ਦਿੱਲੀ ਪੁਲਿਸ ਨੇ ਮਹਿਲਾ ਪਹਿਲਵਾਨਾਂ ਤੋਂ ਮੰਗੇ ਦੋਸ਼ਾਂ ਸਬੰਧੀ ਸਬੂਤ

ਦਿੱਲੀ ਪੁਲਿਸ ਨੇ ਮਹਿਲਾ ਪਹਿਲਵਾਨਾਂ ਤੋਂ ਮੰਗੇ ਦੋਸ਼ਾਂ ਸਬੰਧੀ ਸਬੂਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 11 ਜੂਨ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਪੁਲਿਸ ਨੇ ਪਹਿਲਾਵਾਨਾਂ ਨਾਲ ਹੋਏ ਜਿਨਸੀ ਸ਼ੋਸ਼ਣ ਮਾਮਲੇ ਵਿੱਚ 15 ਜੂਨ ਤੱਕ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕਰਨੀ ਹੈ। ਇਸ ਲਈ ਦਿੱਲੀ ਪੁਲਿਸ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ 'ਤੇ ਦੋਸ਼ ਲਗਾਉਣ ਵਾਲੀਆਂ ਦੋ ਮਹਿਲਾ ਪਹਿਲਵਾਨਾਂ ਤੋਂ ਜਿਨਸੀ ਸ਼ੋਸ਼ਣ ਦੇ ਫੋਟੋ ਅਤੇ ਆਡੀਓ-ਵੀਡੀਓ ਸਬੂਤ ਮੰਗੇ ਹਨ।  

ਪੁਲਿਸ ਨੇ ਪਹਿਲਵਾਨਾਂ ਤੋਂ ਇਸ ਸਬੰਧੀ ਸਬੂਤ ਮੰਗੇ ਹਨ ਉਨ੍ਹਾਂ ਦਾ ਵੇਰਵਾ..

ਜਿਨਸੀ ਉਤਪੀੜਨ ਦੀਆਂ ਘਟਨਾਵਾਂ ਦੀ ਮਿਤੀ ਅਤੇ ਸਮਾਂ, ਡਬਲਯੂ.ਐੱਫ.ਆਈ. ਦਫ਼ਤਰ ਵਿੱਚ ਉਸ ਦੀ ਫੇਰੀ ਦੀ ਮਿਆਦ, ਪਹਿਲਵਾਨਾਂ ਦੇ ਰੂਮਮੇਟ ਅਤੇ ਸੰਭਾਵੀ ਗਵਾਹਾਂ ਦੀ ਪਛਾਣ, ਖਾਸ ਕਰਕੇ ਜੇ ਉਹ ਉਸ ਸਮੇਂ ਵਿਦੇਸ਼ੀ ਸਨ, ਪਹਿਲਵਾਨ ਬ੍ਰਿਜ ਭੂਸ਼ਣ ਦਫਤਰ ਦੌਰਾਨ ਰੁਕੇ ਹੋਟਲ ਬਾਰੇ ਜਾਣਕਾਰੀ, ਕਿਸੇ ਪਹਿਲਵਾਨ ਅਤੇ ਉਸ ਦੇ ਰਿਸ਼ਤੇਦਾਰ ਵੱਲੋਂ ਧਮਕੀ ਭਰੇ ਫੋਨ ਆਉਣ ਸਬੰਧੀ ਕੋਈ ਵੀ ਵੀਡੀਓ, ਫੋਟੋ, ਕਾਲ ਰਿਕਾਰਡਿੰਗ ਜਾਂ ਵਟਸਐਪ ਚੈਟ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।

ਜਿਕਰਯੋਗ ਹੈ ਕਿ ਬ੍ਰਿਜ ਭੂਸ਼ਣ ਖ਼ਿਲਾਫ਼ ਦੋ ਐਫਆਈਆਰ ਦਰਜ ਹਨ। ਇਕ ਮਾਮਲਾ ਬਾਲਗ ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤ 'ਤੇ ਹੈ, ਜਿਸ ਵਿਚ ਬ੍ਰਿਜ ਭੂਸ਼ਣ 'ਤੇ ਛੇੜਛਾੜ ਅਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਦੂਜਾ ਮਾਮਲਾ ਨਾਬਾਲਗ ਪਹਿਲਵਾਨ ਦੀ ਸ਼ਿਕਾਇਤ 'ਤੇ ਹੈ। ਜੋ ਪਹਿਲਾਂ ਪੋਕਸੋ ਐਕਟ ਤਹਿਤ ਦਰਜ ਕੀਤਾ ਗਿਆ ਸੀ।