ਸੈਕਰਾਮੈਂਟੋ ਸਿੱਖ ਸੋਸਾਇਟੀ ਗੁਰੂਦੁਆਰਾ ਸਾਹਿਬ ਦੇ ਨੇੜੇ ਪ੍ਰੋਪੇਨ ਟੈਂਕਾਂ ਕਾਰਨ ਹੋਇਆ ਧਮਾਕਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ - ਗੁਰਦੁਆਰਾ ਸੈਕਰਾਮੈਂਟੋ ਸਿੱਖ ਸੋਸਾਇਟੀ ਜੋ ਕਿ ਬ੍ਰੈਡਸ਼ਾਅ ਰੋਡ ਤੇ ਸਥਿਤ ਹੈ, ਸੋਮਵਾਰ ਦੁਪਹਿਰ ਕਰੀਬ 3:30 ਵਜੇ ਗੈਸ ਦਾ ਸਿਲੰਡਰ ਫੱਟਣ ਕਾਰਣ ਪੁਰਾਣੀ ਇਮਾਰਤ ਨੂੰ ਅੱਗ ਲੱਗ ਗਈ ਤੇ ਨਾਲ ਖੜੀਆਂ ਕਾਰਾਂ ਵੀ ਅੱਗ ਨਾਲ ਸੜ ਗਈਆਂ । ਫਾਇਰ ਡਿਪਾਰਟਮੈਂਟ ਨੇ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਓਦੋਂ ਤੱਕ ਪੁਰਾਣੀ ਬਿਲਡਿੰਗ ਦਾ ਇੱਕ ਹਿੱਸਾ ਸੜ ਚੁੱਕਾ ਸੀ। ਜਬਰਦਸਤ ਧਮਾਕੇ ਨਾਲ ਲੱਗੀ ਅੱਗ ਦੀ ਸੈਕਰਾਮੈਂਟੋ ਕੈਲੀਫੋਰਨੀਆ ਦੀਆਂ ਲਾਅ ਇੰਨਫੋਰਸਮੈਂਟ ਏਜੰਸੀਆਂ ਵੱਖ ਵੱਖ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ ਤੇ ਆਵਾਜਾਈ ਬੰਦ ਹੈ। ਹੈਲੀਕਾਪਟਰ ਰਾਹੀਂ ਪੁਲੀਸ ਵੀ ਇਸ ਘਟਨਾ ਤੇ ਲਗਾਤਾਰ ਨਜਰ ਰੱਖ ਰਹੀ ਹੈ। ਗੁਰੂ ਘਰ ਦੇ ਪ੍ਰਬੰਧਕਾਂ ਨੇ ਸੰਗਤਾਂ ਨੂਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ।
ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਪਹਿਲਾਂ ਅੱਗ 'ਤੇ ਪਹੁੰਚਣ ਵਾਲੇ ਕਰਮਚਾਰੀਆਂ ਨੇ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ। ਇਨ੍ਹਾਂ ਵਿੱਚੋਂ ਕਈ ਟੈਂਕ ਉਡਾਏ ਗਏ, ਧਮਾਕੇ ਦਾ ਘੇਰਾ ਘੱਟੋ-ਘੱਟ 50 ਫੁੱਟ ਉੱਚਾ ਸੀ। ਫਾਇਰ ਵਿਭਾਗ ਨੇ ਕਿਹਾ ਕਿ ਗੁਰੂਦੁਆਰਾ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।
Comments (0)