ਯੂਨਾਈਟਿਡ ਸਿੱਖਜ਼ ਦੇ ਵਲੰਟੀਅਰ ਦਵਿੰਦਰਪਾਲ ਸਿੰਘ ਬਿੱਟਾ ਦੀ ਅੰਤਿਮ ਅਰਦਾਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ
ਭਾਈ ਈਸਰ ਸਿੰਘ ਹੈਦਰਾਬਾਦ ਵਾਲਿਆਂ ਨੇ ਸੰਗਤਾਂ ਨੂੰ ਪਰਵਾਰ ਦੀ ਮਾਈਕੀ ਮੱਦਦ ਕਰਨ ਦੀ ਕੀਤੀ ਅਪੀਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 29 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਯੂਨਾਈਟਿਡ ਸਿੱਖਜ਼ ਦੇ ਹੋਣਹਾਰ ਵਲੰਟੀਅਰ ਅਤੇ ਸੀਨੀਅਰ ਆਗੂ ਸ. ਦਵਿੰਦਰਪਾਲ ਸਿੰਘ ਬਿੱਟਾ ਬੀਤੇ ਦਿਨੀਂ ਦਿਲ ਦਾ ਦੋਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ।ਉਨ੍ਹਾਂ ਦੀ ਆਤਮਕ ਸ਼ਾਤੀ ਲਈ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਬੀਤੇ ਦਿਨੀਂ ਸਵੇਰੇ ਉਨ੍ਹਾਂ ਦੇ ਪੰਚਾਇਤੀ ਗੁਰਦੁਆਰਾ ਭਾਈ ਜੈ ਸਿੰਘ ਸੁਭਾਸ਼ ਨਗਰ ਵਿੱਖੇ ਪਾਇਆ ਗਿਆ, ਉਪਰੰਤ ਸ਼ਰਧਾਂਜਲੀ ਸਮਾਗਮ ਤੇ ਅੰਤਿਮ ਅਰਦਾਸ ਦਾ ਸਮਾਗਮ ਗੁਰਦੁਆਰਾ ਕਲਗੀਧਰ ਖ਼ਾਲਸਾ ਸੇਵਕ ਸਭਾ, ਬੇਰੀ ਵਾਲਾ ਬਾਗ, ਸੁਭਾਸ਼ ਨਗਰ ਵਿਖੇ ਰੱਖਿਆ ਗਿਆ ਸੀ। ਸ. ਦਵਿੰਦਰਪਾਲ ਸਿੰਘ ਬਿੱਟਾ ਦੀ ਅੰਤਿਮ ਅਰਦਾਸ ਮੌਕੇ ਪਰਵਾਰਕ ਮੈਂਬਰਾਂ, ਨਜ਼ਦੀਕੀ ਰਿਸਤੇਦਾਰਾਂ, ਦਿੱਲੀ ਦੇ ਕੋਨੇ-ਕੋਨੇ ਅਤੇ ਹੋਰਨਾਂ ਬਾਹਰਲਿਆਂ ਸੂਬਿਆਂ ਤੋਂ ਪੁਜੀਆਂ ਸੰਗਤਾਂ ਅਤੇ ਵੱਖ-ਵੱਖ ਨਾਂਮਵਰ ਹੱਸਤੀਆਂ ਨੇ ਸਿਰਕਤ ਕਰਕੇ ਆਪਣੀ ਹਾਜ਼ਰੀ ਲਗਵਾਈ ਅਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੋਕੇ ਭਾਈ ਸਹਿਜਦੀਪ ਸਿੰਘ ਦੇ ਰਾਗੀ ਜੱਥੇ ਨੇ ਵਿਰਾਗਮਈ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਭਾਈ ਈਸਰ ਸਿੰਘ ਹੈਦਰਾਬਾਦ ਵਾਲਿਆਂ ਨੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਜਿੰਦਗੀ ਅਤੇ ਮੌਤ ਬਾਰੇ ਚਾਨਣਾ ਪਾਇਆ। ਇਸ ਮੌਕੇ ਪੰਥ ਪ੍ਰਸਿੱਧ ਕਥਾ ਵਾਚਕ ਡਾ. ਮਨਪ੍ਰੀਤ ਸਿੰਘ ਗੁਰਦਵਾਰਾ ਰਾਜੌਰੀ ਗਾਰਡਨ ਵਾਲਿਆਂ ਨੇ ਉਨ੍ਹਾਂ (ਬਿੱਟਾ ਵੀਰ ਜੀ) ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਭਾਈ ਹਰਨਾਮ ਸਿੰਘ ਹੈਡ ਗ੍ਰੰਥੀ ਗੁਰਦਵਾਰਾ ਕਲਗੀਧਰ ਸਹਿਬ ਨੇ ਹੁਕਨਾਮਾ ਲੈਣ ਦੀ ਸੇਵਾ ਨਿਭਾਈ। ਇਥੇ ਦਸਣਯੋਗ ਹੈ ਕਿ ਮਰਹੂਮ ਦਵਿੰਦਰਪਾਲ ਸਿੰਘ ਬਿਟਾ ਦੇ ਪਿਛੇ ਪਰਵਾਰ ਵਿੱਚ ਬਜ਼ੁਰਗ ਮਾਤਾ ਮਹਿੰਦਰ ਕੌਰ, ਸੁਪਤਨੀ ਨਵਨੀਤ ਕੌਰ, ਸਪੁਤਰ ਗੁਰਜੋਤ ਸਿੰਘ ਤੇ ਸਰਬਅਮੋਲ ਸਿੰਘ ਹਨ।ਉਪਰੋਕਤ ਸ਼ਰਧਾਂਜਲੀ ਸਮਾਗਮ ਦੌਰਾਨ ਇਲਾਕੇ ਦੀ ਵਿਧਾਇਕਾਂ ਸ਼੍ਰੀਮਤੀ ਰਾਜਕੁਮਾਰੀ ਢਿੱਲੋਂ, ਤਿਲਕ ਨਗਰ ਦੇ ਵਿਧਾਇਕ ਸ. ਜਰਨੈਲ ਸਿੰਘ, ਸਾਬਕਾ ਵਿਧਾਇਕ ਸ, ਜਗਦੀਪ ਸਿੰਘ, ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਮੈਂਬਰ ਆਤਮਾ ਸਿੰਘ ਲੁਬਾਣਾ, ਗੁਰਮੀਤ ਸਿੰਘ ਭਾਟੀਆ, ਇੰਦਰਪ੍ਰੀਤ ਸਿੰਘ ਕੋਛੜ ਮੌਂਟੀ, ਅਮਰਜੀਤ ਸਿੰਘ ਪੱਪੂ, ਜਤਿੰਦਰ ਸਿੰਘ ਸੋਨੂੰ, ਕੁਲਤਾਰਨ ਸਿੰਘ ਜਨਕਪੁਰੀ, ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਪ੍ਰਧਾਨ ਸ. ਜਤਿੰਦਰ ਸਿੰਘ ਸ਼ੰਟੀ, ਰਾਮਗੜ੍ਹੀਆ ਬੋਰਡ ਦਿੱਲੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਗਾਗੀ, ਆਲ ਇੰਡੀਆ ਰਾਮਗੜ੍ਹੀਆ ਫ਼ੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿਮਘ ਰਿਐਤ, ਤੇਜਪਾਲ ਸਿੰਘ ਟੈਗੋਰ ਗਾਰਡਨ, ਗੁਰਦੁਆਰਾ ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ, ਗੁਰਦੁਅਰਾ ਸਿੰਘ ਸਭਾ ਸੁਭਾਸ਼ ਨਗਰ ਦੇ ਪ੍ਰਧਾਨ ਭੁਪਿੰਦਰ ਸਿੰਘ ਬੱਗਾ, ਜਨਰਲ ਸਕੱਤਰ ਮੋਹਨ ਸਿੰਘ ਬਬਲਾ, ਮੀਤ ਪ੍ਰਧਾਨ ਪ੍ਰਿਤਪਾਲ ਸਿੰਘ, ਪੰਚਾਇਤੀ ਗੁਰਦੁਆਰਾ ਭਾਈ ਜੈ ਸਿੰਘ ਦੀ ਪ੍ਰਧਾਨ ਬੀਬੀ ਸਰਬਜੀਤ ਕੌਰ, ਗੁਰਦੁਆਰਾ ਐਮ.