ਨਿਊਜਰਸੀ ’ਚ ਮਸਜਿਦ ਨੇੜੇ ਇਮਾਮ ਦਾ ਕਤਲ

ਨਿਊਜਰਸੀ ’ਚ ਮਸਜਿਦ ਨੇੜੇ ਇਮਾਮ ਦਾ ਕਤਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨੇਵਾਰਕ: ਨਿਊਜਰਸੀ ਵਿਚ ਮਸਜਿਦ ਨੇੜੇ ਇਮਾਮ ਹਸਨ ਸ਼ਰੀਫ਼ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਵੱਲੋਂ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਮਾਮ ਦੀ ਹੱਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਕੋਈ ਪੁਖ਼ਤਾ ਸਬੂਤ ਨਹੀਂ ਮਿਲੇ ਹਨ ਕਿ ਗੋਲੀਬਾਰੀ ਦੀ ਇਹ ਘਟਨਾ ਮੁਸਲਿਮ ਵਿਰੋਧੀ ਵਿਚਾਰਧਾਰਾ ਨਾਲ ਪ੍ਰੇਰਿਤ ਹੋ ਕੇ ਅੰਜਾਮ ਦਿੱਤੀ ਗਈ ਸੀ। ਏਸੈਕਸ ਕਾਊਂਟੀ ਦੇ ਪੁਲੀਸ ਅਧਿਕਾਰੀ ਟੈੱਡ ਸਟੀਫਨਜ਼ ਨੇ ਨਿਊਜ਼ ਕਾਨਫਰੰਸ ’ਚ ਕਿਹਾ ਕਿ ਇਮਾਮ ’ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਆਪਣੀ ਕਾਰ ’ਚ ਬੈਠੇ ਸਨ ਅਤੇ ਉਨ੍ਹਾਂ ਨੂੰ ਇਕ ਤੋਂ ਜ਼ਿਆਦਾ ਗੋਲੀਆਂ ਮਾਰੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸ਼ਰੀਫ਼ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ।