ਬਲੈਕਮੇਲਿੰਗ ਅਤੇ ਲੋਕਾਂ ਨੂੰ ਤੰਗ ਕਰਨ ਵਾਲੇ 9 ਪੱਤਰਕਾਰ ਗਿ੍ਫ਼ਤਾਰ

ਬਲੈਕਮੇਲਿੰਗ ਅਤੇ ਲੋਕਾਂ ਨੂੰ ਤੰਗ ਕਰਨ ਵਾਲੇ 9 ਪੱਤਰਕਾਰ ਗਿ੍ਫ਼ਤਾਰ

ਅੰਮ੍ਰਿਤਸਰ ਟਾਈਮਜ਼

ਸੰਗਰੂਰ-ਜ਼ਿਲ੍ਹਾ ਪੁਲਿਸ ਸੰਗਰੂਰ ਨੇ ਪੱਤਰਕਾਰੀ ਦੇ ਨਾਮ ਉੱਤੇ ਬਲੈਕਮੇਲਿੰਗ ਅਤੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਹੁਣ ਤੱਕ 9 ਵਿਅਕਤੀਆਂ ਨੂੰ ਗਿ੍ਫਤਾਰ ਕਰ ਕੇ ਅਜਿਹੇ ਧੰਦੇ ਕਰਨ ਵਾਲੇ ਬਾਕੀ ਲੋਕਾਂ ਨੂੰ ਸਬਕ ਸਿਖਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ । ਸਰਕਾਰੀ ਬੁਲਾਰੇ ਅਨੁਸਾਰ ਇਨ੍ਹਾਂ ਬਲੈਕਮੇਲਰਾਂ ਦਾ ਗਿਰੋਹ ਕੇਵਲ ਲੋਕਾਂ ਤੱਕ ਹੀ ਨਹੀਂ ਸਗੋਂ ਥਾਣੇ ਪੱਧਰ ਦੇ ਪੁਲਿਸ ਅਧਿਕਾਰੀਆਂ ਉੱਤੇ ਵੀ ਆਪਣਾ ਦਬਾਓ ਬਣਾ ਕੇ ਪੈਸੇ ਠੱਗਣ ਦਾ ਕੰਮ ਕਰਦਾ ਸੀ । ਇੱਥੋਂ ਤੱਕ ਕਿ ਕਈ ਵਿਭਾਗਾਂ ਦੇ ਅਧਿਕਾਰੀਆਂ ਨੇ ਇਨ੍ਹਾਂ ਨਾਲ ਪੈਸੇ ਬੰਨ੍ਹ ਰੱਖੇ ਸਨ ।ਅਧਿਕਾਰੀ, ਕਰਮਚਾਰੀ, ਵਪਾਰੀ ਅਤੇ ਆਮ ਲੋਕ ਇਨ੍ਹਾਂ ਤੋਂ ਏਨੇ ਪ੍ਰੇਸ਼ਾਨ ਸਨ ਕਿ ਹੁਣ ਇਸ ਗਿਰੋਹ ਦੇ ਕਾਬੂ ਆਉਣ ਨਾਲ ਲੋਕਾਂ ਨੇ ਨਾ ਕੇਵਲ ਸੁਖ ਦਾ ਸਾਹ ਲਿਆ ਹੈ । ਗਿ੍ਫਤਾਰ ਕੀਤੇ ਵਿਅਕਤੀਆਂ ਵਿਚ ਬਲਦੇਵ ਸਿੰਘ ਜਨੂਹਾ, ਕੁਲਦੀਪ ਸਿੰਘ ਸੱਗੂ, ਲਵਪ੍ਰੀਤ ਸਿੰਘ ਧਾਂਦਰਾ, ਰਾਕੇਸ਼ ਕੁਮਾਰ ਗੱਗੀ, ਗੁਰਦੀਪ ਸਿੰਘ ਛਾਜਲੀ, ਐਚ.ਐਸ. ਸੰਮੀ, ਉਪਿੰਦਰ ਸਿੰਘ ਤਨੇਜਾ, ਰਵਿੰਦਰ ਰਵੀ ਟਿੱਬਾ ਤੇ ਅਬਦੁਲ ਗੁਫਾਰ ਸ਼ਾਮਿਲ ਹਨ