ਐਸ. ਬਲਾਕ ਹਰੀ ਨਗਰ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ, ਗੁਰਦੁਆਰਾ ਸੀ ਬਲਾਕ ਹਰੀ ਨਗਰ ਦੇ ਪ੍ਰਧਾਨ ਅਮਰਜੀਤ ਸਿੰਘ ਟੱਕਰ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਗਰਚਾ, ਇੰਦਰਜੀਤ ਸਿੰਘ ਸੰਤਗੜ੍ਹ, ਜਸਮੀਤ ਸਿੰਘ ਪ੍ਰੀਤਮਪੁਰਾ ਅਤੇ ਗੁਰਦੁਆਰਾ ਕਲਗੀਧਰ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਮੈਂਬਰ ਤਜਿੰਦਰ ਸਿੰਘ ਭਾਟੀਆ ਗੋਪਾ, ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਧਾਨ ਬਲਦੇਵ ਸਿੰਘ ਵੀਰ ਜੀ ਤੋਂ ਇਲਾਵਾ ਯੂਨਾਈਟਿਡ ਸਿੱਖਜ਼ ਦੇ ਵਲੰਟੀਅਰ ਪ੍ਰੀਤਮ ਸਿੰਘ, ਮਨਜੀਤ ਸਿੰਘ ਸੋਨੂੰ, ਜਸਪਾਲ ਸਿੰਘ ਤੇ ਸਮੂਚੀ ਟੀਮ ਆਦਿ ਨੇ ਮਰਹੂਮ ਦਵਿੰਦਰਪਾਲ ਸਿੰਘ ਬਿੱਟਾ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਕੀਤੇ ਲੋਕ ਭਲਾਈ ਅਤੇ ਪੰਥ ਦੀ ਚੜ੍ਹਦੀਕਲਾ ਲਈ ਕਾਰਜ਼ਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਦਿਆਂ ਉਨ੍ਹਾਂ ਪ੍ਰਤੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਦਿੱਲੀ ਦੀਆਂ ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ, ਰਾਜਨੀਤਿਕ ਤੇ ਸਿਆਸੀ ਪਾਰਟੀਆਂ ਨੇ ਸੋਗ-ਪੱਤਰ ਭੇਜ ਕੇ ਸਵਰਗੀ ਦਵਿੰਦਰਪਾਲ ਸਿੰਘ ਬਿੱਟਾ ਪ੍ਰਤੀ ਆਪਣੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਇਸ ਭਾਈ ਈਸ਼ਰ ਸਿੰਘ ਹੈਦਰਾਬਾਦ ਵਾਲਿਆਂ ਨੇ ਸਟੇਜ ਤੋਂ ਇੱਕਤਰ ਸੰਗਤਾਂ ਨੂੰ ਪਰਵਾਰ ਦੀ ਮਾਈਕੀ ਮੱਦਦ ਕਰਨ ਲਈ ਕਿਹਾ, ਉਸੇ ਵੇਲੇ ਕਈ ਪਤਵੰਤਿਆਂ ਨੇ ਨੇ ਹਾਮੀ ਭਰੀ ਅਤੇ ਕਈਆਂ ਨੇ ਮੌਕੇ `ਤੇ ਹੀ ਮਾਈਕੀ ਮੱਦਦ ਵੀ ਕੀਤੀ। ਸਟੇਜ ਸਕੱਤਰ ਦੀ ਸੇਵਾ ਕਥਾ ਵਾਚਕ ਡਾ. ਮਨਪ੍ਰੀਤ ਸਿੰਘ ਨੇ ਬਾਖ਼ੂਬੀ ਨਿਭਾਈ ਅਤੇ ਆਈਆਂ ਸਮੂਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ।
Comments (0)