ਯੂਕੇ ਸਰਕਾਰ ਵਲੋਂ ਹਿੰਦ ਸਰਕਾਰ ਦੀ ਸ਼ਹਿ ਤੇ ਭਾਈ ਖੰਡੇ ਦੀ ਮਾਤਾ ਅਤੇ ਭੈਣ ਨੂੰ ਵੀਜ਼ਾ ਨਾ ਦੇਣਾ, ਸਿੱਖ ਭਾਵਨਾਵਾਂ ਨਾਲ ਖਿਲਵਾੜ : ਜਪ ਸਿੰਘ

ਯੂਕੇ ਸਰਕਾਰ ਵਲੋਂ ਹਿੰਦ ਸਰਕਾਰ ਦੀ ਸ਼ਹਿ ਤੇ ਭਾਈ ਖੰਡੇ ਦੀ ਮਾਤਾ ਅਤੇ ਭੈਣ ਨੂੰ ਵੀਜ਼ਾ ਨਾ ਦੇਣਾ, ਸਿੱਖ ਭਾਵਨਾਵਾਂ ਨਾਲ ਖਿਲਵਾੜ : ਜਪ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 29 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਬ੍ਰਿਟਿਸ਼ ਸਰਕਾਰ ਵਲੋਂ ਭਾਈ ਖੰਡੇ ਦੇ ਮਾਤਾ ਜੀ ਅਤੇ ਭੈਣ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਹੈ । ਇਸ ਨਾਲ ਪੰਥ ਅੰਦਰ ਰੋਸ ਦੀ ਲਹਿਰ ਫੈਲੀ ਹੋਈ ਹੈ ।

ਸਿੱਖ ਚਿੰਤਕ ਭਾਈ ਜਪ ਸਿੰਘ ਨੇ ਕਿਹਾ ਕਿ ਇੰਗਲੈਂਡ ਸਰਕਾਰ ਹਮੇਸ਼ਾਂ ਤੋਂ ਹੀ ਭਈਆਂ ਨਾਲ਼ ਖੜ੍ਹੀ ਰਹੀ ਹੈ ਅਤੇ ਗਾਂਧੀ ਨਹਿਰੂ ਨੇ ਹੀ ਗੋਰਿਆਂ ਨਾਲ਼ ਰਲਕੇ ਪੰਜਾਬ ਦੇ ਟੋਟੇ ਕੀਤੇ ਸਨ । ਇਹਨਾਂ ਨੇ ਹੀ ਮਹਾਰਾਜਾ ਦਲੀਪ ਸਿੰਘ ਨੂੰ ਅਗਵਾਹ ਕਰਕੇ ਇੰਗਲੈਂਡ ਲਿਆਂਦਾ, ਪੰਜਾਬ ਲੁੱਟਿਆ ਅਤੇ ਇਹਨਾਂ ਨੇ ਹੀ ਇੰਦਰਾ ਗਾਂਧੀ ਨਾਲ਼ ਰਲਕੇ 1984 ਦਾ ਦਰਬਾਰ ਸਾਹਿਬ ਹਮਲਾ ਕਰਵਾਇਆ ਸੀ । ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਹਿੰਦ ਦੀ ਜੇਲ੍ਹ ਅਨੰਰ ਬੰਦ ਬੇਕਸੂਰ ਜੱਗੀ ਜੌਹਲ ਦੀ ਮੁਖਬਰੀ ਕੀਤੀ ਸੀ ਤੇ ਹੁਣ ਇਹਨਾਂ ਨੇ ਹੀ ਅਵਤਾਰ ਸਿੰਘ ਖੰਡਾ ਨੂੰ ਜ਼ਹਿਰ ਦੇਣ ਵਾਲਿਆਂ ਦਾ ਸਾਥ ਦਿੱਤਾ ਹੈ ਤੇ ਹੋਰ ਪਤਾ ਨਹੀਂ ਕਿੰਨੇ ਕੁ ਸਿੱਖਾਂ ਦੇ ਕਤਲ ਕਰਵਾਏ ਹੋਣੇ ਜਿਹੜੇ ਸਾਡੀ ਜਾਣਕਾਰੀ ਚ ਨਹੀਂ ਆ ਸਕੇ ਹਨ ।

