ਕਰੋਨਾਵਾਇਰਸ ਨੂੰ ਮਹਾਂਮਾਰੀ ਐਲਾਨਿਆ; ਭਾਰਤ ਵਿਚ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਦਾਖਲੇ 'ਤੇ ਰੋਕ

ਕਰੋਨਾਵਾਇਰਸ ਨੂੰ ਮਹਾਂਮਾਰੀ ਐਲਾਨਿਆ; ਭਾਰਤ ਵਿਚ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਦਾਖਲੇ 'ਤੇ ਰੋਕ

ਨਵੀਂ ਦਿੱਲੀ: ਵਿਸ਼ਵ ਸਿਹਤ ਸੰਸਥਾ ਵੱਲੋਂ ਕੋਰੋਨਾਵਾਇਰਸ ਨੂੰ ਮਹਾਂਮਾਰੀ ਐਲਾਨ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਭਾਰਤ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਦਾਖਲੇ 'ਤੇ 15 ਅਪ੍ਰੈਲ ਤਕ ਪਾਬੰਦੀ ਲਾ ਦਿੱਤੀ ਹੈ। ਕੁੱਝ ਖਾਸ ਵੀਜ਼ਿਆਂ ਨੂੰ ਛੱਡ ਕੇ ਬਾਕੀ ਸਾਰੇ ਵੀਜ਼ੇ ਮੁਅੱਤਲ ਕਰ ਦਿੱਤੇ ਗਏ ਹਨ। 

ਇਸ ਪਾਬੰਦੀ ਤੋਂ ਕੂਟਨੀਤਕ, ਸਰਕਾਰੀ, ਯੂਐੱਨ/ਹੋਰ ਕੌਮਾਂਤਰੀ ਸੰਸਥਾਵਾਂ, ਰੁਜ਼ਗਾਰ, ਪ੍ਰੋਜੈਕਟ ਵੀਜ਼ਿਆਂ ਨੂੰ ਛੋਟ ਦਿੱਤੀ ਗਈ ਹੈ। ਇਹ ਹੁਕਮ 13 ਮਾਰਚ 2020 ਦੀ ਰਾਤ 12.00 ਵਜੇ ਤੋਂ ਲਾਗੂ ਹੋ ਜਾਣਗੇ। 

ਇਸ ਹੁਕਮ ਨਾਲ ਹੁਣ ਵੀਜ਼ਾ ਰਹਿਤ ਓਸੀਆਈ ਕਾਰਡ ਧਾਰਕ ਵੀ ਭਾਰਤ ਵਿਚ ਅਗਲੇ ਹੁਕਮਾਂ ਤਕ ਦਾਖਲ ਨਹੀਂ ਹੋ ਸਕਦੇ। 

ਇਹਨਾਂ ਹੁਕਮਾਂ ਨਾਲ ਭਾਰਤੀ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗੇਗਾ, ਜੋ ਕਿ ਪਹਿਲਾਂ ਹੀ ਡੂੰਘੇ ਗੋਤੇ ਖਾ ਰਹੀ ਹੈ। 

ਭਾਰਤ ਵਿਚ ਹੁਣ ਤੱਕ ਕਰੋਨਾਵਾਇਰਸ ਦੇ 60 ਮਾਮਲੇ ਸਾਹਮਣੇ ਆ ਚੁੱਕੇ ਹਨ।