ਕੈਨੇਡਾ ਦੇ ਹਰਦਿੱਤ  ਸਿੰਘ ਵੱਲੋਂ ਤਿਆਰ ਕੀਤਾ  ਗਿਆ ਆਈ ਕੇਅਰ ਪ੍ਰੋਜੈਕਟ 

ਕੈਨੇਡਾ ਦੇ ਹਰਦਿੱਤ  ਸਿੰਘ ਵੱਲੋਂ ਤਿਆਰ ਕੀਤਾ  ਗਿਆ ਆਈ ਕੇਅਰ ਪ੍ਰੋਜੈਕਟ 

ਅੰਮ੍ਰਿਤਸਰ ਟਾਈਮਜ਼

 ਵਾਟਰੂਲ ( ਕਨੈਡਾ): ਸਿੱਖ ਕੌਮ ਇਕ ਅਜਿਹੀ ਕੌਮ ਹੈ ਜੋ ਦੁਨੀਆਂ ਦੇ  ਹਰ ਇਕ ਕੋਨੇ ਵਿਚ ਜਾ ਕੇ  ਆਪਣੀ ਮਿਹਨਤ ਨਾਲ  ਇਤਿਹਾਸ ਸਿਰਜ ਰਹੀ ਹੈ । ਇਸ ਦੀ ਉਦਾਹਰਣ  ਕੈਨੇਡਾ ਦੇ ਪ੍ਰੋਵਿਨਸ ਓਨਟਾਰੀਓ ਦੇ ਨਾਲ ਸਬੰਧਤ 15 ਸਾਲਾ ਸਿੱਖ ਵਿਦਿਆਰਥੀ । ਜਿਸ ਨੇ ਅੰਤਰਰਾਸ਼ਟਰੀ ਸਾਇੰਸ ਮੇਲੇ ਵਿੱਚ ਕੈਨੇਡਾ ਦਾ ਨਾਮ ਰੌਸ਼ਨ ਕੀਤਾ ਹੈ । ਵਾਟਰੂਲ ਉਂਟਾਰੀਓ ਦੇ ਵਿਦਿਆਰਥੀ ਹਰਦਿੱਤ ਸਿੰਘ  ਵੱਲੋਂ ਵਿਕਸਿਤ ਕੀਤੇ ਗਏ ਆਈ ਕੇਅਰ  ਪ੍ਰੋਜੈਕਟ ਨੂੰ ਯੂਰਪੀਅਨ ਯੂਨੀਅਨ  ਕੰਟੈਸਟ ਫਾਰ ਯੰਗ  ਸਾਇੰਟਿਸਟਸ  ਲਈ ਸ਼ਾਰਟਲਿਸਟ ਕੀਤਾ ਗਿਆ ਹੈ  । ਇਸ ਪ੍ਰਾਜੈਕਟ ਨੇ  ਮੁਕਾਬਲੇ ਵਿਚ ਦੂਜਾ ਇਨਾਮ ਜਿੱਤੀਆ  ਹੈ ।


ਯੂਰਪੀਅਨ ਯੂਨੀਅਨ ਯੁਵਾ ਵਿਗਿਆਨੀਆਂ ਵਾਸਤੇ  ਇਸ ਮਹੀਨੇ ਦੀ ਸ਼ੁਰੂਆਤ ਵਿੱਚ  ਮੁਕਾਬਲਾ ਸਪੇਨ ਦੇ  ਸਲਾਮਾਨਕਾਂ ਵਿਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੇ ਮੁਲਕਾਂ ਨੇ ਭਾਗ ਲਿਆ ਅਤੇ ਆਪਣੇ ਸਰਵੋਤਮ ਪ੍ਰਾਜੈਕਟ ਇਸ ਵਿਗਿਆਨ  ਮੇਲੇ ਨੂੰ ਭੇਜੇ ਹੋਏ ਸਨ । ਇਸ ਮੁਕਾਬਲੇ ਵਿੱਚ ਹਰਦਿੱਤ ਸਿੰਘ ਵੱਲੋਂ ਵੀ  ਪ੍ਰੋਜੈਕਟ ਭੇਜਿਆ ਗਿਆ ਸੀ ਜਿਸ ਨੂੰ  ਜੱਜਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਹਰਦਿੱਤ ਸਿੰਘ ਦੇ ਇਸ ਬਣਾਏ ਪ੍ਰੋਜੈਕਟ ਨੂੰ ਦੂਜਾ ਸਥਾਨ ਮਿਲਿਆ  ।

ਹਰਦਿੱਤ ਸਿੰਘ ਦੁਆਰਾ  ਸਪੈਕੂਲਰ ਨਾਮ ਹੇਠ ਬਣਾਇਆ  ਗਿਆ ਇਹ ਅੱਖਾਂ ਦੀ ਦੇਖ ਭਾਲ ਕਰਨ ਵਾਲਾ ਪ੍ਰੋਜੈਕਟ  ਅੱਖਾਂ ਦੇ ਇਲਾਜ ਨੂੰ  ਸਸਤਾ ਅਤੇ ਵਧੇਰੇ ਪਹੁੰਚ  ਬਣਾਉਣ ਵਿੱਚ ਸਹਿਯੋਗ ਕਰੇਗਾ । ਵਿਗਿਆਨ ਦੀ ਦੁਨੀਆਂ ਵਿੱਚ   ਸਿੱਖ ਕੌਮ ਦੇ ਬੱਚਿਆਂ ਦੀਆਂ ਅਜਿਹੀਆਂ ਨਵੀਆਂ ਕਾਢਾਂ  ਕੌਮ ਦਾ ਨਾਮ ਰੌਸ਼ਨ ਹੀ ਨਹੀਂ ਕਰਦੀਆਂ ਸਗੋਂ  ਮਨੁੱਖਤਾ ਦੀ ਭਲਾਈ ਲਈ   ਅਗਵਾਈ ਵੀ ਕਰਦੀਆਂ ਹਨ ।