ਜਸਬੀਰ ਸਿੰਘ ਥਾਂਦੀ ਦੀ ਕੰਪਨੀ ਗਲੋਬਲ ਹਾਕ ਆਈ ਕਾਨੂੰਨੀ ਸਿਕੰਜੇ ਵਿੱਚ

ਜਸਬੀਰ ਸਿੰਘ ਥਾਂਦੀ ਦੀ ਕੰਪਨੀ ਗਲੋਬਲ ਹਾਕ ਆਈ ਕਾਨੂੰਨੀ ਸਿਕੰਜੇ ਵਿੱਚ

ਲਿਵਰਮੋਰ: ਕੈਲੇਫੋਰਨੀਆਂ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਕਰਦੀ ਗਲੋਬਲ ਹਾਕ ਨਾਮ ਦੀ ਕੰਪਨੀ ਕਨੂੰਨੀ ਸਿਕੰਜੇ ਵਿੱਚ ਆ ਗਈ ਹੈ। ਇਸਕੰਪਨੀ ਦੇ ਮਾਲਕ ਜਸਬੀਰ ਸਿੰਘ ਥਾਂਦੀ ਹਨ। ਵਰਮੋਂਟ ਕੋਰਟ ਨੇ ਦੱਸਿਆ ਕਿ ਉਹ 7.7 ਮਿਲੀਅਨ ਦੀ ਜਾਇਦਾਦ ਦਾ ਉਸਨੇ ਅਨੁਮਾਨ ਲਾਇਆ ਹੈ। ਕੰਪਨੀ ਤੇ ਦੇਸ਼ ਹੈ ਕਿ ਇਹ ਲੋਕਾਂ ਤੋਂ ਪ੍ਰੀਮੀਅਮ ਲੈਂਦੀ ਰਹੀ ਪਰ ਇਸਨੇ ਅੱਗੇ ਉਹ ਅਦਾ ਨਹੀਂ ਕੀਤੇ। ਕੋਰਟ ਦੇ ਕਾਗ਼ਜ਼ਾਂ ਤੋਂ ਪਤਾ ਲੱਗਿਆ ਕਿ 1008 ਟਰੱਕ ਬਿਨਾਂ ਇੰਸੋਰੈਂਸ ਤੋਂਚੱਲ ਰਹੇ ਸਨ ਅਤੇ ਜ਼ਿਹਨਾਂ ਵਿੱਚੋਂ 928 ਇਕੱਲੇ ਕੈਲੇਫੋਰਨੀਆਂ ਦੇ ਸਨ। ਕੰਪਨੀ ਵਿਰੁੱਧ 224 ਕਲੇਮ ਜੋ 11.9 ਮਿਲੀਅਨ ਦੇ ਬਣਦੇ ਹਨ ਸੀ। ਅਮਰੀਕਾ ਦੀ ਵਰਮੋਂਟ ਸਟੇਟ ਨੇ ਇਸ ਕੰਪਨੀ ਦੀ ਜਾਇਦਾਦ ਜ਼ਬਤ ਕਰ ਲਈ ਹੈ ਅਤੇ ਕੰਪਨੀਆਂ ਨੂੰ ਕਿਹਾ ਕਿ ਜੇ ਇਸ ਕੰਪਨੀ ਕੋਲਤੁਹਾਡੇ ਕੋਈ ਕਲੇਮ ਹਨ ਤਾਂ ਉਹ ਹੇਠ ਲਿਖੇ ਲਿੰਕ ਤੋਂ ਫ਼ਾਰਮ ਲੈ ਕੇ ਅਪਲਾਈ ਕਰ ਸਕਦੇ ਹਨ।

https://dfr.vermont.gov/document/proof-claim-form

ਇਸ ਕਾਰੋਬਾਰ ਨਾਲ ਸਬੰਧਤ ਟਰਕਿੰਗ ਕੰਪਨੀਆਂ ਪਹਿਲਾਂ ਹੀ ਜਸਬੀਰ ਸਿੰਘ ਥਾਂਦੀ ਤੇ ਸ਼ੱਕ ਕਰਦੀਆਂ ਸਨ ਕਿਉਂ ਕਿ ਬਹੁਤੇ ਵਾਰ ਇਸਵੱਲੋਂ ਬਹਾਨੇ ਬਣਾ ਕੇ ਕਲੇਮ ਰਜੈਕਟ ਕਰ ਦਿੱਤੇ ਸਨ। ਬਹੁਤ ਬਰੋਕਰ ਇਸ ਵੱਲੋਂ ਦਿੱਤੀ ਇੰਸ਼ੋਰੈਂਸ ਨੂੰ ਮੰਨਦੇ ਹੀ ਨਹੀਂ ਸਨ। ਅਮਰੀਕਾ ਵਿੱਚਫਿਊਲ ਕਾਰਡ ਅਤੇ ਫਿਊਲ ਡਿਸਕਾਊਂਟ ਦੀ ਕੰਪਨੀ ਟਰਾਂਇਸ ਅਲਾਂਇਸ ਦੇ ਵਾਈਸ ਪ੍ਰਧਾਨ ਬਰਾਇਨ ਡੇਵਿਸ ਨੇ ਕਿਹਾ ਹੈ ਕਿ ਟਰੱਕਿੰਗਕੰਪਨੀਆਂ ਪਹਿਲਾਂ ਹੀ ਬਹੁਤ ਮੁਸ਼ਕਲ ਨਾਲ ਅੱਜ-ਕੱਲ੍ਹ ਆਪਣੇ ਖ਼ਰਚੇ ਚਲਾ ਰਹੀਆਂ ਹਨ ਅਤੇ ਇਸ ਤਰਾਂ ਦੀ ਮਾਰ ਨਾਲ ਕੰਪਨੀਆਂਕਾਰੋਬਾਰ ਵਿੱਚੋਂ ਬਾਹਰ ਹੋ ਸਕਦੀਆਂ ਹਨ। ਉਸਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਸਿੱਖਾਂ ਨਾਲ ਕਾਰੋਬਾਰ ਕਰ ਰਿਹਾ ਹੈ ਅਤੇ 90% ਕੰਪਨੀਆਂ 30 ਟਰੱਕਾਂ ਤੋਂ ਛੋਟੀਆਂ ਹਨ ਅਤੇ ਉਹ ਇਸ ਤਰਾਂ ਦੀ ਮਾਰ ਨਹੀਂ ਸਹਿ ਸਕਦੀਆਂ। ਬਰਾਇਨ ਨੇ ਕਿਹਾ ਕਿ ਸਿੱਖਾਂ ਦੀ ਪਹਿਚਾਣਪੱਗ ਨਾਲ ਹੈ ਅਤੇ ਇਹ ਕੰਮ ਕਰਕੇ ਜਸਬੀਰ ਸਿੰਘ ਥਾਂਦੀ ਨੇ ਸਿੱਖਾਂ ਦੀ ਬਦਨਾਮੀ ਕਰਵਾਈ ਹੈ।

ਕਲੇਮ ਅਪਲਾਈ ਕਰਨ ਬਾਰੇ ਹੋਰ ਜਾਣਕਾਰੀ ਲਈ Stuart Leslie (sleslie@rackemann.com or 617-951-1130 ਨੂੰ ਵੀ ਸੰਪਰਕ ਕਰ ਸਕਦੇ ਹੋ।