ਇੰਗਲੈਂਡ ਸਰਕਾਰ ਦੀ ਕਰਤੂਤ ਦੇਖੋ ਮਰਹੂਮ ਭਾਈ ਖੰਡੇ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਮਾਤਾ ਜੀ ਅਤੇ ਭੈਣ ਨੂੰ ਵੀਜ਼ਾ ਨਾ ਦੇ ਕੇ, ਭਾਰਤ ਸਰਕਾਰ ਨੇ ਭਾਰਤੀ ਦੁੱਤਘਰ ਤੋਂ ਝੰਡਾ ਲਾਹੁਣ ਦਾ ਜਿਹੜਾ ਝੂਠਾ ਕੇਸ ਖੰਡੇ ਤੇ ਪਾਇਆ ਸੀ ਤੇ ਖੰਡੇ ਦੀ ਗ੍ਰਿਫ਼ਤਾਰੀ ਦੀ ਝੂਠੀ ਖਬਰ ਚਲਾਈ ਸੀ ਇੰਗਲੈਂਡ ਸਰਕਾਰ ਨੇ ਓਸੇ ਕਾਗਜ਼ ਤੇ ਮੋਹਰ ਲਾ ਦਿੱਤੀ ਹੈ ਕਿ ਹਾਂ ਖੰਡੇ ਨੇ ਹੀ ਭਾਰਤੀ ਦੁੱਤਘਰ ਤੋਂ ਝੰਡਾ ਲਾਹਿਆ ਸੀ ਤੇ ਖੰਡੇ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ । ਜਦ ਕਿ ਅਸਲੀਅਤ ਇਹ ਹੈ ਕਿ ਖੰਡਾ ਤਾਂ ਓਥੇ ਪਹੁੰਚਾ ਹੀ ਝੰਡਾ ਲੱਥਣ ਤੋਂ ਬਾਅਦ ਤੇ ਖੰਡੇ ਨੂੰ ਕਿਸੇ ਵੀ ਪੁਲਿਸ ਨੇ ਗ੍ਰਿਫ਼ਤਾਰ ਵੀ ਨਹੀਂ ਕੀਤਾ ਗਿਆ ਸੀ । ਫ਼ਿਰ ਇੰਗਲੈਂਡ ਦੀ ਕੀ ਮਜ਼ਬੂਰੀ ਹੋ ਗਈ ਕਿ ਹਿੰਦ ਵਲੋਂ ਘੜੇ ਗਏ ਝੂਠ ਤੇ ਮੋਹਰ ਲਾ ਕੇ ਉਹਨੂੰ ਸੱਚ ਬਣਾਉਣ ਦੀ ਝੂਠੀ ਕੋਸ਼ਿਸ਼ ਕਰ ਰਹੇ ਹਨ.?

ਉਨ੍ਹਾਂ ਦਸਿਆ ਕਿ ਇੰਗਲੈਂਡ ਵਿੱਚ ਸਿੱਖੀ ਭੇਖ ਵਿੱਚ ਮੁਖਬਰੀਆਂ ਕਰਨ ਵਾਲੇ ਜਿਸ ਤਰ੍ਹਾਂ ਪੂਰੇ ਸਰਗਰਮ ਹੋਏ ਫ਼ਿਰਦੇ ਹਨ ਭਾਈ ਖੰਡੇ ਦੇ ਕੇਸ 'ਚ ਵੀਂ ਕਈਆਂ ਦੇ ਨਾਮ ਸਾਹਮਣੇ ਆਉਣਗੇ । ਅੰਤ ਵਿਚ ਉਨ੍ਹਾਂ ਹਿੰਦ ਅਤੇ ਬ੍ਰਿਟਿਸ਼ ਸਰਕਾਰ ਵਲੋਂਮਾਤਾ ਜੀ ਅਤੇ ਭੈਣ ਨੂੰ ਇਹ ਕਹਿ ਕੇ ਕੀ ਭਾਈ ਖੰਡੇ ਦੇ ਹਿੰਦ ਅੰਦਰ ਰਹਿਣ ਦੇ ਕੋਈ ਕਾਗਜ ਨਹੀਂ ਹਨ, ਵੀਜ਼ਾ ਨਾ ਦੇਣ ਦੀ ਸਖ਼ਤ ਨਿਖੇਧੀ ਕੀਤੀ ਤੇ ਸਿੱਖ ਪੰਥ ਦੀਆਂ ਸਮੂਹ ਪੰਥਕ ਰਾਜਨੀਤਿਕ ਜਥੇਬੰਦੀਆਂ ਨੂੰ ਇਸ ਮਾਮਲੇ ਵਿਚ ਤੁਰੰਤ ਗੰਭੀਰ ਚੁੱਕਣ ਦੀ ਅਪੀਲ ਕੀਤੀ ।