ਡਾ.ਪਰਗਟ ਸਿੰਘ ਦੀ ਮਾਤਾ ਬੀਬੀ ਪ੍ਰੀਤਮ ਕੌਰ ਜੀ ਦਾ ਅੰਤਿਮ ਸੰਸਕਾਰ

ਡਾ.ਪਰਗਟ ਸਿੰਘ ਦੀ ਮਾਤਾ ਬੀਬੀ ਪ੍ਰੀਤਮ ਕੌਰ ਜੀ ਦਾ ਅੰਤਿਮ ਸੰਸਕਾਰ
ਬੀਬੀ ਪ੍ਰੀਤਮ ਕੌਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ: ਡਾ.ਪਰਗਟ ਸਿੰਘ ਦੀ ਮਾਤਾ ਬੀਬੀ ਪ੍ਰੀਤਮ ਕੌਰ ਦਾ ਇੱਕ ਹਫਤਾ ਪਹਿਲਾਂ 96 ਸਾਲ ਦੀ ਅਦੁੱਤੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ!

ਉਹਨਾਂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ 4 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 11:00 ਵਜੇ ਗੁਰਦੁਆਰਾ ਸਿੰਘ ਸਭਾ ਲੰਡਨ ਈਸਟ 100 ਨੌਰਥ ਸੇਂਟ, ਬਾਰਕਿੰਗ IG11 8JD ਵਿਖੇ ਸ਼ੁਰੂ ਹੋਣਗੀਆਂ, ਅੰਤਿਮ ਅਰਦਾਸ ਦੁਪਹਿਰ 12:30 ਵਜੇ ਲੰਡਨ ਕਬਰਸਤਾਨ ਦੇ ਸ਼ਮਸ਼ਾਨਘਾਟ ਐਲਡਰਸਬਰੂਕ ਰੋਡ , ਭੋਗ ਤੇ ਅਰਦਾਸ ਦੁਪਹਿਰ 1:30 ਵਜੇ ਸਿੰਘ ਸਭਾ ਲੰਡਨ ਈਸਟ 100 ਨਾਰਥ ਸੇਂਟ, ਬਾਰਕਿੰਗ ਵਿਖੇ ਹੋਵੇਗੀ।

ਬੀਬੀ ਪ੍ਰੀਤਮ ਕੌਰ ਬਹੁਤ ਹੀ ਨਿੱਘੇ ਸੁਬਾਹ ਤੇ ਪਰਮਾਤਮਾ ਦੇ ਰੰਗ ਵਿਚ ਰੰਗੀ ਰੂਹ ਸੀ। ਅਦਾਰਾ ਅੰਮ੍ਰਿਤਸਰ ਟਾਈਮਜ਼ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਵਿਛੜੀ ਰੂਹ ਨੂੰ  ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਡਾ.ਪਰਗਟ ਸਿੰਘ ਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।