ਕੋਹਿਨੂਰ ਹੀਰਾ ਸਿੱਖ ਕੌਮ ਦੇ ਤੋਸਾਖਾਨੇ ਦੀ ਕੌਮੀ ਵਿਰਾਸਤ ਹੈ, ਬਰਤਾਨੀਆ ਇਸਨੂੰ ਕੇਵਲ ਸਿੱਖ ਕੌਮ ਦੇ ਹੀ ਕਰੇ ਸਪੁਰਦ: ਮਾਨ

ਕੋਹਿਨੂਰ ਹੀਰਾ ਸਿੱਖ ਕੌਮ ਦੇ ਤੋਸਾਖਾਨੇ ਦੀ ਕੌਮੀ ਵਿਰਾਸਤ ਹੈ, ਬਰਤਾਨੀਆ ਇਸਨੂੰ ਕੇਵਲ ਸਿੱਖ ਕੌਮ ਦੇ ਹੀ ਕਰੇ ਸਪੁਰਦ: ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 26 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- “1819 ਵਿਚ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਅਫ਼ਗਾਨੀਸਤਾਨ ਨੂੰ ਫ਼ਤਹਿ ਕਰਦੇ ਹੋਏ ਉਸਦੇ ਕਸਮੀਰ ਸੂਬੇ ਨੂੰ ਖ਼ਾਲਸਾ ਰਾਜ ਵਿਚ ਮਿਲਾ ਦਿੱਤਾ ਸੀ । ਅੱਜ ਤੱਕ ਸਿੱਖ ਕੌਮ ਤੋ ਬਿਨ੍ਹਾਂ ਜਾਂ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਤੋਂ ਬਿਨ੍ਹਾਂ ਅਫਗਾਨੀਸਤਾਨ ਨੂੰ ਕੋਈ ਵੀ ਤਾਕਤ ਫ਼ਤਹਿ ਨਹੀ ਕਰ ਸਕੀ । ਉਥੋ ਦੇ ਬਾਦਸਾਹ ਸਾਹ ਸੂਜਾ ਨੇ ਇਵਜਾਨੇ ਵਿਚ ਖ਼ਾਲਸਾ ਰਾਜ ਦਰਬਾਰ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਕੋਹਿਨੂਰ ਹੀਰਾਂ ਭੇਟ ਕੀਤਾ ਸੀ । ਜੋ ਉਸ ਸਮੇ ਤੋ ਹੀ ਸਾਡੇ ਕੌਮੀ ਤੋਸਾਖਾਨੇ ਦੇ ਖਜਾਨੇ ਦਾ ਹਿੱਸਾ ਹੈ । ਲੇਕਿਨ ਜਦੋ ਅੰਗਰੇਜ਼ਾਂ ਨੇ ਸਿੱਖਾਂ ਦੇ ਰਾਜ ਨੂੰ ਫਤਹਿ ਕੀਤਾ, ਤਾਂ ਉਸ ਸਮੇ ਦੇ ਲਾਰਡ ਡਲਹੌਜੀ ਜੋ ਜੰਗੀ ਲੁੱਟ ਵਿਚ ਕੋਹਿਨੂਰ ਹੀਰੇ ਨੂੰ ਲੁੱਟਕੇ ਬਰਤਾਨੀਆ ਲੈ ਗਏ ਸਨ, ਇਹ ਉਸ ਸਮੇ ਤੋ ਹੀ ਬਰਤਾਨੀਆ ਦੀ ਮਲਿਕਾ ਜਾਂ ਬਾਦਸਾਹ ਦੇ ਤਾਜ ਵਿਚ ਸੁਸੋਭਿਤ ਹੁੰਦਾ ਆ ਰਿਹਾ ਹੈ । ਇਸ ਸਿੱਖ ਕੌਮ ਦੀ ਵਿਰਾਸਤ ਜਾਂ ਮਲਕੀਅਤ ਉਤੇ ਇੰਡੀਆਂ ਜਾਂ ਕਿਸੇ ਹੋਰ ਮੁਲਕ ਦੀ ਜਾਂ ਤਾਕਤ ਦੀ ਦਾਅਵੇਦਾਰੀ ਨਹੀ ਹੋ ਸਕਦੀ। ਕਿਉਂਕਿ ਇਹ ਅੱਜ ਵੀ ਅੰਗਰੇਜ਼ਾਂ ਕੋਲ ਸਿੱਖ ਕੌਮ ਦੀ ਇਮਾਨਤ ਹੈ । ਇਸ ਲਈ ਬਰਤਾਨੀਆ ਦੀ ਮਲਿਕਾ ਜਾਂ ਹੁਕਮਰਾਨਾਂ ਨੂੰ ਇਸ ਕੋਹਿਨੂਰ ਹੀਰੇ ਨੂੰ ਇੰਡੀਆ ਜਾਂ ਕਿਸੇ ਹੋਰ ਨੂੰ ਬਿਲਕੁਲ ਨਹੀ ਦੇਣਾ ਚਾਹੀਦਾ । ਬਲਕਿ ਜਿਸ ਖ਼ਾਲਸਾ ਰਾਜ ਦਰਬਾਰ ਤੇ ਸਿੱਖ ਕੌਮ ਦੀ ਇਹ ਇਮਾਨਤ ਹੈ, ਅੰਗਰੇਜ਼ਾਂ ਨੂੰ ਸਿੱਖ ਕੌਮ ਦੀ ਮੌਜੂਦਾ ਲੀਡਰਸਿ਼ਪ ਜਾਂ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਦੀ ਕੌਮੀ ਸੰਸਥਾਂ ਨਾਲ ਗੱਲਬਾਤ ਕਰਕੇ ਫਿਰ ਤੋ ਸਾਡੇ ਅੰਮ੍ਰਿਤਸਰ ਸਥਿਤ ਕੌਮੀ ਤੋਸਾਖਾਨੇ ਵਿਚ ਸਮੁੱਚੀ ਸਿੱਖ ਕੌਮ ਤੇ ਹੋਰਨਾਂ ਦੇ ਦਰਸ਼ਨਾਂ ਲਈ ਇਸ ਵਿਰਾਸਤ ਅਤੇ ਸਿੱਖ ਕੌਮ ਦੀ ਨਿਸਾਨੀ ਨੂੰ ਸਤਿਕਾਰ ਸਹਿਤ ਵਾਪਸ ਪਹੁੰਚਾਉਣ ਦਾ ਉਚੇਚੇ ਤੌਰ ਤੇ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਾਪਸ ਸੌਪਣੀ ਚਾਹੀਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਰਤਾਨੀਆ ਹਕੂਮਤ ਨੂੰ ਆਪਣੇ ਕੌਮੀ ਵਿਰਸੇ-ਵਿਰਾਸਤ ਨਾਲ ਸੰਬੰਧਤ ਸਿੱਖ ਕੌਮ ਦੇ ਤੋਸੇਖਾਨੇ ਦੀ ਅਮੁੱਲ ਨਿਸ਼ਾਨੀ ਕੋਹਿਨੂਰ ਹੀਰੇ ਨੂੰ ਕਿਸੇ ਹੋਰ ਦੇ ਸਪੁਰਦ ਕਰਨ ਦੀ ਬਜਾਇ ਸਿੱਖ ਕੌਮ ਨੂੰ ਵਾਪਸ ਭੇਟ ਕਰਨ ਦੀ ਜੋਰਦਾਰ ਕੌਮਾਂਤਰੀ ਪੱਧਰ ਤੇ ਅਪੀਲ ਕਰਦੇ ਹੋਏ ਅਤੇ ਸਿੱਖ ਕੌਮ ਦੇ ਵਿਰਸੇ-ਵਿਰਾਸਤ ਨੂੰ ਸਿੱਖ ਕੌਮ ਦੀ ਜਿੰਮੇਵਾਰੀ ਸਾਂਭਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ 1947 ਦੀ ਹੋਈ ਕੌਮਾਂ ਦੇ ਆਧਾਰ ਤੇ ਮੁਲਕੀ ਵੰਡ ਸਮੇਂ ਬਰਤਾਨੀਆ ਦੀ ਅੰਗਰੇਜ਼ ਹਕੂਮਤ ਵੱਲੋਂ ਸਿੱਖ ਕੌਮ ਦੀ ਆਜਾਦ ਬਾਦਸਾਹੀ ਨੂੰ ਵਾਪਸ ਕਰਨ ਅਤੇ ਇਸ ਵੰਡ ਵਿਚ ਤੀਜੀ ਧਿਰ ਵੱਜੋ ਸਿੱਖ ਕੌਮ ਨੂੰ ਉਨ੍ਹਾਂ ਦਾ ਵੱਖਰਾਂ ਮੁਲਕ ਨਾ ਬਣਾਉਣ ਦੀ ਗੱਲ ਕਰਕੇ ਜੋ ਵੱਡੀ ਗੁਸਤਾਖੀ ਬੀਤੇ ਸਮੇ ਵਿਚ ਕੀਤੀ ਗਈ ਹੈ, ਹੁਣ ਫਿਰ ਬਰਤਾਨੀਆ ਦੇ ਅੰਗਰੇਜ ਸਾਡੇ ਕੋਹਿਨੂਰ ਹੀਰੇ ਨੂੰ ਇੰਡੀਆਂ ਜਿਸਦਾ ਇਸ ਉਤੇ ਕੋਈ ਰਤੀਭਰ ਵੀ ਹੱਕ ਨਹੀ, ਉਨ੍ਹਾਂ ਦੇ ਸਪੁਰਦ ਕਰਨ ਦੀ ਗੁਸਤਾਖੀ ਕਤਈ ਨਹੀ ਕਰਨਗੇ । ਬਲਕਿ ਅੰਗਰੇਜ਼ਾਂ ਦੀ ਫ਼ੌਜ ਵਿਚ ਪਹਿਲੀ ਤੇ ਦੂਜੀ ਸੰਸਾਰ ਜੰਗ ਵਿਚ ਸਿੱਖ ਕੌਮ ਵੱਲੋ ਨਿਭਾਈਆ ਗਈਆ ਕੁਰਬਾਨੀਆ ਭਰੀਆ ਸੇਵਾਵਾਂ ਨੂੰ ਮੱਦੇਨਜਰ ਰੱਖਦੇ ਹੋਏ ਅਤੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਨੁਸਾਰ ਜਿਸ ਕੌਮ ਦੀ ਕੋਈ ਵਿਰਾਸਤ ਹੈ, ਉਸੇ ਨੂੰ ਸੌਪਣ ਦੀ ਸੋਚ ਅਧੀਨ ਸਤਿਕਾਰ ਸਹਿਤ ਕੋਹਿਨੂਰ ਹੀਰਾਂ ਸਿੱਖ ਕੌਮ ਨੂੰ ਵਾਪਸ ਦੇਣਗੇ ।