ਮੁਕੇਸ਼ ਅੰਬਾਨੀ ਨੇ ਖ਼ਰੀਦਿਆ ਨਿਊਯਾਰਕ ਦਾ ਆਲੀਸ਼ਾਨ ਹੋਟਲ

ਮੁਕੇਸ਼ ਅੰਬਾਨੀ ਨੇ ਖ਼ਰੀਦਿਆ ਨਿਊਯਾਰਕ ਦਾ ਆਲੀਸ਼ਾਨ ਹੋਟਲ

ਅੰਮ੍ਰਿਤਸਰ ਟਾਈਮਜ਼ 

ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਨਿਊਯਾਰਕ ਵਿਚ ਪ੍ਰੀਮੀਅਮ ਲਗਜ਼ਰੀ ਹੋਟਲ ਮੈਂਡਰਿਨ ਓਰੀਐਂਟਲ ਦਾ ਐਕਵਾਇਰ ਕਰਨ ਜਾ ਰਹੀ ਹੈ। ਇਹ ਸੌਦਾ ਕਰੀਬ 9.81 ਕਰੋੜ ਡਾਲਰ ਵਿਚ ਹੋਵੇਗਾ। ਮੈਂਡਰਿਨ ਓਰੀਐਂਟਲ ਆਪਣੇ ਬਾਲਰੂਮ, ਪੰਜ-ਸਿਤਾਰਾ ਸਪਾ ਅਤੇ ਖਾਣ-ਪੀਣ ਦੇ ਸਥਾਨਾਂ ਲਈ ਜਾਣਿਆ ਜਾਂਦਾ ਹੈ। ਆਇਰਲੈਂਡ ਦੇ ਐਕਟਰ ਲਿਆਮ ਨੀਸਨ ਅਤੇ ਅਮਰੀਕੀ ਐਕਟਰੈੱਸ ਲੂਸੀ ਲਿਊ ਇੱਥੇ ਨਿਯਮਿਤ ਰੂਪ ਨਾਲ ਆਉਣ ਵਾਲੇ ਮਹਿਮਾਨਾਂ ਵਿਚ ਸ਼ਾਮਿਲ ਹਨ। ਰਿਲਾਇੰਸ ਇੰਡਸਟਰੀਜ਼ ਇਹ ਐਕਵਾਇਰ ਆਪਣੀ ਇਕ ਸਹਿਯੋਗੀ ਜ਼ਰੀਏ ਕਰੇਗੀ। ਮੈਂਡਰਿਨ ਓਰੀਐਂਟਲ ਹੋਟਲ 2003 ਵਿਚ ਬਣਿਆ ਸੀ। ਇਹ 80 ਕੋਲੰਬਸ ਸਰਕਿਲ ਵਿਚ ਸਥਿਤ ਹੈ ਅਤੇ ਇਸ ਦੀ ਪਛਾਣ ਵਕਾਰੀ ਲਗਜ਼ਰੀ ਹੋਟਲਾਂ ਵਿਚ ਹੈ। ਇਹ ਪ੍ਰਿਸਟੀਨ ਸੈਂਟਰਲ ਪਾਰਕ ਅਤੇ ਕੋਲੰਬਸ ਸਰਕਿਲ ਕੋਲ ਹੈ।ਇਸ ਹੋਟਲ 248 ਕਮਰੇ ਅਤੇ ਸੁਇਟ ਹਨ। ਮੈਂਡਰਿਨ ਓਰੀਐਂਟਲ ਨਿਊਯਾਰਕ 35 ਤੋਂ 54 ਮੰਜ਼ਿਲਾਂ ਉੱਤੇ ਹੈ।  ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਰਿਲਾਇੰਸ ਵੱਲੋਂ ਕਿਸੇ ਚਰਚਿਤ ਹੋਟਲ ਦਾ ਇਹ ਦੂਜਾ ਐਕਵਾਇਰ ਹੈ। ਪਿਛਲੇ ਸਾਲ ਅਪ੍ਰੈਲ ਚ ਰਿਲਾਇੰਸ ਨੇ ਬ੍ਰਿਟੇਨ ਵਿਚ ਸਟੋਕ ਪਾਰਕ ਲਿਮਟਿਡ ਦਾ ਐਕਵਾਇਰ ਕੀਤਾ ਸੀ।