ਅਜ਼ਾਦੀ ਸੌਖੀ ਨਹੀਂ ਪਰ ਨਾਮੁਮਕਿਨ ਵੀ ਨਹੀਂ

ਅਜ਼ਾਦੀ ਸੌਖੀ ਨਹੀਂ ਪਰ ਨਾਮੁਮਕਿਨ ਵੀ ਨਹੀਂ
ਕਤਲਾਨ ਦੀ ਅਜ਼ਾਦੀ ਲਈ ਸੜਕਾਂ 'ਤੇ ਉਤਰੇ ਹੋਏ ਲੋਕ

ਜਸਜੀਤ ਸਿੰਘ
ਤਿੰਨ ਕੁ ਹਫ਼ਤੇ ਪਹਿਲਾਂ 24 ਸਤੰਬਰ ਨੂੰ ਬਾਰਸੀਲੋਨਾ ਜਾਣ ਦਾ ਮੌਕਾ ਮਿਲਿਆ। ਕਿਸੇ ਜਿਗਰੀ ਦੋਸਤ ਦੀ ਗੱਲ ਕਾਰਣ ਮੰਨ ਬਹੁਤ ਉਦਾਸ ਵੀ ਸੀ। ਤਿੰਨ ਚਾਰ ਜਣੇ ਹੋਰ ਵੀ ਨਾਲ ਸੀ ਤੇ ਰਾਤ 12 ਵਜੇ ਕੌਫੀ ਪੀਣ ਤੁਰ ਪਏ ਕਹਿੰਦੇ ਮੰਨ ਠੀਕ ਹੋ ਜਾਊ। ਕੌਫੀ ਪੀ ਰਹੇ ਸੀ ਤਾਂ ਖੱਬੇ ਹੱਥ ਬਹੁਤ ਵੱਡੀ ਤੇ ਸਹੁਣੀ ਇਮਾਰਤ ਦਿਸੀ ਜਿਹੜੀ ਬਹੁਤ ਉੱਚੀ ਜਗ੍ਹਾ ਤੇ ਸੀ। ਉੱਧਰ ਨੂੰ ਤੁਰ ਪਏ ਬਈ ਦੇਖੀਏ ਕੀ ਹੈ। 10 ਕੁ ਮਿੰਟ ਵਿੱਚ ਨੇੜੇ ਪਹੁੰਚੇ ਤਾਂ ਸੁੰਨ ਪਈ ਸੀ ਤੇ ਕੋਈ ਸਕਿਊਰਿਟੀ ਵਾਲਾ ਨਹੀਂ ਸੀ। ਸੋਚਿਆ ਜਦੋਂ ਕੋਈ ਰੋਕੂ ਤਾਂ ਰੁਕ ਜਾਵਾਂਗੇ। 200 ਪੌੜੀਆਂ ਚੜ੍ਹਕੇ ਉੱਪਰ ਪਹੁੰਚੇ ਤਾਂ ਪਤਾ ਲੱਗਿਆ ਕਿ ਇਹ ਕਤਲਾਨ (Ca
talonia) ਦਾ ਅਜਾਇਬਘਰ (museum) ਸੀ। ਬਾਕਮਾਲ ਇਮਾਰਤ, ਚਾਨਣੀ ਰਾਤ , ਆਹ ਫੋਟੋ ਉਸ ਵੇਲੇ ਹੀ ਲਈ ਸੀ ਤੇ ਉਸ ਦਿਨ ਤੋਂ ਫ਼ੋਨ ਦੇ ਸ਼ੀਸ਼ੇ (wall) ਤੇ ਲਾ ਰੱਖੀ ਐ। ਸ਼ਾਇਦ ਉਦਾਸੀ ਤੇ ਚੰਗੇ ਸਮੇਂ ਦੀ ਉਡੀਕ ਇਸ ਵਿੱਚ ਵਸੀ ਹੈ।


ਕਤਲਾਨ (Catalonia) ਦਾ ਅਜਾਇਬਘਰ

ਇਮਾਰਤ ਤਾਂ ਬੰਦ ਸੀ ਪਰ ਬਾਹਰੋਂ ਵੀ ਬਹੁਤ ਕੁੱਝ ਦੱਸ ਰਹੀ ਸੀ। ਉਸ ਵੇਲੇ ਮਹਿਸੂਸ ਹੋਇਆ ਕਿ ਅਜ਼ਾਦੀ ਲੈਣ ਲਈ ਕੌਮਾਂ ਕੀ-ਕੀ ਘਾਲਣਾ ਕਰਦੀਆਂ ਹਨ। 2017 ਦੇ ਰੈਫਰੈਂਡਮ ਵਿੱਚ 92% ਕਤਲਾਨ ਲੋਕ ਆਜ਼ਾਦੀ ਦੇ ਹੱਕ ਵਿੱਚ ਵੋਟ ਪਾਈ ਪਰ ਮਿਲੀ ਨਹੀਂ। ਪਿਛਲੇ ਮਹੀਨੇ ਤੋਂ ਸਪੇਨ ਪੂਰਾ ਧੱਕਾ ਕਰੀ ਆਉਂਦਾ ਤੇ ਸਾਰੇ ਲੀਡਰ ਹਿਰਾਸਤ ਵਿੱਚ ਲੈ ਲਏ ਹਨ। ਲੋਕਾਂ ਨੇ ਪਿਛਲੇ ਪੰਜ ਦਿਨ ਤੋਂ ਸੱਭ ਕੁੱਝ ਜਾਮ ਕਰ ਦਿੱਤਾ ਹੈ। ਕਤਲਾਨ ਲੋਕ ਤੇ ਉਹਨਾਂ ਦੇ ਸੰਘਰਸ਼ ਦਾ ਰੱਬ ਸਹਾਈ ਹੋਵੇ ਤੇ ਆਜ਼ਾਦੀ ਪਸੰਦ ਕੌਮਾਂ ਨੂੰ ਉਹਨਾਂ ਦੇ ਸੰਘਰਸ਼ ਬਾਰੇ ਪੜ੍ਹਨਾ ਚਾਹੀਦਾ ਤਾਂ ਜੋ ਕੌੜੇ-ਮਿੱਠੇ ਤਜਰਬਿਆਂ ਦੀ ਕਹਾਣੀ ਵੀ ਸਮਝ ਆਵੇ ਗਗਨਦੀਪ ਸਿੰਘ ਖਾਲਸਾ ਇਸ ਸੰਘਰਸ਼ ਦਾ ਮੁੱਖ ਪਾਤਰ ਹੈ ਤੇ ਬਹੁਤ ਸਹੁਣੀ ਕਤਲਾਨ ਬੋਲੀ ਬੋਲਦਾ ਹੈ। ਉਹ ਕਹਿੰਦਾ ਮੈਨੂੰ ਤਾਂ ਕਤਲਾਨ ਲੋਕ ਵੀ ਆਪਣੇ ਈ ਲੱਗਦੇ ਐ।

ਅਜ਼ਾਦੀ ਸੌਖੀ ਨਹੀਂ ਪਰ ਨਾਮੁਮਕਿਨ ਵੀ ਨਹੀਂ।