ਮੋਦੀ ਦਾ ਚਹੇਤਾ ਦਿਨਕਰ ਗੁਪਤਾ ਐਨ.ਆਈ.ਏ. ਦਾ ਡਾਇਰੈਕਟਰ ਜਨਰਲ ਬਣਿਆ

ਮੋਦੀ ਦਾ ਚਹੇਤਾ ਦਿਨਕਰ ਗੁਪਤਾ ਐਨ.ਆਈ.ਏ. ਦਾ ਡਾਇਰੈਕਟਰ ਜਨਰਲ ਬਣਿਆ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ-ਪੰਜਾਬ ਦੇ ਸਾਬਕਾ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਮੁੰਬਈ ਵਿਚ 26/11 ਦੇ ਹਮਲੇ ਤੋਂ ਬਾਅਦ ਬਣਾਈ ਗਈ ਅੱਤਵਾਦ ਵਿਰੋਧੀ ਜਾਂਚ ਏਜੰਸੀ, ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਸੀ. ਆਰ. ਪੀ. ਐਫ. ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੂੰ ਵਾਈ. ਸੀ. ਮੋਦੀ ਦੀ ਸੇਵਾ ਮੁਕਤੀ ਤੋਂ ਬਾਅਦ ਪਿਛਲੇ ਸਾਲ ਮਈ ਵਿਚ ਐਨ.ਆਈ.ਏ. ਦਾ ਵਾਧੂ ਚਾਰਜ ਦਿੱਤਾ ਗਿਆ ਸੀ। ਦਿਨਕਰ ਗੁਪਤਾ ਦੀ ਨਿਯੁਕਤੀ ਨਾਲ ਐਨ.ਆਈ.ਏ. ਨੂੰ ਸਥਾਈ ਮੁਖੀ ਮਿਲ ਗਿਆ ਹੈ। ਉਹ ਪ੍ਰਧਾਨ ਮੰਤਰੀ ਮੋਦੀ ਦੇ ਬਹੁਤ ਨੇੜੇ ਹਨ। ਪਰਸੋਨਲ ਮੰਤਰਾਲੇ ਵਲੋਂ ਜਾਰੀ  ਆਦੇਸ਼ ਅਨੁਸਾਰ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਪੰਜਾਬ ਦੇ 1987 ਬੈਚ ਦੇ ਆਈ.ਪੀ.ਐਸ. ਅਧਿਕਾਰੀ ਗੁਪਤਾ ਦੇ ਨਾਂਅ ਨੂੰ ਐਨ.ਆਈ.ਏ. ਦੇ ਉੱਚ ਅਹੁਦੇ ਲਈ ਹਰੀ ਝੰਡੀ ਦੇ ਦਿੱਤੀ ਹੈ।