ਧੂੜ (ਕਵਿਤਾ)

ਧੂੜ (ਕਵਿਤਾ)

ਮੈਂ ਧੂੜ ਬਣ ਗਿਆ ਹਾਂ,
ਤੂੰ ਖਤਮ ਕਰਨ ਲਈ ਜ਼ੋਰ ਲਾ,
ਇਕ ਖੂੰਝਾ ਛੱਡ ਤੇਰੇ ਦੂਜੇ ਖੂੰਝੇ ਨੂੰ ਜਾ ਮੱਲਣਾ।
ਕਣਾਂ ਨਾਲ ਹੋਰ ਆਪਣੇ ਜਿਹੀਆਂ ਧੂੜਾਂ ਦੇ ਕਣ ਜੋੜ,
ਤੇਰੀ ਸਲਤਨਤ 'ਤੇ ਅਜਿਹਾ ਬੱਦਲ ਬਣ ਉੱਡਾਂਗਾ,
ਤੂੰ ਰੋਸ਼ਨੀ ਨੂੰ ਤਰਸੇਂਗਾ ਤੇ ਮੈਂ ਲੋਅ ਨੂੰ ਵਿਹਲ ਨਹੀਂ ਦੇਣਾ।
ਅਸੀਂ ਫੇਰ ਆਪਣਾ ਆਪ ਖਤਮ ਕਰ, 
ਤੇਰੇ ਜ਼ੁਲਮੀ ਮਹਿਲਾਂ 'ਤੇ ਵਰ੍ਹਾਂਗੇ, 
ਫੇਰ ਸੂਰਜ ਦੀਆਂ ਤਾਜ਼ੀਆਂ ਲੋਆਂ ਸਾਡੇ ਰੱਤ ਨਾਲ ਭਿੱਜੀ ਭੋਇੰ ਨੂੰ ਰੁਸ਼ਨਾਉਣਗੀਆਂ। 
ਮੇਰੇ ਵਤਨ ਦੇ ਲੋਕੋ ਹਿੰਮਤਾਂ ਨਾ ਹਾਰੋ ਸਾਡੀਆਂ ਵੀ ਖਿੜੀਆਂ ਦੁਪਹਿਰਾਂ ਆਉਣਗੀਆਂ।  


ਸੁਖਵਿੰਦਰ ਸਿੰਘ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