ਸਿੱਖ ਏਕੇ ਮਗਰੋਂ ਉੱਬਲਿਆ ਹਰਿਆਣਵੀ ਖੂਨ; ਦਿੱਲੀ ਪੁਲਿਸ ਦੇ ਵਹਿਸ਼ੀਪੁਣੇ ਦੇ ਪੱਖ 'ਚ ਉੱਤਰਿਆ ਯੋਗੇਸ਼ਵਰ ਦੱਤ

ਸਿੱਖ ਏਕੇ ਮਗਰੋਂ ਉੱਬਲਿਆ ਹਰਿਆਣਵੀ ਖੂਨ; ਦਿੱਲੀ ਪੁਲਿਸ ਦੇ ਵਹਿਸ਼ੀਪੁਣੇ ਦੇ ਪੱਖ 'ਚ ਉੱਤਰਿਆ ਯੋਗੇਸ਼ਵਰ ਦੱਤ
ਯੋਗੇਸ਼ਵਰ ਦੱਤ

ਚੰਡੀਗੜ੍ਹ: ਸਿੱਖ ਪਿਓ-ਪੁੱਤ ਨੂੰ ਜ਼ਾਲਮਾਨਾ ਢੰਗ ਨਾਲ ਦਿੱਲੀ ਪੁਲਿਸ ਦੀ ਭੀੜ ਵੱਲੋਂ ਕੁੱਟੇ ਜਾਣ ਖਿਲਾਫ ਜਿੱਥੇ ਸਮੁੱਚੇ ਸਿੱਖ ਜਗਤ ਵਿੱਚ ਰੋਸ ਫੈਲਿਆ ਹੋਇਆ ਹੈ ਉੱਥੇ ਦੂਜੇ ਪਾਸੇ ਇਨਸਾਨੀਅਤ ਦੀਆਂ ਗੱਲਾਂ ਕਰਨ ਵਾਲਾ ਭਾਰਤ ਦਾ ਬਹੁਗਿਣਤੀ ਤਬਕਾ ਮੂੰਹ ਵਿੱਚ ਅੰਗੂਠਾ ਲਈ ਬੈਠਾ ਹੈ। ਪਰ ਹੁਣ ਹੌਲੀ ਹੌਲੀ ਸਿੱਖਾਂ ਵੱਲੋਂ ਇਸ ਮਾਮਲੇ 'ਚ ਵਿਖਾਈ ਜਾ ਰਹੀ ਏਕੇ ਦੀ ਭਾਵਨਾ ਅਤੇ ਵੱਖ-ਵੱਖ ਥਾਵਾਂ 'ਤੇ ਸਿੱਖ ਸੰਗਤਾਂ ਵੱਲੋਂ ਪੁਲਸੀਆ ਤਸ਼ੱਦਦ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਾਂ ਤੋਂ ਬਾਅਦ ਭਾਰਤੀ ਸਮਾਜ ਦਾ ਇੱਕ ਵਰਗ ਜੋ ਖੁਦ ਨੂੰ ਬਹੁਗਿਣਤੀ ਨਾਲ ਚਿੰਨਤ ਕਰਦਾ ਹੈ ਉਹ ਸਿੱਖਾਂ ਦੇ ਖਿਲਾਫ ਅਤੇ ਦਿੱਲੀ ਪੁਲਿਸ ਦੇ ਹੱਕ ਵਿੱਚ ਭੁਗਤਣਾ ਸ਼ੁਰੂ ਹੋ ਗਿਆ ਹੈ। 

ਬੀਤੇ ਪਰਸੋਂ ਤੋਂ ਜਿੱਥੇ ਹਿੰਦੀ ਮੀਡੀਆ ਇਸ ਪੁਲਿਸ ਦੇ ਵਹਿਸ਼ੀਪੁਣੇ 'ਤੇ ਪਰਦਾ ਪਾ ਕੇ ਸਿੱਖ ਪਿਓ ਪੁੱਤ ਵੱਲੋਂ ਆਪਣੇ ਬਚਾਅ ਵਿੱਚ ਸਿੱਖ ਸਿਧਾਂਤਾਂ ਮੁਤਾਬਿਕ ਵਰਤੀ ਸ਼੍ਰੀ ਸਾਹਿਬ (ਕਿਰਪਾਨ) ਨੂੰ ਗਲਤ ਕਰਾਰ ਦੇਣ 'ਚ ਲੱਗਿਆ ਹੋਇਆ ਹੈ ਉੱਥੇ ਅੱਜ ਭਾਰਤ ਵੱਲੋਂ ਖੇਡਣ ਵਾਲੇ ਹਰਿਆਣਵੀ ਭਲਵਾਨ ਯੋਗੇਸ਼ਵਰ ਦੱਤ ਨੇ ਇਸ ਘਟਨਾ ਵਿਚ ਵਹਿਸ਼ੀਪੁਣਾ ਵਖਾਉਣ ਵਾਲੀ ਦਿੱਲੀ ਪੁਲਿਸ ਦਾ ਸਮਰਥਨ ਕੀਤਾ ਹੈ। 

ਯੋਗੇਸ਼ਵਰ ਦੱਤ ਨੇ ਟਵੀਟ ਕਰਦਿਆਂ ਲਿਖਿਆ ਕਿ ਉਹ ਦਿੱਲੀ ਪੁਲਿਸ ਦੇ ਨਾਲ ਹੈ। ਯੋਗੇਸ਼ਵਰ ਦੱਤ ਨੇ ਦੋ ਟਵੀਟ ਕੀਤੇ। ਇੱਕ ਟਵੀਟ ਵਿੱਚ ਉਸਨੇ ਲਿਖਿਆ ਕਿ ਪੁਲਿਸ ਨਾਲ ਕੁੱਟਮਾਰ ਗਲਤ ਹੈ ਅਤੇ ਕੁੱਝ ਲੋਕ ਸੋਸ਼ਲ ਮੀਡੀਆ 'ਤੇ ਦਬੰਗ ਬਣਦੇ ਹਨ। ਯੋਗੇਸ਼ਵਰ ਦੱਤ ਨੇ ਦੂਜੇ ਟਵੀਟ ਵਿੱਚ ਲਿਖਿਆ ਕਿ ਇਹ ਸ਼ਰਮਨਾਕ ਹੈ ਕਿ ਸਾਰੇ ਕਾਨੂੰਨ ਖਿਲਾਫ ਤਲਵਾਰ ਕੱਢਣ ਵਾਲੇ ਦੇ ਨਾਲ ਹਨ ਪਰ ਕਾਨੂੰਨ ਦੇ ਰਖਵਾਲਿਆਂ ਨਾਲ ਕੋਈ ਨਹੀਂ ਹੈ। ਯੋਗੇਸ਼ਵਰ ਦੱਤ ਵੱਲੋਂ ਕੀਤੇ ਦੋਵਾਂ ਟਵੀਟਾਂ ਨੂੰ ਅਸੀਂ ਇੱਥੇ ਸਾਂਝਾ ਕਰ ਰਹੇ ਹਾਂ। 

दिल्ली के मुखर्जी नगर की घटना अत्यंत ही निंदनीय है। पर किसी एक ही पक्ष या वीडियो को देखकर फैसला करना भी गलत है। जो पुलिस हमारी सुरक्षा के लिए दिन रात काम करती है, उनके साथ ये मारपीट क्या सही है? आज सोशल मीडिया के नाम पर हर व्यक्ति दबंग बनता है, बस वीडियो बना लो pic.twitter.com/F8cfZ79LKN

— Yogeshwar Dutt (@DuttYogi) June 18, 2019

पुलिस को ही गलत समझा जायेगा क्यूंकि वो सरकारी मुलाजिम है। नेता भी वोट बैंक के लिये सही गलत नही देखते। ये शर्मनाक है की कानून के खिलाफ तलवार निकालने वाले के साथ तो सब हैं पर कानून के रखवालों के साथ कोई नहीं है। #IAmWithDelhiPolice #DelhiPolitics #MukharjeeNagar

— Yogeshwar Dutt (@DuttYogi) June 18, 2019

ਯੋਗੇਸ਼ਵਰ ਦੱਤ ਜਿੱਥੇ ਪੁਲਿਸ ਬਾਰੇ ਇਹ ਲਿਖ ਰਿਹਾ ਹੈ ਕਿ ਇਹ ਲੋਕਾਂ ਦੀ ਸੁਰੱਖਿਆ ਕਰਦੀ ਹੈ ਤਾਂ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਇਸ ਪੁਲਿਸ ਦੇ ਨੱਕ ਹੇਠ ਰੋਜ਼ ਬੱਚੀਆਂ ਨਾਲ ਬਲਾਤਕਾਰ ਹੁੰਦੇ ਹਨ ਤੇ ਭਾਰਤ ਦੀ ਰਾਜਧਾਨੀ ਨੂੰ ਦੁਨੀਆ ਬਲਾਤਕਾਰ ਰਾਜਧਾਨੀ ਦੇ ਨਾਂ ਨਾਲ ਜਾਣਦੀ ਹੈ। ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਿਕੰਮੀ ਦਿੱਲੀ ਪੁਲਿਸ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਲੋਕਾਂ ਦੀ ਰਿਸ਼ਵਤ ਰੂਪੀ ਲੁੱਟ ਕਰਨ ਵਿੱਚ ਵੀ ਦੁਨੀਆ ਪੱਧਰ 'ਤੇ ਮਸ਼ਹੂਰ ਹੈ। ਯੋਗੇਸ਼ਵਰ ਦੱਤ ਨੂੰ ਸਿੱਖ ਵੱਲੋਂ ਕੱਢੀ ਕਿਰਪਾਨ ਤਾਂ ਦਿਖ ਗਈ ਪਰ ਉਸ ਸਿੱਖ 'ਤੇ ਬਦਮਾਸ਼ਾਂ ਵਾਂਗ ਟੁੱਟ ਕੇ ਪਏ ਜਾਨਵਰ ਵਿਰਤੀ ਵਾਲੇ ਪੁਲਸ ਮੁਲਾਜ਼ਮਾਂ ਦਾ ਰਿਵਾਲਵਰ ਕੱਢਣਾ ਨਜ਼ਰ ਨਹੀਂ ਆਇਆ। ਭਾਰਤ ਦੀ ਪੁਲਿਸ ਦੇ ਮਨੁੱਖਤਾ ਵਿਰੋਧੀ ਵਤੀਰੇ ਉਂਝ ਕਿਸੇ ਤੋਂ ਲੁਕਿਆ ਨਹੀਂ ਪਰ ਸ਼ਾਇਦ ਸਿੱਖਾਂ ਦੇ ਏਕੇ ਦਾ ਅਸਰ ਯੋਗੇਸ਼ਵਰ ਦੱਤ ਦੀ ਮਾਨਸਿਕਤਾ 'ਤੇ ਹੋਇਆ ਜੋ ਉਹਨਾਂ ਨੂੰ ਸਿੱਖਾਂ ਦੇ ਵਿਰੋਧੀ ਖੇਮੇ ਵਿੱਚ ਖੜ੍ਹਨਾ ਆਪਣੀ ਜ਼ਿੰਮੇਵਾਰੀ ਵਰਗਾ ਲੱਗਿਆ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