ਹਿੰਦੁਸਤਾਨ ਦੇ ਮੌਜੂਦਾ ਹੁਕਮਰਾਨਾਂ ਵਲੋਂ ਸਿੱਖਾਂ ਅਤੇ ਮੁਸਲਮਾਨਾਂ ਉਤੇ ਹਰ ਪਾਸੇ ਵੱਧਦੇ ਹਮਲੇ ਗਹਿਰੀ ਚਿੰਤਾ ਦਾ ਵਿਸ਼ਾ: ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 6 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- “ਇੰਡੀਆਂ ਦੇ ਮੁਤੱਸਵੀ ਮੁਸਲਿਮ ਅਤੇ ਸਿੱਖ ਕੌਮ ਵਿਰੋਧੀ ਹੁਕਮਰਾਨਾਂ ਵੱਲੋ ਲੰਮੇ ਸਮੇ ਤੋ ਸਾਜਸੀ ਢੰਗਾਂ ਨਾਲ ਕਸ਼ਮੀਰ ਵਿਚ ਅਤੇ ਪੰਜਾਬ ਵਿਚ ਤੇ ਹੋਰ ਸਥਾਨਾਂ ਤੇ ਹਮਲੇ ਕੀਤੇ ਜਾ ਰਹੇ ਹਨ । ਪਰ ਹੁਣ ਇਹ ਲੜਾਈ ਤਾਂ ਸਮੁੰਦਰ ਤੱਕ ਵੀ ਪਹੁੰਚ ਚੁੱਕੀ ਹੈ । ਜੋ ਜ਼ਬਰ ਜੁਲਮ ਅਤੇ ਕਤਲੇਆਮ ਵਿਸੇਸ ਤੌਰ ਤੇ ਕਸਮੀਰ ਵਿਚ ਕੀਤਾ ਹੈ, ਉਸਨੂੰ ਹੁਕਮਰਾਨ ਹੁਣ ਅੱਗੇ ਵਧਾ ਰਿਹਾ ਹੈ । ਜਿਸਦਾ ਨਤੀਜਾ ਮੁਸਲਿਮ ਮੁਲਕ ਜੋ ਸਮੁੰਦਰ ਰਾਹੀ ਰੈੱਡ ਸੀ, ਪਰਸੀਅਨ ਗਲਫ, ਅਰਬੀ ਸਮੁੰਦਰ, ਮਲਾਕਾ ਸਟ੍ਰੇਟਸ ਅਤੇ ਹੋਰਨਾਂ ਸਮੁੰਦਰੀ ਰਸਤੇ ਰਾਹੀ ਵਪਾਰ ਕਰ ਰਹੇ ਹਨ, ਉਸ ਤੱਕ ਇਹ ਲੜਾਈ ਪਹੁੰਚ ਚੁੱਕੀ ਹੈ । ਅਜਿਹਾ ਇਹ ਹਿੰਦੂਤਵ ਹੁਕਮਰਾਨ ਜਾਲਮਨਾਂ ਤਰੀਕੇ ਬਦਲੇ ਦੀ ਭਾਵਨਾ ਅਧੀਨ ਕਰ ਰਹੇ ਹਨ । ਜੋ ਮਨੁੱਖਤਾ ਅਤੇ ਇਨਸਾਨੀਅਤ ਵਿਰੋਧੀ ਦੁੱਖਦਾਇਕ ਕਾਰਵਾਈਆ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂ-ਇੰਡੀਆ ਸਟੇਟ ਵੱਲੋ ਬੀਤੇ ਲੰਮੇ ਸਮੇ ਤੋ ਕਸਮੀਰ ਵਿਚ ਅਤੇ ਹੋਰ ਸਥਾਨਾਂ ਉਤੇ ਮੁਸਲਿਮ ਕੌਮ ਉਤੇ ਕੀਤੇ ਜਾ ਰਹੇ ਜ਼ਬਰ ਅਤੇ ਹੁਣ ਇਸ ਜ਼ਬਰ ਨੂੰ ਸਮੁੰਦਰ ਤੱਕ ਲੈਜਾਣ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਕਰੜੀ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂ ਇੰਡੀਆ ਸਟੇਟ ਦੀ ਜੋ ਵਿਦੇਸ਼ੀ ਨੀਤੀ ਹੈ, ਉਹ ਉਸਨੇ ਇਜਰਾਇਲ ਦੀ ਖੂਫੀਆ ਏਜੰਸੀ ਮੂਸਾਦ ਦੇ ਢੰਗ ਅਪਣਾਉਣੇ ਸੁਰੂ ਕਰ ਦਿੱਤੇ ਹਨ । ਜਿਸ ਤਹਿਤ ਕੈਨੇਡਾ, ਪਾਕਿਸਤਾਨ, ਬਰਤਾਨੀਆ, ਪੰਜਾਬ ਤੇ ਹਰਿਆਣੇ ਵਿਚ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਸੰਬੰਧ ਵਿਚ ਬਰਤਾਨੀਆ ਦੇ ਗਾਰਡੀਅਨ ਨਿਊਜਪੇਪਰ ਵਿਚ ਪ੍ਰਕਾਸਿਤ ਹੋਇਆ ਲੇਖ ਜਿਸ ਵਿਚ ਅਵਤਾਰ ਸਿੰਘ ਖੰਡੇ ਦੀ ਹੋਈ ਮੌਤ ਦੀ ਨਿਰਪੱਖਤਾ ਨਾਲ ਰਿਪੋਰਟ ਦਿੱਤੀ ਗਈ ਹੈ । ਇਹ ਬੁਰਾਈ ਨਾਜੀ ਜੁਲਮਾਂ ਦੀ ਤਰ੍ਹਾਂ ਵੱਡੀ ਗਿਣਤੀ ਵਿਚ ਵੱਧ ਰਹੀ ਹੈ । ਜੋ ਬੀਜੇਪੀ-ਆਰ.ਐਸ.ਐਸ ਦਾ ਹਿੰਦੂਤਵ ਏਜੰਡਾ ਹੈ । ਇਹ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਇੰਡੀਆ ਦੀ ਸੁਪਰੀਮ ਕੋਰਟ ਇਥੋ ਦੀਆਂ ਘੱਟ ਗਿਣਤੀ ਕੌਮਾਂ, ਮੁਸਲਿਮ ਤੇ ਸਿੱਖਾਂ ਨੂੰ ਨਿਰਪੱਖਤਾ ਨਾਲ ਇਨਸਾਫ਼ ਦੇਣ ਦੀ ਬਜਾਇ ਹੁਕਮਰਾਨਾਂ ਦੀ ਮਦਦਗਾਰ ਹੋ ਕੇ ਵਿਚਰ ਰਹੀ ਹੈ ।
Comments (0)