5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ 'ਵਿਚ ਭਾਜਪਾ ਵਲੋਂ 340 ਕਰੋੜ ਤੋਂ ਵੱਧ ਖ਼ਰਚਣ ਦਾ ਮਾਮਲਾ

5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ  'ਵਿਚ ਭਾਜਪਾ ਵਲੋਂ 340 ਕਰੋੜ ਤੋਂ ਵੱਧ ਖ਼ਰਚਣ ਦਾ ਮਾਮਲਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  :  ਭਾਜਪਾ ਨੇ ਇਸ ਸਾਲ ਪੰਜਾਬ ਸਮੇਤ ਖ਼ਤਮ ਹੋਈਆਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀ ਪ੍ਰਚਾਰ ਮੁਹਿੰਮ ਵਿਚ 340 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਦੋਂ ਕਿ ਕਾਂਗਰਸ ਨੇ ਇਨ੍ਹਾਂ ਸੂਬਿਆਂ ਵਿਚ 194 ਕਰੋੜ ਰੁਪਏ ਤੋਂ ਵੱਧ ਖਰਚ ਕੀਤਾ ।ਚੋਣ ਕਮਿਸ਼ਨ ਨੂੰ ਇਨ੍ਹਾਂ ਦੋਵਾਂ ਪਾਰਟੀਆਂ ਵਲੋਂ ਕੀਤੇ ਗਏ ਖਰਚ ਸੰਬੰਧੀ ਸੌਂਪੇ ਵੇਰਵਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ । ਭਾਜਪਾ ਨੇ ਉੱਤਰ ਪ੍ਰਦੇਸ਼ ਵਿਚ ਸਭ ਤੋਂ ਵੱਧ 221 ਕਰੋੜ ਰੁਪਏ ਖਰਚ ਕੀਤੇ ਜਦੋਂ ਕਿ ਮਨੀਪੁਰ ਵਿਚ 23 ਕਰੋੜ, ਉੱਤਰਾਖੰਡ ਵਿਚ 43.67 ਕਰੋੜ, ਪੰਜਾਬ ਵਿਚ 36 ਕਰੋੜ ਅਤੇ ਗੋਆ ਵਿਚ 19 ਕਰੋੜ ਰੁਪਏ ਤੋਂ ਵੱਧ ਖਰਚ ਕੀਤਾ ।