ਬੈਂਕ ਆਫ਼ ਬੜੌਦਾ ਦੇ ਅਧਿਕਾਰੀਆਂ ਵੱਲੋਂ ਸਿੱਖ ਨੋਜਵਾਨ ਨੂੰ ਅਧਾਰ ਕਾਰਡ ਅੱਪਡੇਟ ਕਰਵਾਉਣ ਲਈ ਪੱਗ ਉਤਾਰਣ ਲਈ ਕਹਿਣਾ ਫਿਰਕਾਪ੍ਰਸਤੀ ਸੋਚ ਦਾ ਪ੍ਰਗਟਾਵਾ: ਭਾਈ ਅਤਲਾ

ਬੈਂਕ ਆਫ਼ ਬੜੌਦਾ ਦੇ ਅਧਿਕਾਰੀਆਂ ਵੱਲੋਂ ਸਿੱਖ ਨੋਜਵਾਨ ਨੂੰ ਅਧਾਰ ਕਾਰਡ ਅੱਪਡੇਟ ਕਰਵਾਉਣ ਲਈ ਪੱਗ ਉਤਾਰਣ ਲਈ ਕਹਿਣਾ ਫਿਰਕਾਪ੍ਰਸਤੀ ਸੋਚ ਦਾ ਪ੍ਰਗਟਾਵਾ: ਭਾਈ ਅਤਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 11 ਜੂਨ(ਮਨਪ੍ਰੀਤ ਸਿੰਘ ਖਾਲਸਾ):- ਸ੍ਰੋਮਣੀ ਅਕਾਲੀ ਦਲ ਨੇ ਕਰਨਾਟਕ ਵਿੱਖੇ ਬੈਕ ਆਫ ਬੜੌਦਾ ਦੀ ਬ੍ਰਾਂਚ ਉਲਸਰ ਵਿਖੇ ਰਮੇਸ਼ ਨਾਮੀ ਬੈਕ ਕਰਮਚਾਰੀ ਵੱਲੋ ਪਰਮੀਤ ਸਿੰਘ ਨਾਮੀ ਗੁਰਸਿੱਖ ਸਰਦਾਰ ਨੂੰ ਅਧਾਰ ਕਾਰਡ ਅਪਡੇਟ ਕਰਨ ਲਈ ਦਸਤਾਰ ਉਤਾਰ ਕੇ ਫੋਟੋ ਖਿੱਚਵਾਉਣ ਲਈ ਮਜਬੂਰ ਕਰਨਾ ਬੇਹੱਦ ਫਿਰਕਾਪ੍ਰਸਤ ਸੋਚ ਦਾ ਪ੍ਰਗਟਾਵਾ ਹੈ । ਸ੍ਰੌਮਣੀ ਅਕਾਲੀ ਦਲ ਦੇ ਜ਼ਿਲਾ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਮਸਲਾ ਹੈ ਕਿ ਭਾਰਤ ਦੇ ਕਰਨਾਟਕ ਵਿਖੇ ਇਕ ਸਿੱਖ ਨਾਲ ਅਜਿਹਾ ਸ਼ਰਮਨਾਕ ਭਾਣਾ ਵਰਤਿਆ ਹੈ । ਭਾਈ ਸੁਖਚੈਨ ਸਿੰਘ ਅਤਲਾ ਨੇ ਕਰਨਾਟਕ ਦੀ ਨਵੀ ਬਣੀ ਸਰਕਾਰ ਨੂੰ ਇਸ ਗੱਲ ਦਾ ਤੁਰੰਤ ਨੋਟਿਸ ਲੈਣ ਲਈ ਕਿਹਾ ਹੈ ਤੇ ਨਾਲ ਹੀ ਭਾਰਤ ਸਰਕਾਰ ਕੋਲੋਂ ਵੀ ਇਸ ਬਾਰੇ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਰਮੇਸ ਨਾਮੀ ਬੈਕ ਕਰਮਚਾਰੀ ਤੇ ਬਰਾਚ ਮੈਨੇਜਰ ਉਲਸਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ।