੀਏ ਸੁਵਰਣਾ ਦਾ ਪਿੱਛਲੱਗ ਹੋਣਾ , ਇੱਕ ਮੂੰਹ ਪਾੜੂ ਵਿਰੋਧਾਭਾਸ ਹੈ, ਜੋ ਕਿ ਅੰਧਰਾਸ਼ਟਰਵਾਦ ਦੀ ਅੰਨ੍ਹੀ ਗਲੀ ਸਾਬਤ ਹੁੰਦਾ ਹੈ ।

 

ਪ੍ਰੋ ਦੇਵਿੰਦਰ ਸਿੰਘ ਇਤਿਹਾਸਕਾਰ