ਭਾਈ ਖੈੜਾ ਨੂੰ 15 ਦਿਨਾਂ ਦੀ ਮਿਲੀ ਪੈਰੋਲ

ਭਾਈ  ਖੈੜਾ ਨੂੰ  15 ਦਿਨਾਂ ਦੀ  ਮਿਲੀ ਪੈਰੋਲ

ਕੇਂਦਰ ਸਰਕਾਰ ਤੋਂ ਕੀਤੀ ਮੰਗ ਕਿ ਉਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਏ,ਰਿਹਾਅ ਕੀਤਾ ਜਾਵੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਰਈਆ-ਭਾਈ ਗੁਰਦੀਪ ਸਿੰਘ ਖੈੜਾ ਜੋ ਬਿਦਰ ਕਾਂਡ (ਕਰਨਾਟਕ) ਅਤੇ ਦਿੱਲੀ ਦੇ ਬੰਬ ਧਮਾਕਿਆਂ ਵਿਚ ਜੇਲ੍ਹ ਵਿਚ ਹਨ, ਨੂੰ 15 ਦਿਨਾਂ ਦੀ ਪੈਰੋਲ ਮਿਲੀ ਹੈ ਤੇ ਉਹ ਆਪਣੇ ਘਰ ਪਿੰਡ ਜੱਲੂਪੁਰ ਖੈੜਾ ਵਿਖੇ ਪਹੁੰਚ ਚੁਕੇ ਹਨ ।ਭਾਈ ਖੈੜਾ ਦੇ ਦੱਸਣ ਅਨੁਸਾਰ ਇਹ ਪੈਰੋਲ ਜਿਹੜੀ 2 ਹਫਤੇ ਦੀ ਅੰਮਿ੍ਤਸਰ ਕੇਂਦਰੀ ਜੇਲ੍ਹ ਤੋਂ ਮਿਲੀ ਹੈ ਇਹ ਪੈਰੋਲ ਉਨ੍ਹਾਂ ਨੂੰ 2023 ਵਿਚ ਮਿਲਣੀ ਸੀ ਪਰ ਉਦੋਂ ਹੋਈਆਂ ਹੜਤਾਲਾਂ ਕਰਕੇ ਰਹਿ ਗਈ ਸੀ ਤੇ ਹੁਣ ਉਹ ਉਸ ਰਹਿੰਦੀ ਪੈਰੋਲ 'ਤੇ ਆਏ ਹਨ । ਉਨ੍ਹਾਂ ਕਿਹਾ ਉਨ੍ਹਾਂ ਨੂੰ ਬਿਦਰ ਕਾਂਡ ਅਤੇ ਦਿੱਲੀ ਕਾਂਡ ਵਿਚ ਦੋਵਾਂ ਵਿਚ ਬਰਾਬਰ ਉਮਰ ਕੈਦ ਹੋਈ ਤੇ ਅਦਾਲਤ ਵਲੋਂ ਹੁਕਮ ਸੀ ਕਿ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ ਪਰ ਦਿੱਲੀ ਕਾਂਡ ਵਿਚ ਉਨ੍ਹਾਂ ਦੀ ਸਜ਼ਾ ਖਤਮ ਹੋ ਗਈ ਹੈ ਤੇ ਬਿਦਰ ਕਾਂਡ ਦੇ ਸੰਬੰਧੀ ਉਨ੍ਹਾਂ ਨੂੰ ਜੇਲ੍ਹ ਰੱਖਿਆ ਜਾ ਰਿਹਾ ਹੈ । ਉਨ੍ਹਾਂ ਨੂੰ ਨਾਜਾਇਜ਼ ਹੀ ਜੇਲ੍ਹ ਵਿਚ ਰੱਖਿਆ ਜਾ ਰਿਹਾ ਹੈ । ਭਾਈ ਖੈੜਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਇਸ ਕਰਕੇ ਉਨ੍ਹਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ।