ਕੋਰੀਆ 'ਵਿਚ ਹੈਲੋਵੀਨ ਤਿਉਹਾਰ ਦੌਰਾਨ ਭਗਦੜ ਵਿਚ146 ਮੌਤਾਂ

ਕੋਰੀਆ 'ਵਿਚ ਹੈਲੋਵੀਨ ਤਿਉਹਾਰ ਦੌਰਾਨ ਭਗਦੜ ਵਿਚ146 ਮੌਤਾਂ

ਅੰਮ੍ਰਿਤਸਰ ਟਾਈਮਜ਼

ਸਿਓਲ- ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ 'ਵਿਚ ਸਨਿਚਰਵਾਰ ਦੇਰ ਰਾਤ ਹੈਲੋਵੀਨ ਤਿਉਹਾਰ ਦੌਰਾਨ ਭਗਦੜ ਮਚਣ ਨਾਲ 146 ਲੋਕਾਂ ਦੀ ਮੌਤ ਹੋ ਗਈ ਤੇ 150 ਤੋਂ ਜ਼ਿਆਦਾ ਜ਼ਖਮੀ ਹੋ ਗਏ ।ਇਨ੍ਹਾਂ 'ਵਿਚੋਂ ਕਈਆਂ ਨੂੰ ਦਿਲ ਦਾ ਦੌਰਾ ਵੀ ਪਿਆ ਹੈ । ਇਕ ਅਧਿਕਾਰੀ ਚੋਈ ਚੇਓਨ ਸਿਕ ਨੇ ਕਿਹਾ ਕਿ ਇਟਾਵਨ ਲੇਸਰ ਜ਼ਿਲ੍ਹੇ 'ਚ ਇਕ ਤੰਗ ਗਲੀ 'ਵਿਚ ਭੀੜ ਵਧਣ ਨਾਲ ਇਹ ਘਟਨਾ ਵਾਪਰੀ । ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਬਿਆਨ ਜਾਰੀ ਕਰਕੇ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ।ਇਸ ਦੇ ਨਾਲ ਤਿਉਹਾਰ ਵਾਲੇ ਸਥਾਨਾਂ ਦੀ ਸੁਰੱਖਿਆ ਦੀ ਸਮੀਖਿਆ ਕਰਨ ਲਈ ਵੀ ਕਿਹਾ ਹੈ।

ਭਾਵੇਂ ਕਿ ਹੇਲੋਵੀਨ ਦੀ ਸ਼ੁਰੂਆਤ ਸਦੀਆਂ ਪਹਿਲਾਂ ਯੂਰਪ ਵਿੱਚ ਪੇਗਨ (ਇੱਕ ਮੂਰਤੀ ਪੂਜਾ ਵਾਲੀ ਪਰੰਪਰਾ) ਵਜੋਂ ਹੋਈ ਸੀ, ਪਰ ਅੱਜ ਇਹ ਦੱਖਣੀ ਕੋਰੀਆ ਸਮੇਤ ਦੁਨੀਆਂ ਭਰ ਦੇ ਕਈ ਹਿੱਸਿਆਂ ਵਿੱਚ ਮਨਾਇਆ ਜਾਂਦਾ ਹੈ।ਹਾਲ ਹੀ ਦੇ ਦਹਾਕਿਆਂ ਵਿੱਚ ਅਮਰੀਕਾ ਦੇ ਸੱਭਿਆਚਾਰਕ ਪ੍ਰਭਾਵ ਨੇ ਇਸ ਨੂੰ ਵਿਸ਼ਵ ਪੱਧਰ 'ਤੇ ਮਸ਼ਹੂਰ ਕਰ ਦਿੱਤਾ ਹੈ। ਜਿਸ ਵਿੱਚ ਕੱਦੂਆਂ ਦੇ ਚਿਹਰੇ ਆਦਿ ਬਣਾਉਣਾ ਸ਼ਾਮਲ ਹੈ।

ਹਾਲੀਵੁੱਡ, ਟੀਵੀ ਸ਼ੋਜ਼ ਅਤੇ ਸਟ੍ਰੀਮਿੰਗ ਪਲੇਟਫਾਰਮਾਂ 'ਤੇ ਆਉਂਦੇ ਸ਼ੋਜ਼ ਵਿੱਚ ਇਸ ਨੂੰ ਬਹੁਤ ਵਾਰ ਦੇਖਿਆ-ਦਿਖਾਇਆ ਜਾਂਦਾ ਹੈ।ਦੱਖਣੀ ਕੋਰੀਆ ਵਿੱਚ ਹੇਲੋਵੀਨ ਕਾਫ਼ੀ ਨਵਾਂ ਹੈ ਅਤੇ ਬੇਸ਼ੱਕ ਇਹ ਅਮਰੀਕੀ ਸੱਭਿਆਚਾਰ ਤੋਂ ਹੀ ਇੱਥੇ ਆਇਆ ਹੈ।ਹਾਲਾਂਕਿ ਇੱਥੇ ਘਰਾਂ 'ਤੇ ਡਰਾਉਣੀ ਸਜਾਵਟ ਆਦਿ ਦਾ ਤਾਂ ਜ਼ਿਆਦਾ ਪ੍ਰਚਲਨ ਨਹੀਂ ਹੈ ਪਰ ਨੌਜਵਾਨ ਇਸ ਦਾ ਖੂਬ ਜਸ਼ਨ ਮਨਾਉਂਦੇ ਹਨ।

ਹਰ ਸਾਲ ਲੋਕ ਹੇਲੋਵੀਨ ਮੌਕੇ ਹੈਲੋਵੀਨ ਸ਼ੈਲੀ ਦੀਆਂ ਪੁਸ਼ਾਕਾਂ ਪਹਿਨ ਕੇ ਜਸ਼ਨ ਮਨਾਉਣ ਲਈ ਬਾਰਾਂ ਜਾਂ ਕਲੱਬਾਂ ਵਿੱਚ ਜਾਂਦੇ ਹਨ।ਸਿਓਲ ਵਿੱਚ, ਜਸ਼ਨ ਮਨਾਉਣ ਲਈ ਅਜਿਹੇ ਬਹੁਤ ਸਾਰੇ ਸਥਾਨ ਇਟਾਵੋਨ ਵਿੱਚ ਹੀ ਸਥਿਤ ਹਨ ਅਤੇ ਇਹੀ ਉਹ ਥਾਂ ਹੈ ਜਿੱਥੇ ਸ਼ਨੀਵਾਰ ਨੂੰ ਭਗਦੜ ਵਿੱਚ 150 ਤੋਂ ਵੱਧ ਲੋਕ ਮਾਰੇ ਗਏ ਹਨ।